राष्ट्रीय

Blog single photo

ਮੋਦੀ ਜੀ ਦਾ ਇਤਿਹਾਸਕ ਫੈਸਲਾ'

26/03/2020ਮੰਗਲਵਾਰ
ਸ਼ਾਮ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੇਸ਼ ਭਰ ਵਿੱਚ 21 ਦਿਨਾਂ ਦਾ
ਲਾਗਡਾਊਨ ਲਗਾ ਕੇ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਸਖਤ ਸੰਦੇਸ਼ ਦਿੱਤਾ ਹੈ। ਇਹ "ਨਾ
ਭੂਤ ਹੈ ਅਤੇ ਨਾ ਹੀ ਭਵਿੱਖ" ਹੈ। ਅਜਿਹਾ ਨਾ  ਪਹਿਲਾਂ ਕਦੇ ਹੋਇਆ  ਅਤੇ ਨਾ ਹੀ ਅੱਗੇ
ਹੋਵੇਗਾ। ਪਰ, ਇਹ ਸੰਦੇਸ਼ ਬਹੁਤ ਸਮਝਦਾਰੀ ਭਰਿਆ ਸੀ ਅਤੇ ਇਹ ਦੇਸ਼ ਲਈ ਬਹੁਤ ਹੀ ਲਾਜ਼ਮੀ
ਵੀ ਸੀ। ਹੱਥ ਜੋੜ ਕੇ 21 ਦਿਨਾਂ ਦਾ ਸਬਰ ਰੱਖਣ ਦੀ ਅਪੀਲ ਕਰਨ ਵਾਲੇ ਪ੍ਰਧਾਨ ਮੰਤਰੀ
ਨਰਿੰਦਰ ਭਾਈ ਮੋਦੀ ਦੇਸ਼ ਦੇ ਪਹਿਲੇ ਅਜਿਹੇ  ਪ੍ਰਧਾਨ ਮੰਤਰੀ ਹੋਣਗੇ ਜੋ ਸੰਕਟ ਦੀ ਇਸ
ਘੜੀ ਵਿੱਚ ਸਮੁੱਚੇ 130 ਕਰੋੜ ਲੋਕਾਂ ਦੀਆਂ ਜਨਤਕ ਭਾਵਨਾਵਾਂ ਨੂੰ ਸਮਝਦਿਆਂ ਅਤੇ ਉਨ੍ਹਾਂ
ਦੀ ਸਹਿਮਤੀ ਨਾਲ ਅਜਿਹੇ ਸਖਤ ਕਦਮ ਚੁੱਕ ਰਹੇ ਹਨ। ਮੋਦੀ ਜੀ ਨੇ ਕਿਹਾ ਕਿ ਜੇ ਅਸੀਂ
ਅਗਲੇ 21 ਦਿਨਾਂ ਤੱਕ ਲਾਪਰਵਾਹੀ ਕਰਦੇ ਰਹੇ ਤਾਂ ਸਾਨੂੰ 21 ਸਾਲ ਪਿੱਛੇ ਜਾਣ ਵਿਚ ਜਰਾ
ਵੀ ਦੇਰ ਨਹੀਂ ਲੱਗੇਗੀ । ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਦੂਸਰੇ ਦੇਸ਼ਾਂ ਦੇ ਤਜ਼ਰਬਿਆਂ
ਤੋਂ ਸਿੱਖ ਕੇ ਆਪਣੇ ਦੇਸ਼ ਲਈ ਉੱਤਮ ਅਤੇ ਸਹੀ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਦੇ
