क्षेत्रीय

Blog single photo

ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਆਰਥਿਕ ਪੈਕੇਜ ਹਵਾਈ ਝੂਲਾ : ਆਪ ਪਾਰਟੀ

16/05/2020

ਘਰੇਲੂ ਉਤਪਾਦਾਂ ਤੇ ਜ਼ੋਰ ਦੇਣ ਦੀ ਥਾਂ ਮੋਦੀ ਸਾਹਬ ਇੰਡਸਟਰੀ ਅਤੇ ਵਪਾਰੀਆਂ ਨੂੰ ਜਾਰੀ ਕਰਨ ਆਰਥਿਕ ਪੈਕਜ: ਮਿੱਤਲ/ ਠਾਕੁਰ 

ਬਠਿੰਡਾ 16 ਮਈ (ਹਿਸ ): ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨ ਜਾਰੀ ਕੀਤੇ ਗਏ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਨਾਲ ਸੂਬੇ ਦੀ ਘਰੇਲੂ ਇੰਡਸਟਰੀ ਨੂੰ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦਿੱਤੀ ਅਤੇ ਸਮੂਹ ਇੰਡਸਟਰੀਜ਼ ਮਾਲਕਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਘਰੇਲੂ ਇੰਡਸਟਰੀ ਇਸ ਚਿੰਤਾ ਵਿੱਚ ਹੈ ਕਿ ਕਰੋਨਾ ਵਾਇਰਸ ਦੇ ਲੋਕ ਡਾਊਨ ਦਾ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ ਅਤੇ ਕੇਂਦਰ ਸਰਕਾਰ ਦਾ ਇਹ ਆਰਥਿਕ ਪੈਕੇਜ ਇੱਕ ਹਵਾਈ ਝੂਲਾ ਹੀ ਹੈ । 
ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਪਾਰ ਇੰਡਸਟਰੀ ਟ੍ਰੇਡ ਵਿੰਗ ਦੀ ਸੂਬਾ ਪ੍ਰਧਾਨ ਨੀਨਾ ਮਿੱਤਲ ਅਤੇ ਵਾਈਸ ਪ੍ਰਧਾਨ ਅਨਿਲ ਠਾਕੁਰ ਨੇ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਮੰਦੀ ਦੀ ਮਾਰ ਝੱਲਣ ਤੋਂ ਬਾਅਦ ਹੁਣ ਲੋਕ ਡਾਊਨ ਦੀ ਮਾਰ ਸਹਿ ਰਹੇ ਇੰਡਸਟਰੀ ਮਾਲਕਾਂ, ਵਪਾਰੀਆਂ ਅਤੇ ਛੋਟੇ ਦੁਕਾਨਦਾਰਾਂ ਨੂੰ ਆਰਥਿਕ ਪੈਕੇਜ ਜਾਰੀ ਕਰਨ ਦੇ ਨਾਲ ਨਾਲ ਟੈਕਸਾਂ ਅਤੇ ਹੋਰ ਖ਼ਰਚਿਆਂ ਵਿੱਚ ਰਾਹਤ ਦਿੰਦੀ । ਆਗੂਆਂ ਨੇ ਕਿਹਾ ਕਿ ਸੂਬੇ ਦਾ ਉਦਯੋਗ ਪਹਿਲਾਂ ਹੀ ਵਿੱਤੀ ਬੋਝ ਦੇ ਥੱਲੇ ਹੈ ਅਤੇ ਹੁਣ ਦੂਜਾ ਲੇਬਰ ਦੀ ਘਾਟ ਕਾਰਨ ਵੀ ਉਹਨਾਂ ਨੂੰ ਦੁੱਗਣੀ ਮਾਰ ਪਵੇਗੀ । ਨੀਨਾ ਮਿੱਤਲ ਨੇ ਕਿਹਾ ਕਿ ਇੰਡਸਟਰੀ ਅਤੇ ਮਜ਼ਦੂਰਾਂ ਦਾ ਆਪਸ ਵਿੱਚ ਨੂੰਹ ਮਾਸ ਦਾ ਰਿਸ਼ਤਾ ਹੁੰਦਾ ਹੈ ਪ੍ਰੰਤੂ ਪਿਛਲੇ ਲੰਮੇ ਸਮੇਂ ਤੋਂ ਹਾਲਾਤ ਅਨੁਕੂਲ ਨਹੀਂ ਰਹੇ ਕਿਉਂਕਿ ਕਰੋਨਾ ਵਾਇਰਸ ਨੇ ਚਾਰੋਂ ਤਰਫ਼ ਤੋਂ ਸ਼ਿਕੰਜਾ ਕੱਸਿਆ ਹੋਇਆ ਹੈ ਅਤੇ 2 ਮਹੀਨਿਆਂ ਤੋਂ ਬੰਦ ਪਈ ਇੰਡਸਟਰੀ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ। 
