मनोरंजन

Blog single photo

ਬਿੱਗ ਬੀ ਦੇ ਫਿਲਮ ਇੰਡਸਟਰੀ ਵਿਚ 50 ਸਾਲ ਪੂਰੇ ਹੋਣ ਤੇ ਬੇਟੇ ਅਭਿਸ਼ੇਕ ਨੇ ਕੀਤਾ ਭਾਵੁਕ ਟਵੀਟ

08/11/2019ਮੁੰਬਈ, 08 ਨਵੰਬਰ (ਹਿ.ਸ)। ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੇ ਫ਼ਿਲਮ ਇੰਡਸਟਰੀ ਵਿੱਚ ਆਪਣੇ 50 ਸਾਲ ਪੂਰੇ ਕਰ ਲਏ ਹਨ। ਅਮਿਤਾਬ ਨੇ 7 ਨਵੰਬਰ 1969 ਵਿੱਚ ਖਵਾਜਾ ਅਹਿਮਦ ਅੱਬਾਸ ਵੱਲੋਂ ਨਿਰਮਿਤ- ਨਿਰਦੇਸ਼ਤ ਫ਼ਿਲਮ 'ਸੱਤ ਹਿੰਦੁਸਤਾਨੀ' ਤੋਂ ਬਾਲੀਵੁੱਡ 'ਚ ਸ਼ੁਰੂਆਤ ਕੀਤੀ ਸੀ। ਫ਼ਿਲਮ ਸੱਤ ਹਿੰਦੁਸਤਾਨੀ 7 ਨਵੰਬਰ 1969 ਨੂੰ ਰਿਲੀਜ਼ ਹੋਈ ਸੀ। ਬਾਲੀਵੁੱਡ 'ਚ ਅਮਿਤਾਭ ਦੇ 50 ਸਾਲ ਪੂਰੇ ਹੋਣ 'ਤੇ ਉਨ੍ਹਾਂ ਨੂੰ ਹਰ ਪਾਸੋਂ ਕਾਫੀ ਵਧਾਈਆਂ ਮਿਲ ਰਹੀਆਂ ਹਨ। ਇਸ ਖਾਸ ਮੌਕੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਨੇ ਟਵੀਟ ਇੱਕ ਪਿਆਰਾ ਸੰਦੇਸ਼ ਸਾਂਝਾ ਕੀਤਾ ਹੈ।

ਉਨ੍ਹਾਂ ਲਿੱਖਿਆ ਕਿ ਸਿਰਫ਼ ਪੁੱਤਰ ਹੀ ਨਹੀਂ, ਇੱਕ ਅਭਿਨੇਤਾ ਅਤੇ ਪ੍ਰਸ਼ੰਸਕ ਹੋਣ ਦੇ ਨਾਤੇ, ਸਾਨੂੰ ਸਾਰਿਆਂ ਨੂੰ ਇੱਕ ਮਹਾਨਤਾ ਵੇਖਣ ਦਾ ਮੌਕਾ ਮਿਲਿਆ! ਪ੍ਰਸ਼ੰਸਾ ਕਰਨ, ਸਿੱਖਣ ਅਤੇ ਪ੍ਰਸ਼ੰਸਾ ਕਰਨ ਲਈ ਬਹੁਤ ਕੁਝ ਹੈ।  ਹਿੰਦੁਸਥਾਨ ਸਮਾਚਾਰ 


 
Top