राष्ट्रीय

Blog single photo

ਐੱਸਬੀਆਈ ਨੇ ਵਿਆਜ ਦਰ ਵਿਚ ਕੀਤੀ 0.10 ਫੀਸਦੀ ਦੀ ਕਟੌਤੀ

09/10/2019

10 ਅਕਤੂਬਰ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ


ਨਵੀਂ ਦਿੱਲੀ, 09 ਅਕਤੂਬਰ (ਹਿ.ਸ)। ਜਨਤੱਕ ਖੇਤਰ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਨੇ ਸਾਰੇ ਸੇਗਮੇਂਟ ਦੇ ਮਾਰਜਿਨਲ ਕਾਸਟ ਆਫ ਫੰਡ ਬੇਸਡ ਲੈਂਡਿੰਗ ਰੇਟ (ਐਮਸੀਐਲਆਰ) ਵਿਚ 0.10 ਫੀਸਦੀ ਦੀ ਕਟੌਤੀ ਕੀਤੀ ਹੈ। ਐੱਸਬੀਆਈ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਸ ਕਟੌਤੀ ਤੋਂ ਬਾਅਦ ਇਕ ਸਾਲ ਦੀ ਐਮਸੀਐਲਆਰ 8.15 ਫੀਸਦੀ ਦੀ ਥਾਂ ਹੁਣ 8.05 ਫੀਸਦੀ ਹੋ ਜਾਵੇਗੀ। ਇਸ ਕਟੌਤੀ ਤੋਂ ਬਾਅਦ ਨਵੀਆਂ ਦਰਾਂ 10 ਅਕਤੂਬਰ ਤੋਂ ਲਾਗੂ ਹੋਣਗੀਆਂ। ਜਿਕਰਯੋਗ ਹੈ ਕਿ ਐਸਬੀਆਈ ਦੀ ਇਹ ਕਟੌਤੀ ਆਰਬੀਆਈ ਦੇ ਰੇਪੋ ਰੇਟ ਨਾਲ ਜੁੜੇ ਲੋਨ ਤੇ ਲਾਗੂ ਨਹੀਂ ਹੋਣਗੀਆਂ।

ਆਰਬੀਆਈ ਨੇ ਬੀਤੇ ਹਫਤੇ ਘਟਾਇਆ ਸੀ 0.25 ਫੀਸਦੀ ਰੇਪੋ ਰੇਟ -
ਸਟੇਟ ਬੈਂਕ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਤਿਊਹਾਰਾਂ ਦੇ ਮੌਸਮ ਵਿਚ ਸਾਰੇ ਸੇਗਮੇਂਟ ਦੇ ਗਾਹਕਾਂ ਨੂੰ ਫਾਇਦਾ ਪਹੁੰਚਾਉਣ ਲਈ ਐਮਸੀਐਲਆਰ ਵਿਚ ਕਮੀ ਦਾ ਫੈਸਲਾ ਲਿਆ ਗਿਆ ਹੈ। ਐਸਬੀਆਈ ਨੇ ਚਾਲੂ ਵਿੱਤੀ ਵਰ੍ਹੇ ਵਿਚ ਛੇਵੀਂ ਵਾਰ ਐਮਸੀਐਲਆਰ ਘੱਟ ਕੀਤਾ ਹੈ। ਰਿਜਰਵ ਬੈਂਕ ਨੇ ਬੀਤੇ ਹਫਤੇ ਰੇਪੋ ਰੇਟ 0.25 ਫੀਸਦੀ ਘੱਟ ਕੀਤਾ ਸੀ। ਰੇਪੋ ਰੇਟ ਘਟਣ ਨਾਲ ਬੈਂਕਾਂ ਤੇ ਵੀ ਵਿਆਜ ਦਰਾਂ ਘਟਾਉਣ ਦਾ ਦਬਾਅ ਵੱਧਦਾ ਹੈ, ਜਿਸ ਤੇ  ਬੈਂਕ ਆਰਬੀਆਈ ਤੋਂ ਕਰਜ ਲੈਂਦੇ ਹਨ।

ਹਿੰਦੁਸਥਾਨ ਸਮਾਚਾਰ/ਪ੍ਰਜੇਸ਼ ਸ਼ੰਕਰ/ਕੁਸੁਮ


 
Top