अंतरराष्ट्रीय

Blog single photo

ਅਮਰੀਕਾ 'ਚ ਸਿੱਖਾਂ ਨੇ ਕਿਨਕੇਡ ਅੱਗ ਕਾਂਡ ਦੇ ਪੀੜਤਾਂ ਲਈ ਲਗਾਇਆ ਲੰਗਰ

08/11/2019

ਲਾਸ ਏਜੰਲਸ, 08 ਨਵੰਬਰ (ਹਿ.ਸ)। ਉੱਤਰੀ ਕੈਲੀਫੋਰਨੀਆ ਦੇ ਸਿੱਖ ਗੁਰਦੁਆਰਿਆਂ ਵੱਲੋਂ ਕਿਨਕੇਡ ਅੱਗ ਪੀੜਤਾਂ ਲਈ ਮਰੀਨ ਕਾਉਂਚੀ ਫੇਅਰਗ੍ਰਾਉਂਡ ਸੈਨ ਰਾਫੇਲ ਵਿਚ ਇਕ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਸੈਂਕੜੇ ਲੋਕਾਂ ਨੂੰ ਖਾਣਾ ਮੁਹਇਆ ਕਰਵਾਇਆ ਗਿਆ। 

ਸਿੱਖ ਫਾਰ ਹਊਮੇਨਿਟੀ ਦੇ ਨਾਂਅ 'ਤੇ ਗਠਿਤ ਇਕ ਸਿੱਖ ਸੰਗਠਨ ਨੇ ਇਸ ਲੰਗਰ ਦੇ ਜਰੀਏ ਸੱਤ ਸੌ ਲੋਕਾਂ ਲਈ ਰਾਤ ਦੇ ਖਾਣੇ ਦੀ ਵਿਵਸਥਾ ਕੀਤੀ ਸੀ। ਲੰਗਰ ਲਈ ਫ੍ਰੀਮੋਂਟ ਗੁਰਦੁਆਰੇ ਵੱਲੋਂ ਗਰਮਾਗਰਮ ਭੋਜਨ ਤਿਆਰ ਕੀਤਾ ਗਿਆ ਸੀ। ਇਸ ਲਈ ਗੁਰਦੁਆਰੇ ਵੱਲੋਂ ਉਚੇਚ ਤੌਰ ਤੇ ਤਿੰਨ ਟਰੱਕਾਂ ਦਾ ਇਸਤੇਮਾਲ ਕੀਤਾ ਗਿਆ। 

ਜਿਕਰਯੋਗ ਹੈ ਕਿ ਇਸ ਥਾਂ ਤੇ ਰੇੱਡ ਕ੍ਰਾਸ ਅਤੇ ਸਾਲਵੇਸ਼ਨ ਆਰਮੀ ਨੇ ਰਾਹਤ ਕੇਂਦਰ ਬਣਾਏ ਹਨ, ਜਿਥੇ ਅੱਗ ਪੀੜਤਾਂ ਨੂੰ ਠਹਿਰਾਇਆ ਗਿਆ ਹੈ। ਸਿੱਖ ਫਾਰ ਹਿਊਮੇਨਿਟੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸਟੇਕਟਨ ਦੇ ਸੇਂਟ ਮੈਰ ਡਾਇਨਿੰਗ ਰੂਪ ਵਿਚ ਸਾਲ ਭਰ ਲਈ ਇਕ ਕਿਚਨ ਬਣਾਇਆ ਗਿਆ ਹੈ, ਜਿਥੇ ਪੀੜਤਾਂ ਦੇ ਨਾਸ਼ਤੇ, ਦੁਪਹਿਰ ਅਤੇ ਰਾਤ ਦੇ ਖਾਣੇ ਦਾ ਇੰਤਜਾਮ ਕੀਤਾ ਗਿਆ ਹੈ।

ਜਿਕਰਯੋਗ ਹੈ ਕਿ ਉੱਤਰੀ ਕੇਲੀਫੋਰਨੀਆ ਵਿਚ ਸੋਨਾਮਾ ਕਾਉਂਟੀ ਵਿਚ ਕਿਨਕੇਡ ਦੇ ਜੰਗਲ ਦੀ ਅੱਗ 75 ਹਜਾਰ ਏਕੜ ਵਿਚ ਫੈਲ ਗਈ ਸੀ, ਜਦਕਿ ਇਸ ਵਿਚ 124 ਢਾਂਚੇ ਸੜ ਕੇ ਸੁਆਹ ਹੋ ਗਏ ਸਨ, ਜਿਨ੍ਹਾਂ 'ਚ 57 ਘਰ ਵੀ ਸ਼ਾਮਲ ਸਨ। 

ਹਿੰਦੁਸਥਾਨ ਸਮਾਚਾਰ/ਲਲਿਤ ਬੰਸਲ/ਕੁਸੁਮ


 
Top