ट्रेंडिंग

Blog single photo

ਕਾਂਗਰਸ ਦੀਆਂ ਤਿੰਨ ਪੀੜ੍ਹੀਆਂ ਬਦਲੀਆਂ, ਨਹੀਂ ਹਟਾ ਸਕੀਆਂ ਆਰਟੀਕਲ-370 : ਅਮਿਤ ਸ਼ਾਹ

09/10/2019ਕਾਂਗਰਸ ਨੂੰ ਰਾਫੇਲ ਦਾ ਫੋਜ ਵਿਚ ਸ਼ਾਮਲ ਹੋਣਾ ਵੀ ਲੱਗ ਰਿਹਾ ਹੈ ਬੁਰਾ


ਕੈਥਲ, 09 ਅਕਤੂਬਰ (ਹਿ.ਸ)। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਦੀਆਂ ਤਿੰਨ ਪੀੜ੍ਹੀਆਂ ਬਦਲ ਗਈਆਂ, ਪਰ ਕਾਂਗਰਸ ਦੀਆਂ ਸਰਕਾਰਾਂ ਜੰਮੂ-ਕਸ਼ਮੀਰ ਚੋਂ ਆਰਟੀਕਲ-370 ਨਹੀਂ ਹਟਾ ਸਕੀਆਂ। ਅਜਿਹਾ ਨਹੀਂ ਕਿ ਇਹ ਆਰਟੀਕਲ ਹੱਟ ਨਹੀਂ ਸਕਦਾ ਸੀ, ਪਰ ਕਾਂਗਰਸ ਕੋਲ ਇਸ ਨੂੰ ਹਟਾਉਣ ਦੀ ਹਿੱਮਤ ਨਹੀਂ ਸੀ, ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੂਜੇ ਕਾਰਜਕਾਲ ਦੀ ਪਹਿਲੇ ਹੀ ਪਾਰਲੀਮੇਂਟ ਇਜਲਾਸ ਵਿਚ 370 ਨੂੰ ਖਤਮ ਕਰਨ ਦਾ ਕੰਮ ਕੀਤਾ। ਕਾਂਗਰਸ ਨੇ ਇਸਨੂੰ ਹਟਾਉਣ ਦਾ ਵਿਰੋਧ ਕੀਤਾ।

ਸ਼ਾਹ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਕੋਲੋਂ ਪੁੱਛਣਾ ਚਾਹੁੰਦੇ ਹਨ ਕਿ ਕੀ ਉਹ ਹਰਿਆਣਾ ਵਿਚ ਆ ਕੇ ਆਰਟੀਕਲ-370 ਹਟਾਉਣ ਦੇ ਮੁੱਦੇ ਤੇ ਕੇਂਦਰ ਸਰਕਾਰ ਦੇ ਨਾਲ ਹਨ ਜਾਂ ਵਿਰੋਧ ਵਿਚ ਹਨ। ਉਨ੍ਹਾਂ ਨੇ ਉਥੇ ਮੌਜੂਦ ਲੋਕਾਂ ਨੂੰ ਵੀ ਪੁੱਛਿਆ, ਕੀ ਇਕ ਦੇਸ਼ ਵਿਚ ਦੋ ਝੰਡੇ ਅਤੇ ਦੋ ਪ੍ਰਧਾਨ ਮੰਤਰੀ ਹੋ ਸਕਦੇ ਹਨ। ਪਰ ਭਾਜਪਾ ਦੇ ਹਰ ਫੈਸਲੇ ਦਾ ਵਿਰੋਧ ਕਰਨਾ ਕਾਂਗਰਸ ਦੀ ਆਦਤ ਬਣ ਚੁੱਕੀ ਹੈ।

ਬੁੱਧਵਾਰ ਨੂੰ ਅਮਿਤ ਸ਼ਾਹ ਕੈਥਲ ਦੇ ਹੁੱਡਾ ਗ੍ਰਾਉਂਡ ਵਿਚ ਹਰਿਆਣਾ ਵਿਧਾਨਸਭਾ ਚੋਣਾਂ ਨੂੰ ਲੈ ਕੇ ਜਿਲ੍ਹੇ ਦੀਆਂ ਚਾਰੋਂ ਸੀਟਾਂ ਦੇ ਸੰਮੇਲਨ ਨੂੰ ਸੰਬੋਧਿਤ ਕਰ ਰਹੇ ਸਨ । ਭਾਰਤ ਮਾਤਾ ਦੇ ਜੈਕਾਰੇ ਦੇ ਨਾਲ ਸ਼ਾਹ ਨੇ ਜਨਤਾ ਦਾ ਅਭਿਵਾਦਨ ਕੀਤਾ। ਉਨ੍ਹਾਂ ਕਾਂਗਰਸ ਤੇ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਨੂੰ ਸੋਚਣਾ ਚਾਹੀਦਾ ਹੈ ਕਿ ਕਿਹੜੀ ਚੀਜ ਦਾ ਵਿਰੋਧ ਕਰਨਾ ਹੈ ਅਤੇ ਕਿਹੜੀ ਦਾ ਨਹੀਂ। 370 ਅਤੇ 35-ਏ ਹਟਾਉਣ ਤੇ ਕੈਥਲ ਦੇ ਨਾਲ ਨਾਲ ਦੇਸ਼ ਦੀ ਜਨਤਾ ਨੇ ਵੀ ਮੋਹਰ ਲਗਾਈ ਹੈ। ਪਰ ਕਾਂਗਰਸ ਆਰਟੀਕਲ-270 ਤੋਂ ਲੈ ਕੇ ਤਿੰਨ ਤਲਾਕ ਅਤੇ ਦੇਸ਼ ਚੋਂ ਘੁੱਸਪੈਠੀਆਂ ਨੂੰ ਬਾਹਰ ਕੱਢਣ ਦੀ ਵੀ ਵਿਰੋਧ ਕਰ ਰਹੀ ਹੈ।

