मनोरंजन

Blog single photo

ਦਿਸ਼ਾ ਮੌਤ ਕੇਸ 'ਚ ਪਟੀਸ਼ਨਕਰਤਾ ਨੂੰ ਬੰਬੇ ਹਾਈਕੋਰਟ ਜਾਣ ਦੀ ਸਲਾਹ

08/10/2020


ਨਵੀਂ ਦਿੱਲੀ, 08 ਅਕਤੂਬਰ (ਹਿ.ਸ.)। ਦਿਸ਼ਾ ਸਲਿਆਨ ਮੌਤ ਕੇਸ ਦੀ ਪੜਤਾਲ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੇ ਨਾਲ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਬਹਿਸ ਕਰਨ ਵਾਲੇ ਵਕੀਲ ਸੁਣਵਾਈ ਦੌਰਾਨ ਪੇਸ਼ ਨਾ ਹੋ ਸਕੇ। ਚੀਫ਼ ਜਸਟਿਸ ਐਸਏ ਬੋਬੜੇ ਨੇ ਉਨ੍ਹਾਂ ਦੀ ਜਗ੍ਹਾ ਮੌਜੂਦ ਵਕੀਲ ਨੂੰ ਕਿਹਾ ਕਿ ਅਸੀਂ 12 ਅਕਤੂਬਰ ਨੂੰ ਸੁਣਵਾਈ ਕਰਾਂਗੇ, ਪਰ ਸਾਡੀ ਸਲਾਹ ਹੈ ਕਿ ਤੁਸੀਂ ਬੰਬੇ ਹਾਈ ਕੋਰਟ ਜਾਣ ਬਾਰੇ ਵਿਚਾਰ ਕਰੋ।

ਪਟੀਸ਼ਨ ਐਡਵੋਕੇਟ ਵਿਨੀਤ ਢਾਂਡਾ ਦੁਆਰਾ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਕੁਝ ਅਭਿਨੇਤਾ ਅਤੇ ਨੇਤਾ ਗੰਭੀਰ ਜ਼ੁਰਮ ਵਿਚ ਸ਼ਾਮਲ ਸਨ ਜੋ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਲਿਆਨ ਨਾਲ ਹੋਇਆ ਸੀ। ਦੀਸ਼ਾ ਨੇ ਸੁਸ਼ਾਂਤ ਨੂੰ ਇਸ ਬਾਰੇ ਦੱਸਿਆ। ਪਟੀਸ਼ਨ ਵਿਚ ਸੀਬੀਆਈ ਤੋਂ ਦੋਵਾਂ ਮੌਤਾਂ ਦੀ ਸਾਂਝੀ ਜਾਂਚ ਦੀ ਮੰਗ ਕੀਤੀ ਗਈ ਹੈ।

ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਅਦਾਲਤ ਮੁੰਬਈ ਪੁਲਿਸ ਤੋਂ ਜਾਂਚ ਦੇ ਪੂਰੇ ਵੇਰਵੇ ਮੰਗੇ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਦਿਸ਼ਾ ਸਲਿਆਨ ਦੀ ਫਾਈਲ ਗੁੰਮ ਗਈ ਹੈ। ਦਿਸ਼ਾ ਦੀ 8 ਜੂਨ ਨੂੰ ਘਰ ਦੀ 14ਵੀਂ ਮੰਜ਼ਿਲ ਤੋਂ ਡਿੱਗਣ ਨਾਲ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ ਸੀ। ਫਿਰ 14 ਜੂਨ ਨੂੰ ਸੁਸ਼ਾਂਤ ਸਿੰਘ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ।

ਹਿੰਦੁਸਥਾਨ ਸਮਾਚਾਰ/ਰਾਜਬਹਾਦੁਰ ਯਾਦਵ/ਕੁਸੁਮ


 
Top