ਕਹਿਣ ਵਿੱਚ ਵਜਨ ਹੈ। ਜਦੋਂ ਇਹ ਮਹਾਂਮਾਰੀ ਇਟਲੀ, ਸਪੇਨ ਅਤੇ ਅਮਰੀਕਾ ਵਿਚ ਫੈਲ ਗਈ, ਚੀਨ
ਵਰਗੇ ਇਨ੍ਹਾਂ ਦੇਸ਼ਾਂ ਵਿਚ ਤਾਲਾਬੰਦੀ ਕਰਨ ਦਾ ਵਿਕਲਪ ਤਾਂ ਆਇਆ ਹੀ ਸੀ। ਪਰ, ਇਟਲੀ ਦੇ
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਡਾਕਟਰੀ ਸਹੂਲਤਾਂ ਵਿਚ ਸਮਰੱਥ ਹਨ ਅਤੇ ਤਾਲਾਬੰਦੀ ਦਾ
ਫੈਸਲਾ ਦੇਸ਼ ਦੇ ਲੋਕਾਂ ਨੂੰ ਇਹ ਮਹਿਸੂਸ ਕਰਾਏਗਾ ਕਿ ਆਮ ਲੋਕਾਂ ਨੂੰ ਡਰਾਇਆ ਜਾ ਰਿਹਾ
ਹੈ। ਹਾਲਾਂਕਿ, ਉਥੇ ਤਾਲਾਬੰਦੀ ਦਾ ਫੈਸਲਾ ਨਾ ਕਰਨ ਦਾ ਨਤੀਜਾ ਇਹ ਹੋਇਆ ਕਿ ਇਟਲੀ ਵਿਚ
ਲਾਸ਼ਾਂ ਲਿਜਾਣ ਲਈ ਕੋਈ ਨਹੀਂ ਬਚਿਆ। ਸੈਨਾ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਟਰੱਕਾਂ ਵਿਚ
ਭਰ ਕੇ ਲੈ ਜਾਣ ਅਤੇ ਉਨ੍ਹਾਂ ਨੂੰ ਦਫ਼ਨਾਉਣ ਲਈ ਮਜਬੂਰ ਹੈ, ਜੋ ਕਿ ਟੈਲੀਵੀਜ਼ਨ ਚੈਨਲਾਂ
'ਤੇ ਹਰ ਰੋਜ਼ ਵੇਖਿਆ ਜਾ ਸਕਦਾ ਹੈ।

ਸਪੇਨ ਵਿੱਚ ਵੀ ਇਹੀ ਸਥਿਤੀ ਆ ਗਈ ਹੈ।
ਇੱਥੋਂ ਤਕ ਕਿ ਸਪੇਨ ਵਰਗਾ ਇੱਕ ਸੁੰਦਰ ਦੇਸ਼ ਕੋਰੋਨਾ ਦੇ ਭਿਆਨਕ ਪ੍ਰਕੋਪ ਨਾਲ ਇੰਨਾ
ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਕਿ ਅਜਿਹਾ ਲਗਦਾ ਹੈ ਕਿ ਸਾਰਾ ਦੇਸ਼ ਵਿਖਰ ਗਿਆ ਹੈ।
ਹਰ ਰੋਜ਼ ਸਾਡੇ ਬਹੁਤ ਸਾਰੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਅਮਰੀਕਾ ਤੋਂ ਫੋਨ ਆ
