क्षेत्रीय

Blog single photo

ਕੋਰੋਨਾ ਮ੍ਰਿਤਕ ਪਰਿਵਾਰ ਨੇ ਪੀੜਤ ਦੀ ਮੌਤ ਲਈ ਸਰਕਾਰ ਨੂੰ ਜਿੰਮੇਵਾਰ ਦੱਸਿਆ

10/05/2020

ਜਗਰਾਓਂ ( ਲੁਧਿਆਣਾ ), 10 ਮਈ ( ਹਿ ਸ ): ਹਜੂਰ ਸਾਹਿਬ ਤੋਂ ਪਰਤੀ ਸੰਗਤ 'ਚੋਂ ਕਰੋਨਾ ਪਾਜਿਟਿਵ ਪੀੜਤਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਸਾਬਕਾ ਵਿਧਾਇਕ ਐਸ ਆਰ ਕਲੇਰ ਨੇ ਪੀੜਤ ਲੋਕਾਂ ਦੇ ਪਰਿਵਾਰਾਂ ਨੂੰ ਹੌਸਲੇ ਦੇ ਨਾਲ-ਨਾਲ ਰਾਸ਼ਨ ਦੀ ਮੱਦਦ ਵੀ ਦਿੱਤੀ। ਇਸ ਮੌਕੇ  ਕਲੇਰ ਕਰੋਨਾ ਕਾਰਨ ਮੌਤ ਦੇ ਮੂੰਹ 'ਚ ਜਾ ਪੁੱਜੇ ਵਿਆਕਤੀ ਦੇ ਘਰ ਵੀ ਗਏ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ  ਕਲੇਰ ਨੇ ਕਰੋਨਾਂ ਪੀੜਤ ਲੋਕਾਂ ਦੇ ਪਰਿਵਾਰਾਂ ਨੂੰ ਮੁਸ਼ਕਿਲ ਦੀ ਇਸ ਘੜੀ ਵਿਚ ਹੌਸਲਾ ਰੱਖਣ ਲਈ ਪ੍ਰੇਰਿਆ ਤੇ ਨਾਲ ਹੀ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਇਕਾਂਤਵਾਸ ਕੀਤੇ ਕਰੋਨਾਂ ਪੀੜਤਾਂ ਨਾਲ ਫੋਨ ਰਾਹੀਂ ਤਾਲਮੇਲ ਕਰਕੇ ਸਥਿਤੀ ਨੂੰ ਜਾਣਿਆਂ। ਇਸ ਮੌਕੇ ਪੀੜਤਾਂ ਦੇ ਪਰਿਵਾਰਾਂ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਅਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਕਰੋਨਾਂ ਪੀੜਤ ਲੋਕਾਂ ਦੇ ਇਲਾਜ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਬੀਤੇ ਕੱਲ੍ਹ ਕਰੋਨਾਂ ਕਾਰਨ ਮੌਤ ਦੇ ਮੂੰਹ 'ਚ ਗਏ ਕਰੋਨਾ ਪੀੜਤ ਦੀ ਮੌਤ ਅਣਗਹਿਲੀ ਕਾਰਨ ਹੋਈ ਹੈ। ਇਸੇ ਦੌਰਾਨ  ਕਲੇਰ ਨੇ ਜ਼ੇਰੇ ਇਲਾਜ਼ ਪੀੜਤਾਂ ਨਾਲ ਫੋਨ 'ਤੇ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਇਸ ਵਾਇਰਸ ਨਾਲ ਨਜਿੱਠਣ ਲਈ ਅੰਦਰੋਂ ਤੰਦਰੁਸਤ ਰਹਿਣ ਲਈ ਕਿਹਾ।  