ਅਨਿਲ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਗਰੀਕਲਚਰ ਇੰਡਸਟਰੀ ਲਈ ਵੀ ਕੋਈ ਖਾਸ ਐਲਾਨ ਨਹੀਂ ਕੀਤਾ ਅਤੇ ਇਸ ਆਰਥਿਕ ਪੈਕੇਜ ਵਿੱਚ ਇੰਡਸਟਰੀ ਦੇ ਹੱਥ ਕੁਝ ਵੀ ਨਹੀਂ ਆਇਆ ਅਤੇ ਹੈਰਾਨਗੀ ਦੀ ਗੱਲ ਹੈ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਸਾਹਿਬ ਘਰੇਲੂ ਉਤਪਾਦਾਂ ਨੂੰ ਖ਼ਰੀਦਣ ਤੇ ਜ਼ੋਰ ਦੇ ਰਹੇ ਹਨ ਲੇਕਿਨ ਦੇਸ਼ ਦੀ ਇੰਡਸਟਰੀ ਬਿਨਾਂ ਫਾਈਨਾਂਸ ਦੇ ਅੱਗੇ ਕਿਵੇਂ ਵਧੇਗੀ ਇਹ ਉਨ•ਾਂ ਨੂੰ ਸੋਚਣਾ ਚਾਹੀਦਾ ਹੈ । ਆਰਥਿਕ ਪੈਕੇਜ ਤੇ ਬੋਲਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਉਲਟਾ ਕਿਸਾਨਾਂ ਨੂੰ ਹੋਰ ਕਰਜ਼ੇ ਥੱਲੇ ਦੱਬਣ ਦੀ ਕੋਸ਼ਿਸ਼ ਕੀਤੀ ਹੈ ਅਤੇ ਟੀਡੀਐੱਸ ਦਾ ਫਾਇਦਾ ਨਾ ਤਾਂ ਗ੍ਰਾਹਕ ਨੂੰ ਹੋਵੇਗਾ ਅਤੇ ਨਾ ਹੀ ਇੰਡਸਟਰੀ ਤੇ ਕੰਪਨੀਆਂ ਨੂੰ। ਉਨ•ਾਂ ਹੈਰਾਨੀ ਜਤਾਈ ਕਿ ਕੇਂਦਰ ਸਰਕਾਰ ਹਰ ਵਰਗ ਨੂੰ ਆਰਥਿਕ ਪੈਕੇਜ ਵਿੱਚੋਂ ਕੀ ਦੇਣਾ ਚਾਹੁੰਦੀ ਹੈ ਅਜਿਹਾ ਲੱਗ ਰਿਹਾ ਹੈ ਕਿ ਨਵੀਂ ਇੰਡਸਟਰੀ ਨੂੰ ਵਾਧਾ ਦੇਣ ਦੇ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਅਤੇ ਐੱਮਐੱਸਐੱਮਈ ਜੋ ਬਿਨਾਂ ਗਾਰੰਟੀ ਦੇ ਲੋਨ ਦੀ ਸਕੀਮ ਹੈ। ਉਸ ਵਿੱਚ ਪੁਰਾਣੀ ਇੰਡਸਟਰੀ ਨੂੰ ਹੀ ਲਾਭ ਮਿਲੇਗਾ ਲੇਕਿਨ ਜੋ ਵੀ ਇੰਡਸਟਰੀ ਨੇ ਜਿੰਨਾ ਲੋਨ ਲਿਆ ਹੋਵੇਗਾ ਉਸਦਾ 20 ਪ੍ਰਤੀਸ਼ਤ ਤੱਕ ਹੀ ਲੋਨ ਬੈਂਕ ਦੇਣਗੇ ਜਦਕਿ 20 ਫ਼ੀਸਦੀ ਨਾਲ ਕਾਰੋਬਾਰ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ? ਲੇਬਰ ਦੇ ਮੁੱਦੇ ਤੇ ਬੋਲਦਿਆਂ ਉਨ•ਾਂ ਕਿਹਾ ਕਿ ਮਨਰੇਗਾ ਸਕੀਮ ਦੇ ਤਹਿਤ ਲੇਬਰ ਨੂੰ ਆਪਣੇ ਹੀ ਖੇਤਰ ਵਿੱਚ ਕੰਮ ਦੇਣ ਦੀ ਜੋ ਸਕੀਮ ਰੱਖੀ ਗਈ ਉਸ ਨਾਲ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਲੇਬਰ ਦੀ ਕਮੀ ਆ ਜਾਵੇਗੀ ਕਿਉਂਕਿ ਪ੍ਰਵਾਸੀ ਮਜ਼ਦੂਰ ਪਹਿਲਾਂ ਹੀ ਆਪਣੇ ਰਾਜਾਂ ਵਿੱਚ ਜਾਣ ਲਈ ਕਾਹਲੇ ਹਨ ਅਤੇ ਦਿਨ ਰਾਤ ਭੁੱਖਮਰੀ ਦਾ ਸ਼ਿਕਾਰ ਹੋ ਕੇ ਪੈਦਲ ਘਰਾਂ ਨੂੰ ਜਾ ਰਹੇ ਹਨ। ਆਪ ਆਗੂਆਂ ਨੇ ਕੇਂਦਰ ਸਰਕਾਰ ਅਤੇ ਖਾਸਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਲੋਕਡਾਊਨ ਦੀ ਸਥਿਤੀ ਝੱਲ ਰਹੇ ਇੰਡਸਟਰੀ, ਵਪਾਰੀ, ਛੋਟੇ ਦੁਕਾਨਦਾਰ ਅਤੇ ਆਮ ਲੋਕਾਂ ਲਈ ਰਾਹਤ ਭਰੇ ਆਰਥਿਕ ਪੈਕੇਜਾਂ ਦਾ ਐਲਾਨ ਕਰਨ ਨਾ ਕਿ ਕੋਈ ਹਵਾਈ ਛੁਰਲੀ ਛੱਡਣ। 
ਹਿੰਦੁਸਥਾਨ ਸਮਾਚਾਰ /ਪੀਐਸ ਮਿੱਠਾ/ ਨਰਿੰਦਰ ਜੱਗਾ  
Top