राष्ट्रीय

Blog single photo

ਭਾਰਤ 'ਚ ਫਸੇ ਵਿਦੇਸ਼ੀਆਂ ਲਈ ਸੈਰ ਸਪਾਟਾ ਮੰਤਰਾਲੇ ਨੇ ਜਾਰੀ ਕੀਤਾ ਪੋਰਟਲ

31/03/2020


ਨਵੀਂ
ਦਿੱਲੀ, 31 ਮਾਰਚ (ਹਿ.ਸ.)। ਕੋਵਿਡ 19 ਦੇ ਕਾਰਨ ਭਾਰਤ ਵਿੱਚ ਫਸੇ ਵਿਦੇਸ਼ੀ ਲੋਕਾਂ ਦੀ
ਮਦਦ ਲਈ ਟੂਰਿਜ਼ਮ ਮੰਤਰਾਲੇ ਦੁਆਰਾ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ। ਸਟ੍ਰੈਂਡਡ ਇਨ
ਇੰਡੀਆ ਡਾਟ ਕਾਮ (strandedinindia.com) ਨਾਮ ਦਾ ਪੋਰਟਲ ਉਨ੍ਹਾਂ ਦੇ ਰਹਿਣ ਤੋਂ ਲੈਕੇ
ਉਨ੍ਹਾਂ ਦੀਆਂ ਡਾਕਟਰੀ ਜ਼ਰੂਰਤਾਂ ਨਾਲ ਜੁੜੀਆਂ ਸਾਰੀ ਜਾਣਕਾਰੀਆਂ ਪ੍ਰਦਾਨ ਕੀਤੀਆਂ
ਗਈਆਂ ਹਨ।

ਦੇਸ਼ ਵਿਚ ਕੋਵਿਡ -19 ਦੇ ਚਲਦਿਆਂ ਤਾਲਾਬੰਦੀ ਹੋਣ ਕਾਰਨ ਸਾਰੀਆਂ
ਅੰਤਰਰਾਸ਼ਟਰੀ ਉਡਾਣਾਂ ਵੀ ਰੱਦ ਹੋ ਗਈਆਂ ਹਨ। ਵਿਦੇਸ਼ੀ ਸੈਲਾਨੀ ਦੇਸ਼ ਦੇ ਕਈ ਖੇਤਰਾਂ
ਵਿੱਚ ਮੌਜੂਦ ਹਨ। ਇਸ ਪੋਰਟਲ ਵਿਚ ਵਿਦੇਸ਼ੀ ਸੈਲਾਨੀਆਂ ਲਈ ਕੋਵਿਡ -19 ਨਾਲ ਸਬੰਧਤ
ਹੈਲਪਲਾਈਨ ਨੰਬਰ, ਉਨ੍ਹਾਂ ਲਈ ਬਣੇ ਕੇਂਦਰ, ਵਿਦੇਸ਼ ਮੰਤਰਾਲੇ ਨਾਲ ਸਬੰਧਤ ਜਾਣਕਾਰੀ ਅਤੇ
ਉਨ੍ਹਾਂ ਦੇ ਸੰਪਰਕ ਕੇਂਦਰਾਂ ਦੀ ਜਾਣਕਾਰੀ, ਰਾਜ ਅਧਾਰਤ ਖੇਤਰੀ ਸੈਰ-ਸਪਾਟਾ ਬਾਰੇ
ਜਾਣਕਾਰੀ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਨ ਵਰਗੀਆਂ
ਸਾਰੀਆਂ ਜਾਣਕਾਰੀ ਉਪਲਬਧ ਹਨ।

ਹਿੰਦੁਸਤਾਨ ਸਮਾਚਾਰ/ਵਿਜਿਆਲਕਸ਼ਮੀ/ਕੁਸੁਮ


 
Top