ਕਲੇਰ ਨੇ ਇਸੇ ਦੌਰਾਨ ਹੀ ਸਬੰਧਿਤ ਵਿਭਾਗ ਨਾਲ ਤਾਲਮੇਲ ਕਰਕੇ ਹਸਪਤਾਲ ਵਿਚ ਜ਼ੇਰੇ ਇਲਾਜ਼ ਮਰੀਜਾਂ ਨੂੰ ਦਵਾਈਆਂ ਤੇ ਸਹੀ ਟਾਈਮ 'ਤੇ ਖਾਣਾ ਪੁਚਾਉਣ  ਦੀ ਅਪੀਲ ਵੀ ਕੀਤੀ। ਤਸੱਲੀ ਦਿੱਤੀ।ਇਸ ਦੌਰਾਨ ਉਨ੍ਹਾਂ ਹਜੂਰ ਸਾਹਿਬ ਗਏ ਸ਼ਰਧਾਲੂਆਂ ਦੇ 50 ਪ੍ਰਵਾਰਾਂ ਨੂੰ ਰਾਸ਼ਨ ਭੇਂਟ ਕੀਤਾ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ  ਕਲੇਰ ਕੋਲ ਦੁੱਖੜਾ ਰੋਦਿਆਂ ਦੱਸਿਆ ਕਿ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਦਿਲਾਸੇ ਤੋਂ ਸਿਵਾਏ ਕੱਖ ਨਹੀਂ ਦਿੱਤਾ। ਇਸ ਦੌਰਾਨ  ਕਲੇਰ ਨੇ ਮ੍ਰਿਤਕ ਗੁਰਜੰਟ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ।ਇਸ ਮੌਕੇ ਸਾਬਕਾ ਚੇਅਰਮੈਨ ਨਿਰਮਲ ਸਿੰਘ ਮਾਣੂੰਕੇ, ਸੁਖਦੇਵ ਸਿੰਘ ਮਾਣੂੰਕੇ, ਪ੍ਰਧਾਨ ਕਰਮ ਸਿੰਘ ਮਾਣੂੰਕੇ, ਪ੍ਰਧਾਨ ਜਗਦੀਸ਼ ਸਿੰਘ ਦੀਸਾ ਮਾਣੂੰਕੇ, ਪੰਚ ਸਾਧੂ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ ਮਾਣੂੰਕੇ,ਬੇਅੰਤ ਸਿੰਘ ਬਰਾੜ, ਪ੍ਰਧਾਨ ਸੁਰਵੇਸ਼ ਕੁਮਾਰ ਗੁੱਡਗੋ ਮਾਣੂੰਕੇ, ਪ੍ਰਧਾਨ ਸੁਖਵਿੰਦਰ ਸਿੰਘ ਮਾਣੂੰਕੇ, ਹਰਦੀਪ ਸਿੰਘ ਮਾਣੂੰਕੇ, ਨੰਬਰਦਾਰ ਜਸਵੀਰ ਸਿੰਘ ਮਾਣੂੰਕੇ, ਪੰਚ ਜੱਗਾ ਸਿੰਘ ਮਾਣੂੰਕੇ, ਰਛਪਾਲ ਸਿੰਘ ਰਿਸੂ ਮਾਣੂੰਕੇ, ਸੁੱਖਾ ਬਾਵਾ, ਬਿੱਲੂ ਸਿੰਘ ਬਾਵਾ, ਕੁਲਵੰਤ ਸਿੰਘ ਕੰਤਾ, ਪੰਚ ਕਮਲਜੀਤ ਕੌਰ, ਪੰਚ ਗੁਰਮੀਤ ਕੌਰ, ਛਿੰਦਾ ਹੱਟੀ ਵਾਲਾਂ, ਪੰਚ ਹੈਪੀ ਮਾਣੂੰਕੇ, ਰਘਵੀਰ ਸਿੰਘ ਨਿੱਕਾ, ਤੇ ਹੋਰ ਹਾਜਰ ।


ਹਿੰਦੁਸਥਾਨ ਸਮਾਚਾਰ / ਦਵਿੰਦਰ ਜੈਨ / ਨਰਿੰਦਰ ਜੱਗਾ 


 
Top