राष्ट्रीय

Blog single photo

ਬੱਚਿਆਂ ਵਲੋਂ ਜੇਬ ਖਰਚ ਰਾਸ਼ੀ ਲੋੜਵੰਦ ਲੋਕਾਂ ਦੀ ਮਦਦ ਲਈ ਦਾਨ

30/03/2020

ਬੱਚਿਆਂ ਵਲੋਂ ਜੇਬ ਖਰਚ ਰਾਸ਼ੀ ਲੋੜਵੰਦ ਲੋਕਾਂ ਦੀ ਮਦਦ ਲਈ ਦਾਨ
ਗੁਰਦਾਸਪੁਰ,  30 ਮਾਰਚ (  ਹਿ ਸ   )  ਕਰੋਨਾ ਵਾਇਰਸ ਦੇ ਬਚਾਅ ਸਬੰਧੀ ਲਗਾਏ ਕਰਫਿਊ ਦੋਰਾਨ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਜਿਥੇ ਜਿਲਾ ਪ੍ਰਸ਼ਾਸਨ, ਸਮਾਜ ਸੇਵੀ ਸੰਸਥਾਵਾਂ ਤੇ ਵੱਖ-ਵੱਖ ਸ਼ਖਸੀਅਤਾਂ ਵਲੋਂ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ, ਓਥੇ ਬੱਚਿਆਂ ਵਲੋ ਵੀ ਲੋੜਵੰਦ ਲੋਕਾਂ ਦੀ ਮਦਦ ਕਰਕੇ ਨਵੀਂ ਮਿਸਾਲ ਪੈਦਾ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ  ਮੁਹੰਮਦ ਇਸ਼ਫਾਕ ਦੀ ਹਾਜਰੀ ਵਿਚ ਅੱਜ ਗੋਬਿੰਦ ਰਾਮ ਅਤੇ ਮਾਧਵੀ ਸਰੋਜਨੀ ਵਾਸੀ ਬਾਜਵਾ ਕਾਲੋਨੀ ਗੁਰਦਾਸਪੁਰ ਵਲੋਂ ਆਪਣੇ ਪਾਕਟ ਮਨੀ ਜੋ ਪਿਛਲੇ 07 ਸਾਲਾਂ ਤੋਂ ਜੋੜ ਕੇ ਰੱਖੀ ਸੀ ਉਹ ਲੋਕਾਂ ਨੂੰ ਦਵਾਈਆਂ ਦੇਣ ਲਈ ਜਿਲਾ ਰੈੱਡ ਕਰਾਸ ਨੂੰ ਦਾਨ ਕੀਤੀ ਗਈ । ਇਸ ਤੋਂ ਇਲਾਵਾ ਉਨਾਂ ਦੇ ਮਾਤਾ-ਪਿਤਾ ਨੇ 11 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ।
ਇਸ ਮੌਕੇ ਡਿਪਟੀ ਕਮਿਸਨਰ ਨੇ ਬੱਚਿਆਂ ਵਲੋਂ ਲੋੜਵੰਦ ਲੋਕਾਂ ਦੀ ਕੀਤੀ ਮਦਦ 'ਤੇ ਧੰਨਵਾਦ ਕਰਦਿਆਂ ਕਿ ਬੱਚਿਆਂ ਦੇ ਇਸ ਉਪਰਾਲੇ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀ ਥੋੜੀ ਹੈ। ਉਨਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਮਾਨਵਤਾ ਦੀ ਭਲਾਈ ਲਈ ਲੋੜਵੰਦ , ਗਰੀਬ ਵਿਅਕਤੀਆਂ ਤੇ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।ਹਿੰਦੁਸਥਾਨ ਸਮਾਚਾਰ / ਨਰਿੰਦਰ ਜੱਗਾ ...


 
Top