ट्रेंडिंग

Blog single photo

ਮਹਾਰਾਸ਼ਟਰ ਵਿਚ ਸ਼ਿਵਸੇਨਾ ਦਾ ਜਿੱਦ ਕੱਚੀ ਸਿਆਸਤ : ਆਰਕੇ ਸਿਨ੍ਹਾ

08/11/2019


ਗਯਾ, 08 ਨਵੰਬਰ (ਹਿ.ਸ)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਤੇ ਰਾਜਸਭਾ ਮੈਂਬਰ ਰਵੀਂਦਰ ਕਿਸ਼ੋਰ ਸਿਨ੍ਹਾ ਨੇ ਕਿਹਾ ਹੈ ਕਿ ਮਹਾਰਾਸ਼ਟਰ ਵਿਚ ਸਰਕਾਰ ਦੇ ਗਠਨ ਨੂੰ ਲੈ ਕੇ ਸ਼ਿਵਸੇਨਾ ਦੀ ਜਿੱਦ ਕੱਚੀ ਸਿਆਸਤ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਸਰਕਾਰ ਬਣਾਉਣ ਨੂੰ ਲੈ ਕੇ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਸ਼ਿਵਸੇਨਾ ਨੂੰ ਪਹਿਲ ਕਰਨੀ ਚਾਹੀਦੀ ਹੈ। ਸਾਂਸਦ ਆਰਕੇ ਸਿਨ੍ਹਾ ਨੇ ਸ਼ੁਕੱਰਵਾਰ ਨੂੰ ਇਥੇ ਹਿੰਦੁਸਥਾਨ ਸਮਾਚਾਰ ਨਾਲ ਖਾਸ ਗੱਲਬਾਤ ਵਿਚ ਕਈ ਮੁੱਦਿਆਂ 'ਤੇ ਖੁੱਲ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਵਿਚ ਰਾਜਪਾਲ ਵੱਲੋਂ ਸਰਕਾਰ ਬਣਾਉਣ ਲਈ ਸਭ ਤੋਂ ਵੱਡੇ ਦੱਲ ਨੂੰ ਸੱਦਾ ਦੇਣਾ ਜਰੂਰੀ ਹੈ। ਮਹਾਰਸ਼ਾਟਰ ਵਿਚ ਭਾਜਪਾ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਉਭਰੀ ਹੈ। ਅਜਿਹੇ ਵਿਚ ਰਾਜਪਾਲ ਭਾਜਪਾ ਨੂੰ ਸਰਕਾਰ ਦਾ ਗਠਨ ਕਰਨ ਲਈ ਸਭ ਤੋਂ ਪਹਿਲਾਂ ਸੱਦਾ ਦੇ ਸਕਦੇ ਹਨ। 

ਭਾਜਪਾ ਆਗੂ ਸਿਨ੍ਹਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਿਹੜੇ ਦੱਲ ਨਾਲ ਅਤੇ ਕਿਸ ਨਾਲ ਅਤੇ ਕਿਸ ਸ਼ਰਤ ਤੇ ਗੱਲਬਾਤ ਹੋਈ ਹੈ। ਇਸ ਦੀ ਸੰਵਿਧਾਨ ਵਿਚ ਕੋਈ ਥਾਂ ਨਹੀਂ ਹੈ। ਸੰਵਿਧਾਨਿਕ ਪ੍ਰਕਿਰੀਆ ਵਿਚ ਕਿਸੇ ਵੀ ਪਾਰਟੀ ਵਿਚਕਾਰ ਸ਼ਰਤਾਂ ਅਤੇ ਗੱਲਾਂ ਦੀ ਕੋਈ ਥਾਂ ਨਹੀਂ ਹੈ। 

ਹਿੰਦੁਸਥਾਨ ਸਮਾਚਾਰ/ਪੰਕਜ/ਕੁਸੁਮ 


 
Top