मनोरंजन

Blog single photo

ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ਦੀ ਸੀਬੀਆਈ ਜਾਂਚ ਨਹੀਂ : ਸੁਪਰੀਮ ਕੋਰਟ

30/07/2020

ਨਵੀਂ ਦਿੱਲੀ, 30 ਜੁਲਾਈ (ਹਿ.ਸ.)। ਸੁਪਰੀਮ ਕੋਰਟ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਹੀ ਜਨਹਿਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਚੀਫ਼ ਜਸਟਿਸ ਐਸ.ਏ. ਬੋਬੜੇ ਨੇ ਪਟੀਸ਼ਨਕਰਤਾਵਾਂ ਅਲਕਾ ਪ੍ਰਿਆ ਅਤੇ ਸਿੰਧੂ ਸਿੰਘ ਨੂੰ ਕਿਹਾ ਕਿ ਉਹ ਪੁਲਿਸ ਨੂੰ ਆਪਣਾ ਕੰਮ ਕਰਨ ਦਿਓ। ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਇਸ ਮਾਮਲੇ ਵਿਚ ਤੁਹਾਡਾ ਕੋਈ ਅਧਿਕਾਰ ਖੇਤਰ ਨਹੀਂ ਹੈ।

ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿ ਕੋਈ ਵਿਅਕਤੀ ਚੰਗਾ ਸੀ ਜਾਂ ਮਾੜਾ। ਇਹ ਅਧਿਕਾਰ ਖੇਤਰ ਬਾਰੇ ਵੀ ਹੈ। ਜੇ ਤੁਹਾਡੇ ਕੋਲ ਦਿਖਾਉਣ ਲਈ ਕੁਝ ਠੋਸ ਹੈ, ਤਾਂ ਤੁਸੀਂ ਬੰਬੇ ਹਾਈ ਕੋਰਟ ਜਾ ਸਕਦੇ ਹੋ।

ਅਭਿਨੇਤਰੀ ਰੀਆ ਚੱਕਰਵਰਤੀ ਦੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਬਾਅਦ ਅਭਿਨੇਤਾ ਸੁਸ਼ਾਂਤ ਸਿੰਘ ਦੇ ਪਿਤਾ ਨੇ ਅੱਜ ਇਕ ਕੈਵਿਅਟ ਪਟੀਸ਼ਨ ਦਾਇਰ ਕੀਤੀ ਹੈ। ਸੁਸ਼ਾਂਤ ਸਿੰਘ ਦੇ ਪਿਤਾ ਨੇ ਕਿਹਾ ਹੈ ਕਿ ਉਨ੍ਹਾਂ ਦਾ ਪੱਖ ਸੁਣੇ ਬਗੈਰ ਰੀਆ ਚੱਕਰਵਰਤੀ ਦੀ ਪਟੀਸ਼ਨ 'ਤੇ ਕੋਈ ਫੈਸਲਾ ਨਾ ਸੁਣਾਇਆ ਜਾਵੇ। ਰੀਆ ਚਕਰਵਰਤੀ ਨੇ ਆਪਣੀ ਪਟੀਸ਼ਨ ਵਿੱਚ ਪਟਨਾ ਵਿੱਚ ਦਰਜ ਐਫਆਈਆਰ ਮੁੰਬਈ ਤਬਦੀਲ ਕਰਨ ਦੀ ਮੰਗ ਕੀਤੀ ਹੈ।


ਹਿੰਦੁਸਥਾਨ ਸਮਾਚਾਰ/ਸੰਜੇ ਕੁਮਾਰ/ਕੁਸੁਮ


 
Top