मनोरंजन

Blog single photo

ਗੁਲਾਬੀ ਸੂਟ ਚ ਖੂਬਸੂਰਤ ਨੇਹਾ ਕੱਕੜ ਨੇ ਸ਼ੇਅਰ ਕੀਤੀਆਂ ਤਸਵੀਰਾਂ

12/10/2020
ਬਾਲੀਵੁੱਡ ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਰੋਹਨਪ੍ਰੀਤ ਦੀ ਰਿਲੇਸ਼ਨਸ਼ਿਪ ਨੂੰ ਲੈ ਕੇ ਕਾਫ਼ੀ ਚਰਚਾ ਵਿਚ ਹੈ। ਦੋਵਾਂ ਨੇ ਪਿਛਲੇ ਕੁਝ ਦਿਨਾਂ 'ਚ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਦੋਵੇਂ ਇਕ-ਦੂਜੇ ਦੇ ਪਿਆਰ 'ਚ ਹਨ ਤੇ ਇਕ-ਦੂਜੇ ਨਾਲ ਸਾਥ ਜੀਣ-ਮਰਣ ਦੀਆਂ ਕਸਮਾਂ ਖਾ ਰਹੇ ਹਨ। ਕੁਝ ਦਿਨ ਪਹਿਲਾਂ ਦੋਵਾਂ ਨੇ ਇੰਸਟਾਗ੍ਰਾਮ 'ਤੇ ਆਪਣੀ ਫੋਟੋ ਵੀ ਸ਼ੇਅਰ ਕੀਤੀ ਸੀ ਤੇ ਉਸ ਦੀ ਕੈਪਸ਼ਨ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਦੋਵਾਂ ਨੇ ਪਿਆਰ ਕਬੂਲ ਲਿਆ ਹੈ।

ਇਸ ਦੌਰਾਨ ਨੇਹਾ ਕੱਕੜ ਨੇ ਆਪਣੀਆਂ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ ਤੇ ਉਨ੍ਹਾਂ ਫੋਟੋ ਕੈਪਸ਼ਨਾਂ ਤੋਂ ਲੋਕ ਨੇਹਾ ਦੇ ਵਿਆਹ ਦੀਆਂ ਕਿਆਸਅਰਾਈਆਂ ਲਾ ਰਹੇ ਹਨ। ਦਰਅਸਲ ਅਦਾਕਾਰਾ ਨੇ ਗੁਲਾਬੀ ਰੰਗ ਦੇ ਸੂਟ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬਹੁਤ ਖ਼ੂਬਸੂਰਤ ਲੱਗ ਰਹੀ ਹੈ, ਨਾਲ ਹੀ ਉਨ੍ਹਾਂ ਨੇ ਇਨ੍ਹਾਂ ਫੋਟੋਆਂ ਨਾਲ ਆਪਣੇ ਇਕ ਗਾਣੇ ਦੀ ਲਾਈਨ ਸ਼ੇਅਰ ਕੀਤੀ ਹੈ, ਜਿਸ ਤੋਂ ਲੋਕ ਅੰਦਾਜ਼ਾ ਲਾ ਰਹੇ ਹਨ ਕਿ ਨੇਹਾ ਕੱਕੜ ਜਲਦੀ ਹੀ ਵਿਆਹ ਦੇ ਬੰਧਨ 'ਚ ਬੱਝ ਸਕਦੀ ਹੈ।

ਵੈਸੇ ਇਨ੍ਹਾਂ ਤਸਵੀਰÎਾਂ 'ਚ ਰੋਹਨਪ੍ਰੀਤ ਨਹੀਂ, ਜਿਨ੍ਹਾਂ ਲਈ ਕਿਹਾ ਜਾ ਰਿਹਾ ਹੈ ਕਿ ਨੇਹਾ ਕੱਕੜ ਉਨ੍ਹਾਂ ਨਾਲ ਵਿਆਹ ਕਰਵਾਉਣ ਵਾਲੀ ਹੈ। ਇਨ੍ਹਾਂ ਤਸਵੀਰਾਂ 'ਚ ਨੇਹਾ ਇਕੱਲੀ ਨਜ਼ਰ ਆ ਰਹੀ ਹੈ। ਇਨ੍ਹਾਂ ਫੋਟੋਆਂ ਦੀ ਕੈਪਸ਼ਨ 'ਚ ਨੇਹਾ ਨੇ ਲਿਖਿਆ ਹੈ,'ਆਜਾ ਚੱਲ ਵਿਆਹ ਕਰਵਾਈਏ ਲਾਕਡਾਊਨ 'ਚ ਘੱਟ ਹੋਣੇ ਖ਼ਰਚੇ।' ਇਹ ਮੇਰੇ ਡਾਇਮੰਡ ਦਾ ਛੱਲਾ ਗੀਤ ਦੀ ਪਸੰਦੀਦਾ ਲਾਈਨ ਹੈ। ਜ਼ਿਕਰਯੋਗ ਹੈ ਕਿ ਇਹ ਉਨ੍ਹਾਂ ਦੇ ਗੀਤ ਦੀ ਸਭ ਤੋਂ ਚਰਚਿਤ ਲਾਈਨ ਹੈ ਤੇ ਉਸ ਕੋਲੋਂ ਲੋਕਾਂ ਨੇ ਪੁੱਛਿਆ ਵੀ ਹੈ ਕਿ ਉਨ੍ਹਾਂ ਨੂੰ ਸਭ ਤੋਂ ਵਧੀਆ ਲਾਈਨ ਕਿਹੜੀ ਲੱਗਦੀ ਹੈ।


ਹਿੰਦੁਸਥਾਨ ਸਮਾਚਾਰ//ਕੁਸੁਮ


 
Top