क्षेत्रीय

Blog single photo

ਡੇਰਾ ਸੱਚਾ ਸੌਦਾ ਸੇਵਾਦਾਰਾਂ ਨੇ 50 ਯੂਨਿਟ ਖੂਨਦਾਨ ਕੀਤਾ

21/05/2020

ਬਠਿੰਡਾ, 21 ਮਈ, (ਹਿਸ)-ਡੇਰਾ ਸੱਚਾ ਸੌਦਾ ਸਰਸਾ ਦੇ ਬਲਾਕ ਚੁੱਘੇ ਕਲਾਂ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਪਿੰਡ ਤਿਉਣਾ ਦੇ ਨਾਮ ਚਰਚਾ ਘਰ 'ਚ ਲਗਾਏ ਗਏ ਖ਼ੂਨਦਾਨ ਮੌਕੇ 50 ਯੂਨਿਟ ਖੂਨਦਾਨ ਕੀਤਾ। ਖੂਨਦਾਨ ਕਰਨ ਤੋਂ ਪਹਿਲਾ ਸੇਵਾਦਾਰਾਂ ਵੱਲੋਂ ਪੂਰੇ ਨਾਮ ਚਰਚਾ ਘਰ ਨੂੰ ਸੈਨੇਟਾਈਜ਼ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਨੇ ਆਪਣੀ ਜ਼ਰੂਰਤ ਮੁਤਾਬਕ 50 ਯੂਨਿਟ ਖੂਨ ਹਾਸਲ ਕੀਤਾ। ਖ਼ੂਨ ਦਾਨ ਕਰਨ ਵਾਲੇ ਵਲੰਟੀਅਰਾਂ ਲਈ ਰਿਫਰੈਸ਼ਮੈਂਟ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਸੀ। ਖੂਨਦਾਨ ਦੀ ਇਸ ਮੁਹਿੰਮ ਮੌਕੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜੋ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ ਉਨ•ਾਂ ਦਾ ਵਿਸ਼ੇਸ਼ ਧਿਆਨ ਰੱਖਦਿਆਂ ਜਿਥੇ ਸ਼ੋਸਲ ਡਿਸਟੈਸ ਦਾ ਖਿਆਲ ਰੱਖਿਆ ਗਿਆ ਉਥੇ ਨਾਮ ਚਰਚਾ ਘਰ 'ਚ ਜਾਣ ਮੌਕੇ ਹਰ ਇਕ ਵਿਅਕਤੀ ਦਾ ਤਾਪਮਾਨ ਚੈਕ ਕਰਨ ਦੇ ਨਾਲ-ਨਾਲ ਹੱਥਾਂ ਨੂੰ ਸੈਨੀਟਾਈਜ਼ ਕੀਤਾ ਗਿਆ। 

ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਪੰਜਾਬ ਦੇ 45 ਮੈਂਬਰ ਗੁਰਮੇਲ ਸਿੰਘ ਇੰਸਾਂ ਬਠਿੰਡਾ, ਗੁਰਦੇਵ ਸਿੰਘ ਇੰਸਾਂ ਬਠਿੰਡਾ 'ਤੇ ਸਾਧ ਸੰਗਤ ਰਾਜਨੀਤਿਕ ਵਿੰਗ ਦੇ 45 ਮੈਂਬਰ ਬਲਰਾਜ ਸਿੰਘ ਇੰਸਾ ਬਾਹੋ ਸਿਵੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਰੋਨਾ ਵਾਇਰਸ ਦੇ ਵਾਧੇ ਨੂੰ ਰੋਕਣ ਲਈ ਸਮੁੱਚੇ ਦੇਸ਼ 'ਚ ਲਾਕਡਾਉਨ ਕੀਤਾ ਹੋਇਆ ਸੀ ਜਿਸ ਕਾਰਨ ਬਠਿੰਡਾ ਦੀ ਬਲੱਡ ਬੈਂਕ 'ਚ ਖ਼ੂਨਦਾਨੀ ਨਹੀਂ ਪਹੁੰਚ ਸਕੇ 'ਤੇ ਖੂਨ ਦੀ ਕਮੀ ਆ ਗਈ ਸੀ। ਖ਼ੂਨ ਦੀ ਕਮੀ ਦੇ ਚੱਲਦਿਆਂ ਪ੍ਰਸਾਸ਼ਨ ਵੱਲੋਂ ਖ਼ੂਨਦਾਨ ਕਰਨ ਲਈ ਡੇਰਾ ਸੱਚਾ ਸੌਦਾ ਕੋਲ ਪਹੁੰਚ ਕੀਤੀ ਸੀ, ਪ੍ਰਸਾਸ਼ਨ ਦੀ ਅਪੀਲ 'ਤੇ ਹੀ ਸ਼ਰਧਾਂਲੂਆਂ ਵੱਲੋਂ ਖ਼ੂਨਦਾਨ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਖੂਨਦਾਨ ਸਮੇਤ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਵੱਲੋਂ ਪੂਰੇ ਵਿਸ਼ਵ 'ਚ 134 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਜੋ ਲਗਾਤਾਰ ਜਾਰੀ ਰਹਿਣਗੇ। ਬਲਾਕ ਚੁੱਘੇ ਕਲਾਂ ਦੇ ਪੰਦਰ•ਾਂ ਮੈਂਬਰ ਅਜੇਪਾਲ ਇੰਸਾਂ ਬਹਾਦਰਗੜ• ਜੰਡੀਆਂ ਨੇ ਦੱਸਿਆ ਕਿ ਕਿ ਕੋਰੋਨਾ ਮਹਾਂਮਾਰੀ ਕਾਰਨ ਬਲੱਡ ਬੈਂਕਾਂ 'ਚ ਖੂਨ ਦੀ ਕਾਫ਼ੀ ਲੋੜ ਹੈ ਇਸ ਲਈ ਬਲੱਡ ਬੈਂਕਾਂ ਦੀ ਮੰਗ ਤੇ ਬਲੱਡ ਬੈਂਕ ਨੂੰ ਬਲੱਡ ਦਿੱਤਾ ਜਾ ਰਿਹਾ ਹੈ। ਇਸ ਮੌਕੇ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਦਰਸ਼ਨ ਕੁਮਾਰ 'ਤੇ ਬਲਦੇਵ ਸਿੰਘ ਰੋਮਾਣਾ ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਖੂਨਦਾਨ ਕਰਨ 'ਤੇ ਉਨ•ਾਂ ਦਾ ਧੰਨਵਾਦ ਕੀਤਾ। ਉਨ•ਾਂ ਆਖਿਆ ਕਿ ਇਨ•ਾਂ ਸੇਵਾਦਾਰਾਂ ਨੇ ਭਰੋਸਾ ਦਿਵਾਇਆ ਹੈ ਕਿ ਭਵਿੱਖ 'ਚ ਵੀ ਜਦੋਂ ਕਿਤੇ ਖ਼ੂਨ ਦਾਨ ਦੀ ਲੋੜ ਪਵੇਗੀ ਤਾਂ ਉਹ ਤਿਆਰ ਬਰ ਤਿਆਰ ਹਨ। ਇੱਥੇ ਇਹ ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਨਾਮ ਖ਼ੂਨ ਦਾਨ ਦੇ ਖੇਤਰ ਵਿਚ 3 ਗਿੱਨੀਜ਼ ਵਰਲਡ ਰਿਕਾਰਡ, 1 ਏਸ਼ੀਆ ਵਰਲਡ ਰਿਕਾਰਡ ਅਤੇ 1 ਲਿਮਕਾ ਵਰਲਡ ਰਿਕਾਰਡ ਦਰਜ ਹਨ। ਇਸ ਮੌਕੇ ਸਾਧ ਸੰਗਤ ਰਾਜਨੀਤਿਕ ਵਿੰਗ ਦੇ 45 ਮੈਂਬਰ ਬਲਰਾਜ ਸਿੰਘ ਇੰਸਾਂ ਬਾਹੋ ਸਿਵੀਆਂ, 45 ਮੈਂਬਰ ਪੰਜਾਬ, ਗੁਰਮੇਲ ਸਿੰਘ ਇੰਸਾਂ, ਗੁਰਦੇਵ ਸਿੰਘ ਇੰਸਾਂ, ਸ਼ਿੰਦਰਪਾਲ ਇੰਸਾਂ, ਬਲਜਿੰਦਰ ਸਿੰਘ ਬਾਂਡੀ ਇੰਸਾਂ, ਖ਼ੂਨਦਾਨ ਸੰਮਤੀ ਜਿੰਮੇਵਾਰ ਲਖਵੀਰ ਇੰਸਾਂ, ਰਜਿੰਦਰ ਰਾਜੂ ਗੋਨਿਆਣਾ, ਬਲਾਕ ਚੁੱਘੇ ਕਲਾਂ ਦੇ 15 ਮੈਂਬਰ ਜਸਪਾਲ ਸਿੰਘ ਇੰਸਾਂ ਮੁਲਤਾਨੀਆਂ, ਅਜੇਪਾਲ ਇੰਸਾਂ ਬਹਾਦਰਗੜ• ਜੰਡੀਆਂ, ਗੁਰਮੇਲ ਸਿੰਘ ਇੰਸਾਂ ਤਿਉਣਾ, ਅਵਤਾਰ ਸਿੰਘ ਇੰਸਾਂ ਵਿਰਕ, ਜਗਤਪ੍ਰੀਤ ਸਿੰਘ ਇੰਸਾਂ ਬੱਲੂਆਣਾ, ਨਰਿੰਦਰ ਕੁਮਾਰ ਇੰਸਾਂ ਰਾਏ ਕੇ ਕਲਾਂ, ਹਰਜੀਵਨ ਸਿੰਘ ਇੰਸਾਂ ਬਾਜਕ, ਸਤਨਾਮ ਸਿੰਘ ਇੰਸਾਂ ਬੀੜ ਤਲਾਬ, ਬਲਾਕ ਭੰਗੀਦਾਸ ਗੁਰਦਾਸ ਸਿੰਘ ਇੰਸਾਂ ਬਹਿਮਣ ਦੀਵਾਨਾ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਵਲੰਟੀਅਰ ਮੌਜੂਦ ਸਨ। 
ਹਿੰਦੁਸਥਾਨ ਸਮਾਚਾਰ /ਪੀਐਸ ਮਿੱਠਾ / ਨਰਿੰਦਰ ਜੱਗਾ ..



 
Top