ਰਹੇ ਹਨ, ਜੋ ਕਹਿ ਰਹੇ ਹਨ ਕਿ ਤੁਹਾਡੀ ਸਥਿਤੀ ਅਮਰੀਕਾ ਨਾਲੋਂ ਕਿਤੇ ਬਿਹਤਰ ਹੈ,
ਕਿਉਂਕਿ, ਸਾਰੀਆਂ ਆਧੁਨਿਕ ਸਹੂਲਤਾਂ ਦੇ ਬਾਵਜੂਦ, ਅਮਰੀਕਾ ਦੀ ਸਥਿਤੀ ਨਿਯੰਤਰਣ ਤੋਂ
ਬਾਹਰ ਹੋ ਰਹੀ ਹੈ।

ਰਾਸ਼ਟਰ ਦੇ ਨਾਂਅ ਆਪਣੇ ਸੰਬੋਧਨ ਦੌਰਾਨ, ਮੋਦੀ ਜੀ ਨੇ ਬਹੁਤ
ਚੰਗੀ ਤਰ੍ਹਾਂ ਸਮਝਾਇਆ ਕਿ ਕੋਰੋਨਾ ਨਾਲ ਲੜਨ ਦਾ ਇਕੋ ਇਕ ਤਰੀਕਾ ਹੈ ਲਾਗ ਦੀ ਵੱਧ ਰਹੀ
ਲੜੀ ਨੂੰ ਤੋੜਨਾ। ਕਿਉਂਕਿ, ਜੇ ਕੋਈ ਵਿਅਕਤੀ ਕਿਸੇ ਕਾਰਨ ਅਤੇ ਕਿਸੇ ਵੀ ਤਰਾਂ ਨਾਲ
ਸੰਕਰਮਿਤ ਹੈ ਅਤੇ ਜੇ ਉਹ ਸਮਾਜ ਵਿਚ ਘੁੰਮਦਾ ਰਹਿੰਦਾ ਹੈ, ਤਾਂ ਉਹ ਸੈਂਕੜੇ ਲੋਕਾਂ ਨੂੰ
ਜਾਣਬੁੱਝ ਜਾਂ ਅਣਜਾਨੇ ਵਿਚ ਸੰਕਰਮਿਤ ਕਰ ਸਕਦਾ ਹੈ। ਭਾਰਤ ਵਿਚ ਆਬਾਦੀ ਯੂਰਪ ਅਤੇ
ਅਮਰੀਕਾ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਇਸ ਲਈ ਅਸੀਂ ਵਾਇਰਸ ਦੀ ਲੜੀ ਨੂੰ ਤੋੜਿਆ ਨਹੀਂ
ਅਤੇ ਜੇ ਅਸੀਂ ਇਕ ਦੂਜੇ ਨਾਲ ਰਲਦੇ ਮਿਲਦੇ-ਜੁਲਦੇ ਰਹੇ ਤਾਂ ਸੰਕਰਮਣ ਹੋਰ ਜਿਆਦਾ ਅਤੇ
ਜੋਰਾਂ ਨਾਲ ਫੈਲੇਗਾ।

ਪ੍ਰਧਾਨਮੰਤਰੀ ਨੇ ਅੰਕੜਿਆਂ ਰਾਹੀਂ ਬਹੁਤ ਚੰਗੀ ਤਰ੍ਹਾਂ
ਦੱਸਿਆ ਕਿ ਦੁਨੀਆ ਵਿੱਚ ਸੰਕਰਮਿਤ ਵਿਅਕਤੀਆਂ ਦੀ ਗਿਣਤੀ ਇੱਕ ਲੱਖ ਤੱਕ ਪਹੁੰਚਣ ਵਿੱਚ 67
ਦਿਨ ਲੱਗ ਗਏ। ਹਾਲਾਂਕਿ, 1 ਲੱਖ ਤੋਂ 2 ਲੱਖ ਤੱਕ ਪਹੁੰਚਣ ਵਿੱਚ ਸਿਰਫ 11 ਦਿਨ  ਅਤੇ 2
ਲੱਖ ਤੋਂ 3 ਲੱਖ ਤੱਕ ਪਹੁੰਚਣ ਵਿੱਚ ਸਿਰਫ 4 ਦਿਨ ਲੱਗੇ ਸਨ। ਜੇ ਲਾਗ ਇਸ ਤਰ੍ਹਾਂ ਫੈਲ
