राष्ट्रीय

Blog single photo

ਕੋਰੋਨਾ ਵਾਇਰਸ : HAL ਦੀਆਂ ਨਿਰਮਾਣ ਇਕਾਈਆਂ ਅਤੇ ਦਫਤਰ 31 ਮਾਰਚ ਤੱਕ ਬੰਦ

24/03/2020


ਬੈਂਗਲੁਰੂ,
24 ਮਾਰਚ (ਹਿ.ਸ.)। ਏਅਰਕਰਾਫਟ ਨਿਰਮਾਤਾ ਹਿੰਦੁਸਤਾਨ ਏਅਰੋਨੋਟਿਕਸ ਲਿਮਟਿਡ (ਐਚਏਐਲ)
ਨੇ ਕੋਰੋਨਾ ਵਾਇਰਸ ਦੀ ਰੋਕਥਾਮ ਦੇ ਉਪਾਵਾਂ ਕਾਰਨ 31 ਮਾਰਚ ਤੱਕ ਆਪਣੀਆਂ ਸਰਗਰਮੀਆਂ ਬੰਦ
ਕਰ ਦਿੱਤੀਆਂ ਹਨ। ਮੀਡੀਆ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਊਹ 24 ਤੋਂ 31 ਮਾਰਚ ਤੱਕ
ਭਾਰਤ ਵਿੱਚ ਫੈਲੀਆਂ ਸਾਰੀਆਂ ਨਿਰਮਾਣ ਯੂਨਿਟਾਂ ਅਤੇ ਦਫਤਰਾਂ ਨੂੰ ਬੰਦ ਰਖੇਗਾ।
ਹਾਲਾਂਕਿ, ਜ਼ਰੂਰੀ ਸੇਵਾਵਾਂ ਵਿੱਚ ਸ਼ਾਮਲ ਲੋਕ ਜਿਨ੍ਹਾਂ ਵਿੱਚ ਰੱਖਰਖਾਅ, ਪਾਣੀ ਦੀ
ਸਪਲਾਈ, ਬਿਜਲੀ ਅਤੇ ਸੁਰੱਖਿਆ ਸ਼ਾਮਲ ਹਨ, ਐਚਏਐਲ ਟਾਊਨਸ਼ਿਪ ਵਿੱਚ ਡਿਊਟੀ 'ਤੇ ਰਹਿਣਗੇ।

ਐਚਏਐਲ
ਦੇ ਬੁਲਾਰੇ ਗੋਪਾਲ ਸੁਤਾਰ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਚੱਲ ਰਹੇ ਜਾਂ ਤਰਜੀਹ
ਪ੍ਰਾਜੈਕਟ ਬੰਦ ਹੋਣ ਨਾਲ ਪ੍ਰਭਾਵਤ ਹੋਣਗੇ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਸੰਭਵ ਨਹੀਂ
ਹੈ। ਉਨ੍ਹਾਂ ਕਿਹਾ ਕਿ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਹੋਏ ਬੰਦ ਦਾ ਬਹੁਤਾ ਅਸਰ
ਨਹੀਂ ਹੋ ਸਕਦਾ, ਕਿਉਂਕਿ ਇਸ ਨੂੰ ਅਤਿਰਿਕਤ ਕੋਸ਼ਿਸ਼ਾਂ ਅਤੇ ਉਪਾਵਾਂ ਨਾਲ ਕਵਰ ਕੀਤਾ ਜਾ
ਸਕਦਾ ਹੈ।


ਹਿੰਦੁਸਥਾਨ ਸਮਾਚਾਰ/ਨੂਰਦੀੱਨ ਰਹਿਮਾਨ/ਕੁਸੁਮ 
Top