मनोरंजन

Blog single photo

'ਗੁਲਾਬੋ ਸਿਤਾਬੋ' ਤੋਂ ਆਯੁਸ਼ਮਾਨ ਖੁਰਾਨਾ ਦਾ ਫਰਸਟ ਲੁੱਕ ਆਇਆ ਸਾਹਮਣੇ

30/10/2019


ਮੁੰਬਈ, 30 ਅਕਤੂਬਰ (ਹਿ.ਸ)। ਆਯੁਸ਼ਮਾਨ ਖੁਰਾਨਾ ਅਤੇ ਅਮਿਤਾਭ ਬੱਚਨ ਦੀ ਫਿਲਮ ਗੁਲਾਬੋ-ਸਿਤਾਬੋ ਤੋਂ ਆਯੁਸ਼ਮਾਨ ਖੁਰਾਨਾ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ। ਨਾਲ ਹੀ ਫਿਲਮ ਦੀ ਰਿਲੀਜ ਡੇਟ ਵਿਚ ਵੀ ਬਦਲਾਅ ਕੀਤਾ ਗਿਆ ਹੈ। ਫਿਲਮ ਸਮੀਖਿਅਕ ਤਰਣ ਆਦਰਸ਼ ਨੇ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਗੁਲਾਬੋ-ਸਿਤਾਬੋ ਦੀ ਰਿਲੀਜ ਡੇਟ 28 ਫਰਵਰੀ 2020 ਹੋ ਗਈ ਹੈ। 



ਸਾਹਮਣੇ ਆਏ ਲੁੱਕ ਵਿਚ ਆਯੁਸ਼ਮਾਨ ਇਕ ਸਿੱਧੇ-ਸਾਧੇ ਨੌਜਵਾਨ ਦੇ ਰੂਪ ਵਿਚ ਹੱਥ ਵਿਚ ਬੈਗ ਲਏ ਨਜਰ ਆ ਰਹੇ ਹਨ। ਉਨ੍ਹਾਂ ਨਾਲ ਅਮਿਤਾਭ ਬੱਚਨ ਵੀ ਖੜੇ ਹਨ, ਜੋ ਇਕ ਬੁਜੁਰਗ ਦੇ ਕਿਰਦਾਰ ਵਿਚ ਹਨ। ਹਾਲਾਂਕਿ, ਉਨ੍ਹਾਂ ਦਾ ਇਹ ਲੁੱਕ ਪਹਿਚਾਣਨਾ ਕਾਫੀ ਮੁਸ਼ਕਲ ਹੈ। 

ਦੱਸ ਦਈਏ ਕਿ ਪਹਿਲਾਂ ਇਹ ਫਿਲਮ 24 ਅਪ੍ਰੈਲ 2020 ਨੂੰ ਰਿਲੀਜ ਹੋਣੀ ਸੀ, ਪਰ ਹੁਣ ਇਹ ਸਮੇਂ ਤੋਂ ਪਹਿਲਾਂ ਯਾਨੀ 28 ਫਰਵਰੀ ਨੂੰ ਰਿਲੀਜ ਹੋਵੇਗੀ। ਫਿਲਮ ਦੇ ਡਾਇਰੈਕਟਰ ਸ਼ੂਜਿਤ ਸਰਕਾਰ ਹਨ। 

ਹਿੰਦੁਸਥਾਨ ਸਮਾਚਾਰ/ਕੁਸੁਮ


 
Top