क्षेत्रीय

Blog single photo

ਮਾਸਕ ਲੱਗੇ ਵਿਅਕਤੀ ਨੇ ਹੀ ਮਿਲੇਗੀ ਠੇਕੇ ਤੋਂ ਸ਼ਰਾਬ , ਠੇਕਾ 4 ਘੰਟੇ , ਹੋਮ ਡਿਲਿਵਰੀ 9 ਘੰਟੇ ਹੋਵੇਗੀ ......

06/05/2020

ਕਪੂਰਥਲਾ, 6 ਮਈ ( ਹਿ ਸ )  :
ਭਾਰਤ ਸਰਕਾਰ ਦੇ ਕਰੋਨਾ ਵਾਇਰਸ ਨੂੰ ਮਹਾਂਮਾਰੀ ਘੋਸ਼ਿਤ ਕਰਨ ਉਪਰੰਤ ਪੰਜਾਬ ਸਰਕਾਰ ਵੱਲੋਂ ਮਿਤੀ 5 ਮਾਰਚ  ਨੂੰ ਜਾਰੀ ਨੋਟੀਫਿਕੇਸ਼ਨ ਰਾਹੀਂ ਕੋਰੋਨਾ ਵਾਇਰਸ ਨੂੰ ਐਪੀਡੈਮਿਕ ਡਿਸੀਜ਼ਜ਼ ਐਕਟ 1897 ਤਹਿਤ ਪੰਜਾਬ ਰਾਜ ਵਿਚ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ। ਆਮ ਜਨਤਾ ਨੂੰ ਕੋਰੋਨਾ  ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਵਿਚ ਮਿਤੀ 23 ਮਾਰਚ  ਤੋਂ ਜ਼ਿਲੇ ਵਿਚ ਕਰਫਿੳੂ ਲਗਾਇਆ ਗਿਆ ਹੈ, ਜਿਸ ਵਿਚ ਸਮੇਂ-ਸਮੇਂ ’ਤੇ ਵਾਧਾ ਗਿਆ ਗਿਆ ਅਤੇ ਹੁਣ ਇਸ ਦੀ ਮਿਆਦ 17 ਮਈ 2020 ਤੱਕ ਹੈ।
ਜ਼ਿਲਾ ਮੈਜਿਸਟ੍ਰੇਟ ਵੱਲੋਂ ਆਬਕਾਰੀ ਤੇ ਕਰ ਕਮਿਸ਼ਨਰ, ਪੰਜਾਬ ਵੱਲੋਂ ਜਾਰੀ ਪੱਤਰ ਰਾਹੀਂ ਸਾਲ 2020-2021 ਦੇ ਰਿਟੇਲ ਲਇਸੰਸੀਆਂ (ਐਲ-2/ਐਲ-14 ਏ) ਲਈ ਸ਼ਰਾਬ ਦੇ ਠੇਕੇ ਖੋਲਣ ਸਬੰਧੀ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਕਪੂਰਥਲਾ ਵਿਚ ਸਾਲ 2019-20 ਦੇ ਲਾਇਸੰਸੀ, ਜਿਨਾਂ ਨੇ ਸਾਲ 2020-21 ਲਈ ਆਪਣੇ ਲਾਇਸੰਸ ਰਿਨਿੳੂ ਕਰਵਾਏ ਹਨ ਅਤੇ ਜਿਹੜੇ ਗਰੁੱਪ ਨਵੇਂ ਸਿਰਿਉਂ ਸਾਲ 2020-21 ਲਈ ਅਲਾਟ ਕੀਤੇ ਗਏ ਹਨ, ਨੂੰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਕਪੂਰਥਲਾ ਦੀ ਜਿੰਮੇਵਾਰੀ /ਨਿਗਰਾਨੀ ਹੇਠ ਮਿਤੀ 7 ਮਈ 2020 ਤੋਂ ਸ਼ਰਾਬ ਦੇ ਠੇਕੇ ਖੋਲਣ ਦੀ ਇਜਾਜ਼ਤ ਸ਼ਰਤਾਂ ਦੇ ਆਧਾਰ ’ਤੇ ਦਿੱਤੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਸ਼ਰਾਬ ਦੇ ਠੇਕੇ ਖੋਲਣ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ ਅਤੇ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਕੇਵਲ ਗਰੁੱਪ ਵਿਚ ਹੀ ਹੋਮ ਡਿਲੀਵਰੀ ਵੀ ਕੀਤੀ ਜਾਵੇਗੀ। ਲਾਇਸੰਸੀ ਆਪਣੀ ਦੁਕਾਨ ਵਿਚ ਆਪਣੇ ਮੁਲਾਜ਼ਮਾਂ ਦਰਮਿਆਨ ਸਮਾਜਿਕ ਦੂਰੀ, ਸਰਕਾਰ ਦੀਆਂ ਹਦਾਇਤਾਂ ਮੁਤਾਬਿਕ (2 ਗਜ਼ ਦੀ ਦੂਰੀ) ਯਕੀਨੀ ਬਣਾਉਣਗੇ। ਦੁਕਾਨ ਦੇ ਬਾਹਰ ਪੰਜ ਤੋਂ ਵੱਧ ਵਿਅਕਤੀ ਇਕੋ ਸਮੇਂ ’ਤੇ ਨਹੀਂ ਹੋਣਗੇ। ਗਾਹਕਾਂ ਦਰਮਿਆਨ ਸਮਾਜਿਕ ਦੂਰੀ ਲਈ ਦੁਕਾਨ ਦੇ ਬਾਹਰ ਲਾਈਨ ਲਗਾਉਣ ਲਈ ਦੋ ਗਜ਼ ਦੇ ਫਾਸਲੇ ਨਾਲ ਘੇਰੇ ਲਗਾਉਣੇ ਯਕੀਨੀ ਬਣਾਉਣਗੇ। ਆਪਣੇ ਠੇਕੇ ਉੱਤੇ ਸੈਨੇਟਾਈਜ਼ਰ ਅਤੇ ਹੋਰ ਸੈਨੇਟਾਈਜ਼ਿੰਗ ਦੇ ਪ੍ਰਬੰਧ, ਜੋ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋੜੀਂਦੇ ਹੋਣ, ਨੂੰ ਰੱਖਣਾ ਯਕੀਨੀ ਬਣਾਉਣਗੇ। ਰਿਟੇਲ ਵੈਂਡ ਕੇਵਲ ਨਿਰਧਾਰਤ ਸਮੇਂ ਲਈ ਖੋਲੇ ਜਾਣਗੇ। ਜੇਕਰ ਉਪਰੋਕਤ ਗਾਈਡਲਾਈਨਾਂ ਵਿਚ ਕੋਈ ਵਿਸੰਗਤੀ ਸਾਹਮਣੇ ਆਉਂਦੀ ਹੈ, ਤਾਂ ਕੋਰੋਨਾ  ਸਬੰਧੀ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੀਆਂ ਗਾਈਡਲਾਈਨਾਂ ਪ੍ਰਭਾਵੀ ਹੋਣਗੀਆਂ। ਸ਼ਰਾਬ ਦੀ ਹੋਮ ਡਿਲੀਵਰੀ ਕਰਨ ਲਈ ਇਕ ਗਰੁੱਪ ਵਿਚ ਕੇਵਲ 2 ਵਿਅਕਤੀਆਂ ਨੂੰ ਹੀ ਸ਼ਰਾਬ ਦੀ ਹੋਮ ਡਿਲੀਵਰੀ ਕਰਨ ਲਈ ਅਧਿਕਾਰਤ ਕੀਤਾ ਜਾਵੇਗਾ। ਜਿਹੜਾ ਵਿਅਕਤੀ ਹੋਮ ਡਿਲੀਵਰੀ ਕਰਨ ਲਈ ਅਧਿਕਾਰਤ ਹੋਵੇਗਾ, ਉਸ ਕੋਲ ਵਿਭਾਗ ਵੱਲੋਂ ਜਾਰੀ ਕੀਤਾ ਪਹਿਚਾਣ ਪੱਤਰ ਅਤੇ ਕਰਫਿੳੂ ਪਾਸ ਹੋਣਾ ਲਾਜ਼ਮੀ ਹੋਵੇਗਾ। ਹੋਮ ਡਿਲੀਵਰੀ ਵਾਸਤੇ ਅਧਿਕਾਰਤ ਵਿਅਕਤੀ ਕੇਵਲ ਉਸੇ ਵਾਹਨ ਦਾ ਇਸਤੇਮਾਲ ਕਰ ਸਕੇਗਾ, ਜਿਸ ਸਬੰਧੀ ਲਾਇਸੰਸੀ ਵੱਲੋਂ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਕਪੂਰਥਲਾ ਪਾਸੋਂ ਪੂਰਵ ਪ੍ਰਵਾਨਗੀ ਪ੍ਰਾਪਤ ਕੀਤੀ ਹੋਵੇਗੀ। ਗੱਡੀ ਦਾ ਕਰਫਿਵੂ ਪਾਸ ਵੀ ਬਣਿਆ ਹੋਣਾ ਲਾਜ਼ਮੀ ਹੋਵੇਗਾ, ਜੋ ਕਿ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਕਪੂਰਥਲਾ ਵੱਲੋਂ ਜਾਰੀ ਕੀਤਾ ਜਾਵੇਗਾ। ਹੋਮ ਡਿਲੀਵਰੀ ਕਰਨ ਸਮੇਂ ਅਧਿਕਾਰਤ ਵਿਅਕਤੀ ਕੋਲ ਹਰ ਸਮੇਂ ਉਸ ਕੋਲ ਮੌਜੂਦਾ ਸ਼ਰਾਬ ਦਾ ਕੈਸ਼ ਮੀਮੋ ਹੋਣਾ ਲਾਜ਼ਮੀ ਹੋਵੇਗਾ। ਸ਼ਰਾਬ ਦੀ ਹੋਮ ਡਿਲੀਵਰੀ ਕਰਨ ਸਮੇਂ ਇਕ ਆਰਡਰ ’ਤੇ 2 ਲੀਟਰ ਤੋਂ ਵੱਧ ਸਪਲਾਈ ਨਹੀਂ ਕੀਤੀ ਜਾਵੇਗੀ। ਪੰਜਾਬ ਇਨਟਾਕਸੀਕੈਂਟ ਲਾਇਸੰਸ ਐਂਡ ਸੇਲਜ਼ ਆਰਡਰ 1956 ਦੇ ਆਰਡਰ 17 ਅਨੁਸਾਰ ਲਾਇਸੰਸੀ ਵੱਲੋਂ ਕੁਝ ਵਿਅਕਤੀਆਂ ਨੂੰ ਸ਼ਰਾਬ ਵੇਚਣ ਦੀ ਮਨਾਹੀ ਹੈ। ਹੋਮ ਡਿਲੀਵਰੀ ਵਿਚ ਵੀ ਇਸ ਆਰਡਰ ਤਹਿਤ ਉਪਬੰਧ ਲਾਗੂ ਰਹਿਣਗੇ।  ਹਰੇਕ ਦੁਕਾਨਦਾਰ/ਅਦਾਰਾ ਇਹ ਯਕੀਨੀ ਬਣਾਵੇਗਾ ਕਿ ਉਸ ਨੇ ਆਪ, ਦੁਕਾਨ ਦੇ ਅੰਦਰ ਕੰਮ ਕਰਨ ਵਾਲੇ ਅਤੇ ਆਉਣ ਵਾਲੇ ਹਰੇਕ ਵਿਅਕਤੀ ਨੇ ਮਾਸਕ ਨਾ ਪਾਇਆ ਹੋਵੇ, ਉਸ ਨੂੰ ਸ਼ਰਾਬ ਨਹੀਂ ਦਿੱਤੀ ਜਾਵੇਗੀ। ਲਾਇਸੰਸੀ ਵੱਲੋਂ ਆਪਣੀ ਦੁਕਾਨ ਨੂੰ ਸਮੇਂ-ਸਮੇਂ ’ਤੇ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਸੈਨੀਟਾਈਜ਼ ਕੀਤਾ ਜਾਵੇਗਾ। ਲਾਇਸੰਸੀ ਇਹ ਯਕੀਨੀ ਬਣਾਏਗਾ ਕਿ ਖ਼ਰੀਦ ਕੀਤੀਆਂ ਆਈਟਮਾਂ ਖ਼ਰੀਦਦਾਰ ਨੂੰ ਕਾੳੂਂਟਰ ’ਤੇ ਹੀ ਦੇਵੇਗਾ। ਲਾਇਸੰਸੀ ਖ਼ਰੀਦਦਾਰ ਪਾਸੋਂ ਖ਼ਰੀਦ ਕੀਤੀਆਂ ਗਈਆਂ ਚੀਜ਼ਾਂ/ਆਈਟਮਾਂ ਦੀ ਅਦਾਹਿਗੀ ਡਿਜੀਟਲੀ ਕਰਨ ਲਈ ਤਰਜੀਹ ਦੇਵੇਗਾ। ਲਾਇਸੰਸੀ ਅਤੇ ਕੰਮ ਕਰਨ ਵਾਲੇ ਵਿਅਕਤੀ ਗਾਹਕ ਤੋਂ ਪੈਸੇ ਲੈਣ ਉਪਰੰਤ ਆਪਣੇ ਹੱਥ ਵੀ ਸੈਨੀਟਾਈਜ਼ ਕਰੇਗਾ। ਲਾਇਸੰਸੀ ਯਕੀਨੀ ਬਣਾਉਣਗੇ ਕਿ ਗਾਹਕਾਂ ਵੱਲੋਂ ਕੱਪੜੇ ਦੇ ਬੈਗ ਵਿਚ ਖ਼ਰੀਦਿਆ ਹੋਇਆ ਸਾਮਾਨ ਲਿਜਾਇਆ ਜਾਵੇਗਾ, ਤਾਂ ਜੋ ਬੈਗ ਘਰ ਵਿਚ ਧੋਇਆ ਜਾਵੇ। ਲਾਇਸੰਸੀ ਭਾਰਤ ਸਰਕਾਰ/ਪੰਜਾਬ ਸਰਕਾਰ/ਜ਼ਿਲਾ ਪ੍ਰਸ਼ਾਸਨ ਅਤੇ ਵੱਖ-ਵੱਖ ਸਿਹਤ ਅਥਾਰਟੀਆਂ ਵੱਲੋਂ ਕੋਰੋਨਾ  ਸਬੰਧੀ ਜਾਰੀ ਹਦਾਇਤਾਂ/ਹੁਕਮਾਂ ਅਨੁਸਾਰ ਸਾਫ਼-ਸਫ਼ਾਈ, ਸਮਾਜਿਕ ਦੂਰੀ ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ, ਥਾਂ-ਥਾਂ ’ਤੇ ਥੁੱਕਣ ਦੀ ਮਨਾਹੀ ਹੋਵੇਗੀ।
ਹਿੰਦੁਸਥਾਨ ਸਮਾਚਾਰ / ਨਰਿੰਦਰ ਜੱਗਾ  / ਕੁਸਮ


 
Top