क्षेत्रीय

Blog single photo

ਵਿਸ਼ਵ ਥੈਲੇਸੀਮੀਆ ਦਿਵਸ ਮੌਕੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ 80 ਯੂਨਿਟ ਖੂਨਦਾਨ ਕੀਤਾ

08/05/2020

ਬਠਿੰਡਾ,8ਮਈ (ਹਿਸ)ਅੱਜ ਵਿਸ਼ਵ ਥੈਲੇਸੀਮੀਆ ਦਿਵਸ਼ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਦੇ ਬਲਾਕ ਬਠਿੰਡਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ 80 ਯੂਨਿਟ ਖੂਨਦਾਨ ਕੀਤਾ। ਖੂਨਦਾਨ ਤੋਂ ਪਹਿਲਾਂ ਅੱਜ ਸਵੇਰੇ 4 ਵਜੇ ਪੂਰੇ ਬਲੱਡ ਬੈਂਕ ਨੂੰ ਸੇਵਾਦਾਰਾਂ ਵੱਲੋਂ ਸੈਨੇਟਾਈਜ਼ ਵੀ ਕੀਤਾ ਗਿਆ।
ਇਸ ਮੌਕੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਨੇ ਆਪਣੀ ਜ਼ਰੂਰਤ ਮੁਤਾਬਿਕ 50 ਯੂਨਿਟ ਅਤੇ ਗੁਪਤਾ ਬਲੱਡ ਬੈਂਕ ਨੇ 30 ਯੂਨਿਟ ਖੂਨ ਹਾਸਿਲ ਕੀਤਾ। ਖੂਨਦਾਨ ਦੀ ਇਸ ਮੁਹਿੰਮ ਮੌਕੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜੋ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ ਉਨ•ਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। 

 ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਡੇਰਾ ਸੱਚਾ ਸੌਦਾ ਸਿਰਸਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਅੱਜ ਵਿਸ਼ਵ ਥੈਲੇਸੀਮੀਆ ਦਿਵਸ਼ ਮੌਕੇ ਵਿਸ਼ਵ ਪੱਧਰ ਤੇ ਖ਼ੂਨ ਦਾਨ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਖੂਨਦਾਨ ਸਮੇਤ ਹੋਰ 134 ਮਾਨਵਤਾ ਭਲਾਈ ਦੇ ਕਾਰਜ ਉਹ ਲਗਾਤਾਰ ਕਰਦੇ ਰਹਿਣਗੇ। 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਬਲੱਡ ਬੈਂਕਾਂ 'ਚ ਖੂਨ ਦੀ ਕਾਫ਼ੀ ਲੋੜ ਹੈ ਇਸ ਲਈ ਬਲੱਡ ਬੈਂਕਾਂ ਦੀ ਮੰਗ ਤੇ ਅੱਜ ਵਿਸ਼ਵ ਥੈਲੇਸੀਮੀਆ ਦਿਵਸ ਮੌਕੇ ਸੇਵਾਦਾਰਾਂ ਵੱਲੋਂ ਖੂਨਦਾਨ ਕੀਤਾ ਗਿਆ ਹੈ।
ਇਸ ਮੌਕੇ ਸੈਕਟਰੀ ਰੈਡ ਕਰਾਸ ਦਰਸ਼ਨ ਕੁਮਾਰ, ਸਿਵਲ ਹਸਪਤਾਲ ਬਲੱਡ ਬੈਂਕ ਇੰਚਾਰਡ ਡਾ. ਕ੍ਰਿਸ਼ਮਾ ਅਤੇ ਫਸਟਏਡ ਟ੍ਰੇਨਰ ਨਰੇਸ਼ ਪਠਾਣੀਆਂ ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਖੂਨਦਾਨ ਕਰਨ 'ਤੇ ਧੰਨਵਾਦ ਕੀਤਾ। ਉਨ•ਾਂ ਆਖਿਆ ਕਿ ਇਨ•ਾਂ ਸੇਵਾਦਾਰਾਂ ਨੇ ਭਰੋਸਾ ਦਿਵਾਇਆ ਹੈ ਕਿ ਭਵਿੱਖ 'ਚ ਵੀ ਜਦੋਂ ਕਿਤੇ ਖ਼ੂਨ ਦਾਨ ਦੀ ਲੋੜ ਪਵੇਗੀ ਤਾਂ ਉਹ ਤਿਆਰ ਬਰ ਤਿਆਰ ਹਨ। ਇੱਥੇ ਇਹ ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਨਾਮ ਖ਼ੂਨ ਦਾਨ ਦੇ ਖੇਤਰ ਵਿਚ 3 ਗਿੱਨੀਜ਼ ਵਰਲਡ ਰਿਕਾਰਡ, 1 ਏਸ਼ੀਆ ਵਰਲਡ ਰਿਕਾਰਡ ਅਤੇ 1 ਲਿਮਕਾ ਵਰਲਡ ਰਿਕਾਰਡ ਦਰਜ ਹਨ। 
 ਇਸ ਮੌਕੇ 45 ਮੈਂਬਰ ਪੰਜਾਬ, ਗੁਰਮੇਲ ਸਿੰਘ ਇੰਸਾਂ, ਸ਼ਿੰਦਰਪਾਲ ਇੰਸਾਂ, ਬਲਜਿੰਦਰ ਸਿੰਘ ਬਾਂਡੀ ਇੰਸਾਂ, ਪਿਆਰਾ ਸਿੰਘ ਇੰਸਾਂ 45 ਮੈਂਬਰ ਯੂਥ, 15 ਮੈਂਬਰ ਚਰਨਜੀਤ ਇੰਸਾਂ, ਖ਼ੂਨਦਾਨ ਸੰਮਤੀ ਜਿੰਮੇਵਾਰ ਲਖਵੀਰ ਇੰਸਾਂ, ਤਰਸੇਮ ਇੰਸਾਂ, ਵਿਸ਼ਾਲ ਇੰਸਾਂ, ਗੁਰਸ਼ਰਨ ਇੰਸਾਂ, ਗਗਨ ਇੰਸਾਂ, ਜਿੰਮੇਵਾਰ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਧੀਰਜ ਇੰਸਾਂ ਅਤੇ ਹੋਰ ਜਿੰਮੇਵਾਰ ਸੇਵਾਦਾਰ ਹਾਜਰ ਸਨ। 
ਹਿੰਦੁਸਥਾਨ ਸਮਾਚਾਰ /ਪੀਐਸ ਮਿੱਠਾ/ ਨਰਿੰਦਰ ਜੱਗਾ  
Top