क्षेत्रीय

Blog single photo

ਸਰਕਾਰਾਂ ਵੱਲੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਨਾਲ ਕੀਤਾ ਜਾ ਰਿਹਾ ਮਤਰੇਈ ਮਾਂ ਵਾਲਾ ਸਲੂਕ:ਚਰਨਜੀਤ ਕੌਰ/ਪ੍ਰਤਿਭਾ ਸ਼ਰਮਾ

14/05/2020

ਬਠਿੰਡਾ 14 ਮਈ (ਹਿਸ) ਆਲ ਇੰਡੀਆ ਫੈੱਡਰੇਸ਼ਨ ਆਫ਼ ਆਂਗਣਵਾੜੀ ਵਰਕਰ ਹੈਲਪਰ ਦੇ ਸੱਦੇ ਤੇ ਅੱਜ ਪੂਰੇ ਦੇਸ਼ ਵਿੱਚ ਸੁਰੱਖਿਆ ਦਿਵਸ ਦੇ ਰੂਪ ਵਜੋਂ ਮਨਾਉਂਦੇ ਹੋਏ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਆਪਣੇ ਆਪਣੇ ਘਰਾਂ ਵਿੱਚ ਪਿੰਡ ਪੱਧਰ ਤੇ ਬਲਾਕ ਪੱਧਰ ਅਤੇ ਜ਼ਿਲ•ਾ ਪੱਧਰ ਮੰਗ ਪੱਤਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਭੇਜ ਕੇ ਮੰਗ ਕੀਤੀ ਕਿ ਆਂਗਣਵਾੜੀ ਵਰਕਰ ਹੈਲਪਰ ਨੂੰ ਵੀ ਕਰਾਉਣਾ ਫਰੰਟ ਲਾਈਨ ਵਰਕਰ ਮੰਨਦੇ ਹੋਏ 50 ਲੱਖ ਰੁਪਏ ਦੇ ਸੁਰੱਖਿਆ ਬੀਮਾ ਯੋਜਨਾ ਵਿਚ ਸ਼ਾਮਿਲ ਕੀਤਾ ਜਾਵੇ। 

ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਜ਼ਿਲ•ਾ ਇਕਾਈ ਦੀ ਅਗਵਾਈ ਕਰਦਿਆਂ ਆਗੂ ਚਰਨਜੀਤ ਕੌਰ ਅਤੇ ਪ੍ਰਤਿਭਾ ਸ਼ਰਮਾ ਨੇ ਕੇਂਦਰ ਅਤੇ ਸੂਬਾ ਸਰਕਾਰ ਤੇ ਦੋਸ਼ ਲਾਏ ਕਿ ਸਰਕਾਰਾਂ ਆਂਗਣਵਾੜੀ ਵਰਕਰਾਂ ਹੈਲਪਰਾਂ ਸਮੇਤ ਸਕੀਮ ਵਰਕਰਾਂ ਨਾਲ ਮਤਰੇਈ ਮਾਂ ਵਰਗਾ ਸਲੂਕ ਕਰ ਰਹੀਆਂ ਹਨ ਜਿਸ ਕਾਰਨ ਸਮੂਹ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਦ ਕਿ ਆਂਗਨਵਾੜੀ ਵਰਕਰਾਂ ਹੈਲਪਰਾਂ ਕਰੋਨਾ ਮਹਾਂਮਾਰੀ ਵਿੱਚ ਹੋਰਨਾਂ ਵਿਭਾਗਾਂ ਦੇ ਯੋਧਿਆਂ ਮੋਢੇ ਨਾਲ ਮੋਢਾ ਜੋੜਕੇ ਤਨਦੇਹੀ ਨਾਲ ਡਿਊਟੀ ਨਿਭਾ ਰਹੀਆਂ ਹਨ। ਉਨ•ਾਂ ਕਿਹਾ ਕਿ ਸਰਕਾਰ ਵੱਲੋਂ ਸਮੇਂ ਸਮੇਂ ਤੇ ਹੇਠਲੇ ਪੱਧਰ ਤੱਕ ਪਹੁੰਚਾਈਆਂ ਜਾਣ ਵਾਲੀਆਂ ਸੇਵਾਵਾਂ ਨੂੰ ਲਾਭਪਾਤਰੀਆਂ ਤੱਕ ਪਹੁੰਚ ਕਰਨ ਲਈ ਕੰਮ ਕਰ ਰਹੀਆਂ ਹਨ ਪਰ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਕੋਈ ਵੀ ਰਾਹਤ ਦੇਣ ਤੋਂ ਕੋਰੀ ਇਨਕਾਰ ਕਰ ਦਿੱਤੀ ਹੈ।
ਆਗੂਆਂ ਨੇ ਦੱਸਿਆ ਕਿ ਜਦੋਂ ਕਿ ਪੂਰੇ ਹਿੰਦੁਸਤਾਨ ਵਿੱਚ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਸਾਰੇ ਵਰਕਰ ਮੁਲਾਜ਼ਮਾਂ ਨੂੰ ਸੁਰੱਖਿਆ ਬੀਮਾ ਯੋਜਨਾ ਵਿਚ ਸ਼ਾਮਲ ਕੀਤਾ ਗਿਆ ਹੈ ਪਰ ਆਂਗਨਵਾੜੀ ਵਰਕਰਾਂ ਹੈਲਪਰਾਂ ਨੂੰ ਕਿਸੇ ਵੀ ਤਰ•ਾਂ ਦੀ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਵਾਏਗੀ ਬਲਕਿ ਫਿਰ ਵੀ ਸਮੂਹ ਵਰਕਰਾਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਡਿਊਟੀ ਨਿਭਾ ਰਹੀਆਂ ਹਨ। 
ਉਨ•ਾਂ ਮੰਗ ਕੀਤੀ ਕਿ ਕਰੋਨਾ ਡਿਊਟੀ ਸਮੇਂ ਫਰੰਟ ਲਾਈਨ ਦੇ ਕੰਮ ਕਰਦੇ ਵਰਕਰਜ਼ ਹੈਲਪਰ ਨੂੰ ਸੁਰੱਖਿਆ ਬੀਮਾ ਯੋਜਨਾ ਅਧੀਨ ਲਿਆ ਕੇ ਹਰ ਵਰਕਰ ਹੈਲਪਰ ਦਾ 50 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ , 3 ਸਾਲ ਤੋਂ 6 ਸਾਲ ਦੇ ਬੱਚੇ ਆਂਗਣਵਾੜੀ ਕੇਂਦਰਾਂ ਵਿਚ ਦਾਖਲ ਕਰਾਉਣੇ ਯਕੀਨੀ ਬਣਾਏ ਜਾਣ, ਪ੍ਰੀ ਸਕੂਲ ਸਿੱਖਿਆ ਦਾ ਅਧਿਕਾਰ ਆਂਗਣਵਾੜੀ ਕੇਂਦਰਾਂ ਨੂੰ ਦਿੱਤਾ ਜਾਵੇ, ਇਹ ਕੇਂਦਰ ਸਾਰ ਕੇਂਦਰ ਸਰਕਾਰ ਵੱਲੋਂ ਵਧਾਏ ਮਾਣ ਭੱਤੇ ਵਿੱਚ ਕੀਤੀ 600 ਰੁਪਏ ਤੇ 300 ਰੁਪਏ ਦੀ ਕਟੌਤੀ ਤੁਰੰਤ ਵਾਪਸ ਕੀਤੀ ਜਾਵੇ ਨਹੀਂ ਤਾਂ ਸਮੂਹ ਵਰਕਰਾਂ ਸੜਕਾਂ ਤੇ ਆ ਕੇ ਕੈਪਟਨ ਸਰਕਾਰ ਖਿਲਾਫ ਸੰਘਰਸ਼ ਕਰਨਗੀਆਂ। ਇਸ ਮੌਕੇ ਜ਼ਿਲ•ਾ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਮ ਜ਼ਿਲ•ਾ ਪ੍ਰਸ਼ਾਸਨ ਵੱਲੋਂ ਆਏ ਤਹਿਸੀਲਦਾਰ ਕਮਲਦੀਪ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। 
 ਹਿੰਦੁਸਥਾਨ ਸਮਾਚਾਰ /ਪੀਐਸ ਮਿੱਠਾ / ਨਰਿੰਦਰ ਜੱਗਾ  
Top