राष्ट्रीय

Blog single photo

ਭਾਜਪਾ ਐਮਪੀ ਅਤੇ ਐਸਆਈਐਸ ਦੇ ਚੇਅਰਮੈਨ ਆਰਕੇ ਸਿਨਹਾ ਨੇ ਬਿਹਾਰੀ ਕਾਮਿਆਂ ਲਈ ਵਧਾਇਆ ਮਦਦ ਦਾ ਹੱਥ

27/03/2020


ਨਵੀਂ
ਦਿੱਲੀ, 27 ਮਾਰਚ (ਹਿ.ਸ)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜਸਭਾ ਮੈਂਬਰ ਅਤੇ
ਐਸਆਈਐਸ ਗਰੁੱਪ ਦੇ ਸੰਸਥਾਪਕ ਚੇਅਰਮੈਨ ਰਵਿੰਦਰ ਕਿਸ਼ੋਰ ਸਿਨਹਾ ਨੇ ਕੋਰੋਨਾ ਵਾਇਰਸ ਦੇ
ਮੱਦੇਨਜ਼ਰ ਬਿਹਾਰੀ ਵਰਕਰਾਂ ਲਈ ਆਪਣਾ ਹੱਥ ਵਧਾਇਆ ਹੈ।

ਰਾਜਸਭਾ ਮੈਂਬਰ ਆਰ ਕੇ
ਸਿਨਹਾ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਜ਼ਰੀਏ ਕਿਹਾ ਕਿ ਮੈਨੂੰ ਦੇਸ਼ ਭਰ ਤੋਂ ਬਹੁਤ
ਸਾਰੇ ਬਿਹਾਰੀਆਂ ਦੇ ਫੋਨ ਆ ਰਹੇ ਹਨ ਕਿ ਉਹ ਪਰੇਸ਼ਾਨੀ ਵਿੱਚ ਫਸੇ ਹੋਏ ਹਨ। ਅਜਿਹੇ ਲੋਕ
ਬਿਲਕੁਲ ਘਬਰਾਉਂਣ ਨਾ। ਮੇਰੀ ਸੰਸਥਾ ਐਸ.ਆਈ.ਐੱਸ ਦੇ ਦੇਸ਼ ਭਰ ਵਿੱਚ 650 ਦਫਤਰ ਹਨ। ਅਤੇ
ਦੇਸ਼ ਭਰ ਵਿੱਚ 15,000 ਤੋਂ ਵੱਧ ਯੂਨਿਟ ਫੈਲੀਆਂ ਹੋਈਆਂ ਹਨ। ਜੇ ਕੋਈ ਦੇਸ਼ ਦੇ ਕਿਸੇ
ਵੀ ਕੋਨੇ ਵਿੱਚ ਫਸਿਆ ਹੋਇਆ ਹੈ, ਤਾਂ ਸਾਡੇ ਆਸ ਪਾਸ ਕੁਝ ਦਫਤਰ ਹੋਣਗੇ। ਉਹ ਉਥੇ ਪਹੁੰਚਣ
ਅਤੇ ਉਨ੍ਹਾਂ ਲਈ ਉੱਥੇ ਪੂਰਾ ਪ੍ਰਬੰਧ ਕੀਤਾ ਜਾਵੇਗਾ।

ਸਿਨਹਾ ਨੇ ਕਿਹਾ ਕਿ
ਅਜਿਹਾ ਕੋਈ ਬਿਹਾਰੀ ਕਿਤੇ ਵੀ ਫਸਿਆ ਹੋਇਆ ਹੈ, ਉਹ ਆਪਣੀ ਸਮੱਸਿਆ, ਸਥਾਨ ਦਾ ਨਾਮ ਅਤੇ
ਮੋਬਾਈਲ ਨੰਬਰ ਮੇਰੇ ਫੇਸਬੁੱਕ ਦੇ ਕਮੇਂਟ ਬਾਕਸ ਵਿੱਚ ਪਾ ਦੇਵੇ। ਸਾਡਾ ਇਕ ਅਧਿਕਾਰੀ
ਤੁਹਾਡੇ ਨਾਲ ਤੁਰੰਤ ਸੰਪਰਕ ਕਰੇਗਾ। ਬਿਲਕੁਲ ਘਬਰਾਓਣ ਦੀ ਲੌੜ ਨਹੀਂ ਹੈ। ਸਮਾਜਿਕ ਦੂਰੀ
ਬਣਾਈ ਰੱਖੋ। ਮਾਂ ਭਗਵਤੀ ਦੁਰਗਾ ਸਭ ਠੀਕ ਕਰੇਗੀ। ਉਨ੍ਹਾਂ ਨੇ ਇਸ ਪੋਸਟ ਨੂੰ ਭਾਜਪਾ
ਪ੍ਰਧਾਨ ਜੇਪੀ ਨੱਡਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਟੈਗ ਕੀਤਾ ਹੈ।


ਹਿੰਦੁਸਥਾਨ ਸਮਾਚਾਰ/ਗੋਵਿੰਦ ਚੌਧਰੀ/ਕੁਸੁਮ


 
Top