ਜਾਂਦੀ ਹੈ, ਤਾਂ ਇਸਨੂੰ  ਹਰ ਕੀਮਤ 'ਤੇ ਫੈਲਣ ਤੋਂ ਰੋਕਣਾ ਹੀ ਉਚਿਤ ਹੈ।

ਇਸ
ਲਈ, ਇਸ 21 ਦਿਨਾਂ ਇਤਿਹਾਸਕ ਤਾਲਾਬੰਦੀ ਸਵਾਗਤਯੋਗ ਹੈ। ਅਜਿਹਾ ਦੁਨੀਆਂ ਵਿੱਚ ਪਹਿਲਾਂ
ਕਦੇ ਨਹੀਂ ਹੋਇਆ ਸੀ ਅਤੇ ਪਰਮਾਤਮਾ ਨਾ ਕਰੇ ਕਿ ਭਵਿੱਖ ਵਿੱਚ ਵੀ ਅਜਿਹਾ ਕਦੇ ਵਾਪਰੇ।
ਸ਼ੁਰੂ ਵਿਚ ਸਾਡੇ ਦੇਸ਼ ਵਿਚ ਸਭ ਕੁਝ ਠੀਕ ਸੀ। ਜਦੋਂ ਇਹ ਲਾਗ ਚੀਨ ਦੇ ਸ਼ਹਿਰ ਵੁਹਾਨ
ਵਿਚ ਫੈਲ ਗਈ, ਅਸੀਂ ਤੁਰੰਤ ਆਪਣੇ ਭਾਰਤੀ ਨਾਗਰਿਕਾਂ ਨੂੰ ਅਤੇ ਨੇੜਲੇ ਦੇਸ਼ਾਂ ਭੂਟਾਨ,
ਨੇਪਾਲ, ਸ੍ਰੀਲੰਕਾ ਅਤੇ ਮਾਲਦੀਵ ਦੇ ਫਸੇ ਨਾਗਰਿਕਾਂ ਨੂੰ ਉਥੇ ਲੈ ਆਏ। ਉਨ੍ਹਾਂ ਨੂੰ
ਗੁੜਗਾਉਂ ਨੇੜੇ ਆਈਟੀਬੀਪੀ ਜੇ ਆਇਸੋਲੇਸ਼ਨ ਕੈਂਪ ਵਿੱਚ ਰੱਖਿਆ ਗਿਆ ਸੀ ਅਤੇ 14 ਦਿਨਾਂ
ਬਾਅਦ ਠੀਕ ਹੋਕੇ ਉਹ ਆਪਣੇ ਘਰ ਪਰਤ ਗਏ। ਪਰ, ਗਲਤੀ ਉੱਥੇ ਹੋਈ ਕਿ ਸਾਰੇ ਅਜਿਹੇ ਲੋਕ ਜੋ
ਅੰਤਰਰਾਸ਼ਟਰੀ ਉਡਾਣਾਂ ਤੋਂ ਆਏ ਸਨ ਨੂੰ ਸਖਤੀ ਨਾਲ ਆਈਸੋਲੇਸ਼ਨ ਵਿਚ ਨਹੀਂ ਰੱਖਿਆ ਗਿਆ।
ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਤੋਂ ਦੇਸੀ ਅਤੇ ਵਿਦੇਸ਼ੀ ਯਾਤਰੀ ਜੋ ਭਾਰਤ ਆ ਰਹੇ ਸਨ,
ਉਨ੍ਹਾਂ ਨੂੰ ਸਖਤੀ ਨਾਲ ਆਇਸੋਲੇਸ਼ਨ ਕੈਂਪਾਂ ਵਿੱਚ ਭੇਜਿਆ ਜਾਣਾ ਚਾਹੀਦਾ ਸੀ। ਪਰ, ਸਾਡੇ
ਏਅਰਪੋਰਟ ਦੇ ਸਟਾਫ ਨੇ ਉਨ੍ਹਾਂ ਦਾ ਬੁਖਾਰ ਵੇਖਿਆ ਅਤੇ ਆਮ ਸਿਹਤ ਨੂੰ ਠੀਕ-ਠਾਕ ਵੇਖਦੇ
