मनोरंजन

Blog single photo

ਗਾਂਧੀ ਜੈਅੰਤੀ : ਇਹ ਅਦਾਕਾਰ ਨਿਭਾ ਚੁੱਕੇ ਹਨ ਇਨ੍ਹਾਂ ਫਿਲਮਾਂ 'ਚ ਬਾਪੂ ਦਾ ਕਿਰਦਾਰ

02/10/2020ਹਰ ਸਾਲ ਪੂਰੇ ਦੇਸ਼ 'ਚ 2 ਅਕਤੂਬਰ ਨੂੰ  ਨਾ ਸਿਰਫ਼ ਮਹਾਤਮਾ ਗਾਂਧੀ ਦੇ ਜਨਮ ਦਿਨ ਦੇ ਰੂਪ 'ਚ ਯਾਦ ਕੀਤਾ ਜਾਂਦਾ ਹੈ ਬਲਕਿ ਇਸ ਦਿਨ ਲਾਲ ਬਹਾਦਰ ਸ਼ਸਤਰੀ ਜੀ ਦਾ ਵੀ ਜਨਮ ਦਿਨ ਹੁੰਦਾ ਹੈ।  ਗਾਂਧੀ ਜੀ ਦੇ ਜੀਵਨ 'ਤੇ ਆਧਾਰਿਤ ਕਈ ਫਿਲਮਾਂ ਬਣੀਆਂ ਹਨ ਜੋ ਲੋਕਾਂ ਨੂੰ ਸੱਚ ਤੇ ਅਹਿੰਸਾ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ। ਬਾਲੀਵੁੱਡ ਹੀ ਨਹੀਂ ਹਾਲੀਵੁੱਡ 'ਚ ਵੀ ਗਾਂਧੀ ਜੀ ਦੀ ਜਿੰਦਗੀ 'ਤੇ ਫਿਲਮਾਂ ਬਣ ਚੁੱਕੀਆਂ ਹਨ। ਇਨ੍ਹਾਂ 'ਚੋਂ ਕਈ ਫਿਲਮਾਂ ਦਰਸ਼ਕਾਂ ਨੇ ਕਾਫੀ ਪਸੰਦ ਕੀਤੀਆਂ ਹਨ। ਦੋ ਅਕਤੂਬਰ ਦੇ ਮੌਕੇ 'ਤੇ ਅਸੀਂ ਤੁਹਾਨੂੰ ਮਹਾਤਮਾ ਗਾਂਧੀ 'ਤੇ ਬਣੀਆਂ ਕੁਝ ਖ਼ਾਸ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ -

1. ਗਾੰਧੀ- ਸਾਲ 1982 'ਚ ਮਹਾਤਮਾ ਗਾਂਧੀ ਦੇ ਜੀਵਨ 'ਤੇ ਬਣੀ ਰਿਚਰਡ ਏਟਨਬਰੋ ਦੀ ਫਿਲਮ 'ਗਾਂਧੀ' ਆਸਕਰ ਐਵਾਰਡ ਨਾਲ ਸਨਮਾਨਿਤ ਹੈ। ਇਸ ਫਿਲਮ 'ਚ ਮਹਾਤਮਾ ਗਾਂਧੀ ਦਾ ਕਿਰਦਾਰ ਹਾਲੀਵੁੱਡ ਐਕਟਰ ਬੇਨ ਕਿੰਸਲੇ ਨੇ ਨਿਭਾਇਆ ਸੀ। 'ਗਾਂਧੀ' ਫਿਲਮ ਨੇ 8 ਆਸਕਰ ਐਵਾਰਡ ਆਪਣੇ ਨਾਮ ਕੀਤੇ ਸਨ। ਇਹ ਫਿਲਮ ਗਾਂਧੀ ਜੀ ਦੇ ਜੀਵਨ 'ਤੇ ਬਣੀਆਂ ਸਰਵਸ੍ਰੇਸ਼ਠ ਫਿਲਮਾਂ 'ਚੋਂ ਇਕ ਹੈ। ਇਸ ਮੂਵੀ 'ਚ ਅਮਰੀਸ਼ ਪੁਰੀ, ਓਮ ਪੁਰੀ, ਰੋਹਿਣੀ ਅਤੇ ਰਜਿਤ ਜਿਹੇ ਅਦਾਕਾਰਾਵਾਂ ਨੇ ਦਮਦਾਰ ਕਿਰਦਾਰ ਨਿਭਾਇਆ ਸੀ।

2. ਹੇ ਰਾਮ : ਨਸੀਰਉਦੀਨ ਸ਼ਾਹ ਸਟਾਰਰ ਫਿਲਮ 'ਹੇ ਰਾਮ' ਸਾਲ 2000 'ਚ ਰਿਲੀਜ਼ ਹੋਈ ਸੀ। ਇਸ 'ਚ ਨਸੀਰਉਦੀਨ ਸ਼ਾਹ ਨੇ ਗਾਂਧੀ ਦਾ ਰੋਲ ਅਦਾ ਕੀਤਾ ਸੀ। ਇਸ ਫਿਲਮ ਦਾ ਨਿਰਦੇਸ਼ਨ ਕਮਲ ਹਾਸਨ ਨੇ ਕੀਤਾ ਸੀ। 'ਹੇ ਰਾਮ' ਦੇਸ਼ ਦੀ ਵੰਡ ਤੋਂ ਬਾਅਦ ਹੋਏ ਦੰਗਿਆਂ ਅਤੇ ਉਸਦੇ ਬਾਅਦ ਗਾਂਧੀ ਜੀ ਦੀ ਹੱਤਿਆ 'ਤੇ ਆਧਾਰਿਤ ਹੈ। ਫਿਲਮ 'ਚ ਸ਼ਾਹਰੁਖ ਖ਼ਾਨ, ਅਤੁਲ ਕੁਲਕਰਣੀ, ਰਾਣੀ ਮੁਖਰਜੀ, ਗਿਰੀਸ਼ ਕਰਨਡ ਅਤੇ ਓਮਪੁਰੀ ਜਿਹੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਸੀ।

3. ਦ ਮੈਕਿੰਗ ਆਫ ਮਹਾਤਮਾ ਗਾਂਧੀ- ਇਹ ਫਿਲਮ ਮੋਹਨਦਾਸ ਕਰਮਚੰਦ ਗਾਂਧੀ ਤੋਂ ਲੈ ਕੇ ਬਾਪੂ ਦੇ ਮਹਾਤਮਾ ਬਣਨ ਤਕ ਦੀ ਪੂਰੀ ਕਹਾਣੀ ਨੂੰ ਦਰਸਾਉਂਦਾ ਹੈ। ਇਸ 'ਚ ਦਿਖਾਇਆ ਗਿਆ ਹੈ ਕਿ ਬ੍ਰਿਟੇਨ ਅਤੇ ਅਫਰੀਕਾ 'ਚ ਰਹਿਣ ਦੌਰਾਨ ਗਾਂਧੀ ਜੀ ਨੇ ਕੀ ਦੇਖਿਆ ਅਤੇ ਉਸ ਨਾਲ ਉਨ੍ਹਾਂ ਦੇ ਜੀਵਨ 'ਚ ਕੀ ਕੁਝ ਬਦਲਾਅ ਹੋਇਆ। ਇਸ ਫਿਲਮ 'ਚ ਰਜਿਤ ਕਪੂਰ ਨੇ ਮਹਾਤਮਾ ਗਾਂਧੀ ਦਾ ਕਿਰਦਾਰ ਨਿਭਾਇਆ ਸੀ।

4. ਗਾਂਧੀ, ਮਾਈ ਫਾਦਰ- ਨੈਸ਼ਨਲ ਐਵਾਰਡ ਵਿਨਰ ਫਿਲਮ 'ਗਾਂਧੀ, ਮਾਈ ਫਾਦਰ' ਸਾਲ 2007 'ਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਅਕਸ਼ੈ ਖੰਨਾਸ ਦਰਸ਼ਨ ਜਰੀਵਾਲਾ, ਭੂਮਿਕਾ ਚਾਵਲਾ ਅਤੇ ਸ਼ੇਫਾਲੀ ਸ਼ਾਹ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਫਿਲਮ ਦੇ ਪ੍ਰੋਡਿਊਸਰ ਅਨਿਲ ਕਪੂਰ ਹਨ। ਇਹ ਫਿਲਮ ਗਾਂਧੀ ਜੀ ਦੇ ਵੱਡੇ ਬੇਟੇ ਹਰਿਲਾਲ ਗਾਂਧੀ 'ਤੇ ਆਧਰਿਤ ਹੈ।

5. ਲਗੋ ਰਹੋ ਮੁੰਨਾ ਭਾਈ- ਇਹ ਫਿਲਮ ਪੂਰੀ ਤਰ੍ਹਾਂ 'ਗਾਂਧੀਗਿਰੀ' 'ਤੇ ਆਧਾਰਿਤ ਹੈ। ਮਤਲਬ ਉਨ੍ਹਾਂ ਦੇ ਉਦੇਸ਼ਾਂ 'ਤੇ ਕਿਵੇਂ ਚੱਲਿਆ ਜਾਵੇ ਇਸ ਫਿਲਮ 'ਚ ਦਿਖਾਇਆ ਗਿਆ ਹੈ। ਫਿਲਮ 'ਚ ਸੰਜੇ ਦੱਤ ਲੀਡ ਰੋਲ 'ਚ ਹਨ।

ਹਿੰਦੁਸਥਾਨ ਸਮਾਚਾਰ//ਕੁਸੁਮ


 
Top