मनोरंजन

Blog single photo

ਦਿੱਲੀ ਦੇ ਹਾਲਾਤ 'ਤੇ ਰਿਸ਼ੀ ਕਪੂਰ ਦਾ ਟਵੀਟ, ਬੋਲੇ - ਦੇਖ ਤੇਰੇ ਇਨਸਾਨ ਕੀ ਹਾਲਤ...

07/11/2019ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਹਰ ਮੁੱਦੇ ਤੇ ਆਪਣੀ ਰਾਏ ਬੇਬਾਕੀ ਨਾਲ ਰਖਦੇ ਹਨ। ਰਿਸ਼ੀ ਨੇ ਦਿੱਲੀ ਪੁਲਿਸ ਅਤੇ ਵਕੀਲਾਂ ਵਿਚਕਾਰ ਪੈਦਾ ਹੋਏ ਵਿਵਾਦ ਤੇ ਸਰਕਾਰ ਨੂੰ ਘੇਰਿਆ ਹੈ ਤਾਂ ਉੱਥੇ ਹੀ ਪ੍ਰਦੂਸ਼ਣ ਨੂੰ ਲੈ ਕੇ ਵੀ ਕਈ ਸਵਾਲ ਖੜੇ ਕੀਤੇ ਹਨ। ਉਨ੍ਹਾਂ ਨੇ ਟਵੀਟ ਰਾਹੀਂ ਕਿਹਾ, ਪੁਲਿਸ ਮੰਗੇ ਪ੍ਰੋਟੇਕਸ਼ਨ, ਲਾਇਰ ਮੰਗੇ ਜਸਟਿਸ, ਪਬਲਿਕ ਮੰਗੇ ਆਕਸੀਜਨ। ਦੇਖ ਤੇਰੇ ਇਨਸਾਨ ਕੀ ਹਾਲਤ ਕਿਆ ਹੋ ਗਈ ਭਗਵਾਨ... ਕਿਤਨਾ ਬਦਲ ਗਿਆ ਇਨਸਾਨ।ਰਿਸ਼ੀ ਕਪੂਰ ਦਾ ਇਹ ਟਵੀਟ ਸੁਰਖੀਆਂ ਵਿਚ ਹੈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੇ ਟਵੀਟ ਤੇ ਫੈਂਸ ਨੇ ਆਪਣੇ ਪ੍ਰਤੀਕਰਮ ਵੀ ਦਿੱਤੇ ਹਨ। ਰਿਸ਼ੀ ਕਪੂਰ ਬਾਲੀਵੁੱਡ ਵਿਚ ਆਪਣੇ ਗੁੱਸੇ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਟਵੀਟਰ ਤੇ ਗੁੱਸੇ ਵਾਲੀ ਡੀਪੀ ਵੀ ਲਗਾਈ ਹੋਈ ਹੈ। 


ਹਿੰਦੁਸਥਾਨ ਸਮਾਚਾਰ/ਮੋਨਿਕਾ ਸ਼ੇਖਰ/ਕੁਸੁਮ


 
Top