ਹੋਏ ਉਨ੍ਹਾਂ ਨੂੰ ਛੱਡ ਦਿੱਤਾ। ਇਹ ਸਹੀ ਨਹੀਂ ਸੀ। ਇਹੀ ਉਹ ਥਾਂ ਹੈ ਜਿੱਥੇ ਅਸੀਂ ਖੁੰਝ
ਗਏ। ਕਿਉਂਕਿ, ਪ੍ਰਧਾਨ ਮੰਤਰੀ ਮੋਦੀ ਨੇ ਖੁਦ ਕਿਹਾ ਸੀ ਕਿ ਲਾਗ ਵਾਲੇ ਵਿਅਕਤੀ ਵਿਚ ਵੀ
ਤੁਰੰਤ ਲੱਛਣ ਨਹੀਂ ਆਉਂਦੇ। ਲੱਛਣਾਂ ਦੇ ਉਭਰਨ ਵਿਚ 4 ਤੋਂ 5 ਦਿਨ ਲੱਗ ਸਕਦੇ ਹਨ ਅਤੇ ਕਈ
ਵਾਰ ਤਾਂ 10 ਦਿਨ ਵੀ। ਅਜਿਹੀ ਸਥਿਤੀ ਵਿੱਚ, ਇਹ ਫੈਸਲਾ ਕਿ ਅੰਤਰਰਾਸ਼ਟਰੀ ਯਾਤਰੀਆਂ
ਨੂੰ ਉਨ੍ਹਾਂ ਦੇ ਘਰਾਂ ਵਿੱਚ ਜਾਣ ਦਿੱਤਾ ਜਾਵੇ, ਇਹ ਸਭ ਤੋਂ ਵੱਡੀ ਗਲਤੀ ਸੀ। ਜਿਸ ਕਾਰਨ
ਦੇਸ਼ ਦੇ ਹੋਰਨਾਂ ਹਿੱਸਿਆਂ, ਖ਼ਾਸਕਰ ਕੇਰਲਾ ਅਤੇ ਮਹਾਰਾਸ਼ਟਰ ਦੇ ਸ਼ਹਿਰਾਂ ਵਿੱਚ ਇਹ
ਵਾਇਰਸ ਤੇਜ਼ੀ ਨਾਲ ਫੈਲ ਗਿਆ। ਹੁਣ ਪੱਛਮੀ ਬੰਗਾਲ, ਬਿਹਾਰ, ਝਾਰਖੰਡ ਅਤੇ ਉੜੀਸਾ ਵੀ ਹੁਣ
ਇਸ ਲਾਗ ਤੋਂ ਅਛੂਤੇ ਨਹੀਂ ਰਹੇ।

24 ਨੂੰ ਐਲਾਨੇ ਇਸ ਲਾਕਡਾਊਨ ਦੇ ਆਲੋਚਕਾਂ ਦੀ
ਗਿਣਤੀ ਵੀ ਘੱਟ ਨਹੀਂ ਹੈ। ਹੁਣ ਵੀ ਉਹ ਵੱਖ ਵੱਖ ਕਿਸਮਾਂ ਦੀਆਂ ਗੱਲਾਂ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਾਲਾਬੰਦੀ ਨਾਲ ਆਰਥਿਕਤਾ ਪ੍ਰਭਾਵਤ ਹੋਵੇਗੀ। ਓ ਵੀਰ, ਜੇ
ਜਾਨ ਹੈ ਤਾਂ ਜਹਾਨ ਹੈ। ਜੇਕਰ ਤੁਸੀਂ ਜ਼ਿੰਦਾ ਰਹੋਗੇ ਤਾਂ ਹੀ ਤਾਂ ਤੁਸੀਂ ਆਰਥਿਕਤਾ
ਬਾਰੇ ਗੱਲ ਕਰੋਗੇ। ਤਾਂ ਹੀ ਤਾਂ ਤੁਸੀਂ ਇਸ ਦਾ ਨਫਾ-ਨੁਕਸਨਾ ਲੈਣ ਲਈ ਰਹੋਗੇ? ਜਦੋਂ
ਸਾਰੀ ਦੁਨੀਆਂ ਦੀ ਆਰਥਿਕਤਾ ਹੌਲੀ ਚੱਲ ਰਹੀ ਹੈ, ਤਾਂ ਅਸੀਂ ਵੀ ਕੁਝ ਦਿਨ ਸਹਿਣ ਕਰ
