व्यापार

Blog single photo

ਭਾਰਤ ਦੀ ਜੀਡੀਪੀ ਰੇਟਿੰਗ ਨੂੰ ਮੂਡੀਜ ਨੇ ਸਥਿਰ ਤੋਂ ਦੱਸਿਆ ਨਕਾਰਤਮਕ

08/11/2019ਨਵੀਂ ਦਿੱਲੀ 08 ਨਵੰਬਰ (ਹਿ.ਸ)। ਕ੍ਰੇਡੀਟ ਰੇਟਿੰਗ ਏਜੰਸੀ ਮੂਡੀਜ਼ ਨੇ ਅਰਥਚਾਰੇ ਦੇ ਮੋਰਚੇ 'ਤੇ ਕੇਂਦਰ ਨੂੰ ਜੋਰਦਾਰ ਝਟਕਾ ਦਿੱਤਾ ਹੈ। ਮੂਡੀਜ ਇੰਨਵੇਸਟਰਸ ਸਰਵਿਸ ਨੇ ਭਾਰਤ ਦੀ ਰੇਟਿੰਗ 'ਤੇ ਆਪਣਾ ਨਜਰੀਆ ਬਦਲਦਿਆਂ ਇਸਨੂੰ ਸਥਿਰ ਤੋਂ ਨਕਾਰਾਤਮਕ ਕਰ ਦਿੱਤਾ ਹੈ। ਇਸ ਲਈ ਏਜੰਸੀ ਨੇ ਸੁਸਤ ਆਰਥਿਕ ਵਾਧੇ ਦਾ ਹਵਾਲਾ ਦਿੱਤਾ ਹੈ।

ਮੂਡੀਜ਼ ਨੇ ਵਿਦੇਸ਼ ਮੁਦਰਾ ਅਤੇ ਸਥਾਨਕ ਮੁਦਰਾ ਵਿਚ ਭਾਰਤ ਦੀ ਰੇਟਿੰਗ ਨਿਗੇਟਿਵ ਕਰ ਦਿੱਤੀ ਹੈ। ਇਸ ਤੋਂ ਸਾਫ ਹੁੰਦਾ ਹੈ ਕਿ ਦੇਸ਼ ਤੇਜੀ ਨਾਲ ਮੰਦੀ ਵੱਲ ਵੱਧ ਰਿਹਾ ਹੈ। ਰੇਟਿੰਗ ਏਜੰਸੀ ਨੇ ਕਿਹਾ, ਨਜਰੀਏ ਨੂੰ ਨਕਰਾਤਮਕ ਕਰਨ ਦਾ ਮੂਡੀਜ ਦਾ ਫੈਸਲਾ ਆਰਥਿਕ ਵਾਧੇ ਤੋਂ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਰਹਿਣ ਦੇ ਵੱਧਦੇ ਜੋਖਿਮ ਨੂੰ ਦਿਖਾਉਂਦਾ ਹੈ।  ਮੂਡੀਜ਼ ਨੇ ਇਹ ਵੀ ਕਿਹਾ ਕਿ ਆਰਥਿਕ ਮੰਦੀ ਬਾਰੇ ਚਿੰਤਾ ਲੰਬੇ ਸਮੇਂ ਲਈ ਰਹੇਗੀ ਅਤੇ ਕਰਜ਼ਾ ਹੋਰ ਵੀ ਵਧੇਗਾ।

ਅਕਤੂਬਰ ਚ ਮੂਡੀ ਨੇ ਵਿੱਤੀ ਸਾਲ 2019-20 ਲਈ ਭਾਰਤ ਦੇ ਜੀਡੀਪੀ ਅਨੁਮਾਨ ਨੂੰ ਵੀ ਘਟਾ ਦਿੱਤਾ। ਏਜੰਸੀ ਦੇ ਅਨੁਸਾਰ ਜੀਡੀਪੀ 5.8 ਫੀਸਦ ਰਹੇਗੀ, ਜੋ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਅਨੁਮਾਨ ਨਾਲੋਂ ਘੱਟ ਹੈ। ਏਜੰਸੀ ਦਾ ਪਹਿਲਾਂ ਅਨੁਮਾਨ 6.8 ਫੀਸਦ ਸੀ।

ਦੱਸਣਯੋਗ ਹੈ ਕਿ ਦੇਸ਼ ਦੀ 5 ਟ੍ਰਿਲੀਅਨ ਡਾਲਰ ਦੇ ਅਰਥਚਾਰੇ ਬਣਨ ਲਈ ਵਿਕਾਸ ਦਰ ਨੂੰ ਕਾਇਮ ਰੱਖਣ ਲਈ ਯਤਨ ਜਾਰੀ ਰੱਖਣੇ ਪੈਣਗੇ।

ਹਿੰਦੁਸਥਾਨ ਸਮਾਚਾਰ/ਕੁਸੁਮ


 
Top