मनोरंजन

Blog single photo

ਅਰਜੁਨ ਕਪੂਰ ਅਤੇ ਸੰਜੇ ਦੱਤ ਸਟਾਰਰ ਪਾਨੀਪਤ ਦਾ ਦੱਮਦਾਰ ਟ੍ਰੇਲਰ ਰਿਲੀਜ

05/11/2019ਨਵੀਂ ਦਿੱਲੀ, 05 ਨਵੰਬਰ (ਹਿ.ਸ)। ਅਰਜੁਨ ਕਪੂਰ ਅਤੇ ਸੰਜੇ ਦੱਤ ਸਟਾਰਰ ਫਿਲਮ ਪਾਨੀਪਤ ਦਾ ਦੱਮਦਾਰ ਟ੍ਰੇਲਰ ਰਿਲੀਜ ਹੋ ਗਿਆ ਹੈ ਅਤੇ ਇਸ ਦੇ ਨਾਲ ਫੈਂਸ ਦਾ ਇਸ ਮੁਵੀ ਦੀ ਝਲਕ ਦੇਖਣ ਦਾ ਇੰਤਜਾਰ ਵੀ ਖਤਮ ਹੋ ਗਿਆ। ਬੇਹਤਰੀਨ ਪੋਸਟਰਾਂ ਤੋਂ ਬਾਅਦ ਫਿਲਮ ਦਾ ਟ੍ਰੇਲਰ ਵੀ ਉਮੀਦਾਂ ਤੇ ਖਰਾ ਉਤਰਦਾ ਦਿਖਾਈ ਦੇ ਰਿਹਾ ਹੈ। ਟ੍ਰੇਲਰ ਵਿਚ ਅਰਜੁਨ ਕਪੂਰ ਤੋਂ ਲੈ ਕੇ ਸੰਜੇ ਦੱਤ ਅਤੇ ਕ੍ਰਤੀ ਸੇਨਨ ਦਮਦਾਰ ਡਾਇਲਾਗਸ ਦਿੰਦੇ ਨਜਰ ਆ ਰਹੇ ਹਨ। ਇਸ ਝਲਕ ਵਿਚ ਦਿਖਾਈ ਦਿੰਦੇ ਸੀਜੀਆਈ ਇਫੇਕਟ ਬਿਲਕੁਲ ਸਹੀ ਜਾਪਦੇ ਲੱਗ ਰਹੇ ਹਨ। ਨਾਲ ਹੀ ਸੀਂਸ ਦੇ ਨਾਲ ਬੈਕਗ੍ਰਾਉਂਡ ਵਿਚ ਇਸਤੇਮਾਲ ਕੀਤਾ ਗਿਆ ਸੰਗੀਤ ਸੀਂਸ ਦੀ ਇੰਟੇਨਸਿਟੀ ਨੂੰ ਮਹਿਸੂਸ ਕਰਨ ਵਿਚ ਮਦਦ ਕਰਦਾ ਹੈ। 

ਹਿੰਦੁਸਥਾਨ ਸਮਾਚਾਰ/ਕੁਸੁਮ


 
Top