ਲਵਾਂਗੇ।  ਉਹ ਕਹਿੰਦੇ ਹਨ ਕਿ 21 ਦਿਨ ਬਹੁਤ ਜ਼ਿਆਦਾ ਹਨ। ਬੱਸ ਉਨ੍ਹਾਂ ਨੂੰ ਪੁੱਛੋ ਕਿ
ਕੀ ਇਹ ਕੁਲੀਨ ਲੋਕ ਸਾਲ ਵਿਚ ਕਈ ਵਾਰ ਪਰਿਵਾਰ ਨਾਲ ਦੋ-ਦੋ ਹਫ਼ਤੇ ਦੀ ਛੁੱਟੀ ਲਈ ਵਿਦੇਸ਼
ਜਾਂ ਪਹਾੜਾਂ ਦੀ ਯਾਤਰਾ ਕਰਦੇ ਹਨ? ਇਹ ਕਿਵੇਂ ਹੁੰਦਾ ਹੈ? ਉਸ ਨਾਲ ਇਨ੍ਹਾਂ ਨੂੰ ਕੋਈ
ਸਮੱਸਿਆ ਨਹੀਂ ਹੈ। ਲੋਕਾਂ ਕੋਲ ਪਹਿਲਾਂ ਘਰ, ਬੱਚਿਆਂ ਲਈ ਸਮਾਂ ਨਹੀਂ ਹੁੰਦਾ ਸੀ ਅਤੇ
ਜਦੋਂ ਉਨ੍ਹਾਂ ਨੂੰ ਘਰ ਰਹਿਣ ਲਈ ਕਿਹਾ ਗਿਆ ਹੈ ਤਾਂ ਉਨ੍ਹਾਂ ਨੂੰ ਮੁਸ਼ਕਲ ਲੱਗ ਰਿਹਾ
ਹੈ।  ਪਹਿਲਾਂ ਪਤਨੀ ਅਤੇ ਬੱਚਿਆਂ ਲਈ ਸਮਾਂ ਨਹੀਂ ਸੀ। ਹੁਣ ਪਰਿਵਾਰ ਨਾਲ ਸਮਾਂ ਬਿਤਾਉਣ
ਨੂੰ ਮਿਲ ਰਿਹਾ ਹੈ ਤਾਂ ਬੋਰ ਹੋ ਰਹੇ ਹਨ।  ਇਹ ਵੀ ਕਿਹਾ ਜਾ ਰਿਹਾ ਹੈ ਹੁਣ ਗਰੀਬ
ਮਜਦੂਰਾਂ ਦਾ ਕੀ ਹੋਵੇਗਾ। ਮੈਨੂੰ ਦੱਸ ਦਿਓ ਕਿ ਗਰੀਬ ਮਜ਼ਦੂਰਾਂ ਲਈ  ਨਕਲੀ ਹੰਝੂ ਵਹਾਉਣ
ਵਾਲੇ ਜਰਾ ਇਹ ਦੱਸਣ ਕਿ ਲੱਖਾਂ ਦੀ ਗਿਣਤੀ ਵਿਚ  ਪੂਰਬੀ ਉੱਤਰ ਪ੍ਰਦੇਸ਼, ਬਿਹਾਰ,
ਝਾਰਖੰਡ ਅਤੇ ਉੜੀਸਾ ਦੇ ਦੇ ਮਜਦੂਰਾ ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ ਅਤੇ ਗੁਜਰਾਤ
ਆਦਿ ਵਿਕਸਤ ਰਾਜਾਂ ਵਿੱਚ ਕੰਮ ਕਰਨ ਜਾਂਦੇ ਹਨ ਤਾਂ ਕੀ ਉਹ  ਦੁਸ਼ਹਿਰਾ, ਦਿਵਾਲੀ, ਭਾਈ
ਦੂਜ ਅਤੇ ਛਠ ਮਨਾਉਣ ਘਰ ਨਹੀਂ ਜਾਂਦੇ। ਸਾਡੇ ਸਾਰੇ ਦੇਸ਼ ਵਿੱਚ ਜਿਹੜੇ ਨੇਪਾਲੀ ਮਜ਼ਦੂਰ 
ਹਨ, ਕਿ ਉਹ ਦਸਈਂ (ਦੁਸ਼ਹਿਰਾ) ਮਨਾਉਣ ਲਈ ਨੇਪਾਲ ਨਹੀਂ ਜਾਂਦੇ। ਇਹ ਸਾਰੇ ਹਰ ਸਾਲ
ਜਾਂਦੇ  ਹਨ ਅਤੇ ਕੋਈ ਵੀ ਤਿੰਨ ਹਫ਼ਤਿਆਂ ਤੋਂ ਘੱਟ ਸਮੇਂ ਵਿਚ ਵਾਪਸ ਨਹੀਂ ਆਉਂਦਾ।
ਉਨ੍ਹਾਂ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ। ਆਲੋਚਕਾਂ ਨੂੰ  ਨਿਸ਼ਚਤ ਰੂਪ ਤੇ ਜਰੂਰ ਫ਼ਰਕ
ਪੈ ਰਿਹਾ ਹੈ।  ਉਹ ਇਹ ਨਹੀਂ ਸਮਝਦੇ ਕਿ ਜੇ ਇਹ ਮਹਾਂਮਾਰੀ ਭਾਰਤ ਵਰਗੇ ਦੇਸ਼ ਵਿੱਚ ਫੈਲ
ਗਈ ਜਿੱਥੇ ਅਬਾਦੀ ਇੰਨੀ ਸੰਘਣੀ ਹੈ ਅਤੇ ਡਾਕਟਰੀ ਸਹੂਲਤਾਂ ਦੀ ਵੱਡੀ ਘਾਟ ਹੈ, ਤਾਂ
ਪੀੜਤਾਂ ਦੀ ਗਿਣਤੀ ਲੱਖਾਂ ਤੱਕ ਪਹੁੰਚ ਜਾਵੇਗੀ।   ਜਨਤਾ ਨੂੰ ਇਨ੍ਹਾਂ ਆਲੋਚਕਾਂ ਦੀ
ਪਰਵਾਹ ਨਹੀਂ ਕਰਨੀ ਚਾਹੀਦੀ। ਜਦੋਂ ਦੇਸ਼ ਨੇ ਮੋਦੀ ਜੀ 'ਤੇ ਭਰੋਸਾ ਕੀਤਾ ਹੈ ਅਤੇ ਇਸ
ਸੰਕਟ ਦੀ ਘੜੀ ਵਿਚ ਸਾਰਿਆਂ ਲਈ ਇਕਜੁੱਟ ਹੋਣਾ ਅਤੇ ਆਪਣੇ ਨੇਤਾ ਦਾ ਕਹਿਣਾ ਹੀ ਮੰਨਣਾ
ਚਾਹੀਦਾ ਹੈ। ਇਹ ਇਕ ਲੜਾਈ ਹੈ ਅਤੇ ਸੈਨਾਪਤੀ ਉੱਤੇ ਪੂਰਾ ਭਰੋਸਾ ਕੀਤੇ ਬਿਨਾਂ ਜੰਗ
ਕਿਵੇਂ ਜਿੱਤੀ ਜਾ ਸਕਦੀ ਹੈ? ਆਓ, ਮੋਦੀ ਜੀ ਦੇ ਸ਼ਬਦਾਂ ਅਤੇ ਉਨ੍ਹਾਂ ਦੇ ਦਿਸ਼ਾ
ਨਿਰਦੇਸ਼ਾਂ ਅਨੁਸਾਰ ਅੱਗੇ ਵਧੀਏ। ਜਿਵੇਂ ਕਿ ਮੋਦੀ ਜੀ ਨੇ ਵਿਸ਼ਵਾਸ ਕੀਤਾ ਹੈ ਕੀ ਜੇ
ਅਸੀਂ 21 ਦਿਨਾਂ ਵਿਚ ਕੋਰੋਨਾ ਦੀ ਲਾਗ ਦੀ ਲੜੀ ਨੂੰ ਤੋੜ ਦਿੰਦੇ ਹਾਂ, ਤਾਂ ਹੋ ਸਕਦਾ ਹੈ
ਕਿ ਅਸੀਂ ਜਲਦੀ ਹੀ ਆਪਣੀ ਆਮ ਜ਼ਿੰਦਗੀ ਵਿਚ ਵਾਪਸ ਆਉਣ ਵਿਚ ਸਫਲ ਹੋ ਜਾਈਏ।

(ਲੇਖਕ ਸੀਨੀਅਰ ਸੰਪਾਦਕ ਅਤੇ ਕਾਲਮ ਲੇਖਕ ਹਨ)


 
Top