ਹਰਿਆਣਾ ਵਿਚ ਆਇਆ ਵੱਡਾ ਬਦਲਾਅ -
ਅਮਿਤ ਸ਼ਾਹ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਉਹ ਭਾਜਪਾ ਪ੍ਰਧਾਨ ਹੋਣ ਦੇ ਨਾਤੇ ਵੋਟ ਮੰਗਣ ਆਏ ਸਨ। ਜਨਤਾ ਨੇ ਭਾਜਪਾ ਦੀ ਸਰਕਾਰ ਬਣਾਉਣ ਦਾ ਮੌਕਾ ਵੀ ਦਿੱਤਾ ਅਤੇ ਮੁੱਖ ਮੰਤਰੀ ਮਨੋਹਰ ਲਾਲ ਬਣੇ। ਪੰਜ ਸਾਲ ਅੰਦਰ ਹਰਿਆਣਾ ਵਿਚ ਬਹੁਤ ਵੱਡਾ  ਬਦਲਾਅ ਆਇਆ ਹੈ। ਹੁਣ ਜਾਤਿ ਦੇ ਆਧਾਰ ਤੇ ਕੰਮ ਨਹੀਂ ਹੁੰਦੇ। ਸਰਕਾਰ ਦੀ ਕੋਈ ਜਾਤਿ ਨਹੀਂ ਹੈ, ਹਰ ਆਦਮੀ ਦੀ ਸਰਕਾਰ ਹੈ। ਪਰ ਚੌਟਾਲਾ ਆਉਂਦਾ ਸੀ ਤਾਂ ਗੁੰਡਾਗਰਦੀ ਵੱਧਦੀ ਸੀ ਅਤੇ ਹੁੱਡਾ ਆਉਂਦਾ ਸੀ ਤਾਂ ਭ੍ਰਿਸ਼ਟਾਚਾਰ ਨਾਲ ਲੈ ਕੇ ਆਉਂਦਾ ਸੀ। ਨੌਕਰੀਆਂ ਦਾ ਬਾਜਾਰ ਹੁਣ ਬੀਤੇ ਜਮਾਨੇ ਦੀ ਗੱਲ ਹੋ ਗਈ ਹੈ। ਨੌਜਵਾਨਾਂ ਨੂੰ ਯੋਗਤਾ ਅਤੇ ਮੈਰਿਟ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। 

ਸੁਰਜੇਵਾਲਾ ਦਾ ਢਿੱਡ ਵਿਚ ਹੁੰਦਾ ਹੈ ਦਰਦ -
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗੁਵਾਈ ਹੇਠ ਦੇਸ਼ ਅੱਗੇ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਕੁਝ ਕਰਦੇ ਹਨ ਤਾਂ ਕੈਥਲ ਦੇ ਸੁਰਜੇਵਾਲਾ ਯਾਨੀ ਕਾਂਗਰਸ ਦੇ ਕੋਮੀ ਬੁਲਾਰੇ ਦੇ ਢਿੱਡ ਵਿਚ ਦਰਦ ਹੁੰਦਾ ਹੈ। ਅਮਰੀਕਾ ਵਿਚ ਮੋਦੀ ਦਾ ਸ਼ਾਨਦਾਰ ਸਵਾਗਤ ਹੋਇਆ ਤਾਂ ਸੁਰਜੇਵਾਲਾ ਦੇ ਢਿੱਡ ਵਿਚ ਦਰਜ ਹੋ ਗਿਆ। ਉਹ ਸਵਾਲ ਚੁਕਦੇ ਹਨ ਕਿ ਪੀਐੱਮ ਦੁਨੀਆ ਦੀ ਸੈਰ ਦੇ ਹੀ ਰਹਿੰਦੇ ਹਨ। ਪਰ ਸੱਚ ਇਹ ਹੈ ਕਿ ਮੋਦੀ ਤੋਂ ਵੱਧ ਕਾਂਗਰਸ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਿਦੇਸ਼ ਗਏ ਹਨ। ਉਹ ਸਿਰਫ ਮੈਡਮ ਵੱਲੋਂ ਟਾਈਪ ਕੀਤੇ ਦੋ ਪੰਨੇ ਪੜ੍ਹ ਕੇ ਆ ਜਾਂਦੇ ਸਨ। ਇਸ ਲਈ ਲੋਕਾਂ ਨੂੰ ਪਤਾ ਨਹੀਂ ਚਲਦਾ ਸੀ ਕਿ ਪੀਐੱਮ ਵਿਦੇਸ਼ ਵਿਚ ਹਨ। ਅੱਜ ਵਿਦੇਸ਼ ਵਿਚ ਏਅਰਪੋਰਟ ਤੇ ਹੀ ਮੋਦੀ ਦਾ ਸਵਾਗਤ ਕਰਨ ਲਈ ਲੱਖਾਂ ਲੋਕ ਇੱਕਠੋ ਹੋ ਜਾਂਦੇ ਹਨ। ਅਮਰੀਕਾ ਦੇ ਰਾਸ਼ਟਰਪਤੀ ਵੀ ਹੈਰਾਨ ਰਹਿ ਗਏ ਕਿ ਇਨ੍ਹੇ ਲੋਕ ਮੋਦੀ ਨੂੰ ਸੁਣਨ ਲਈ ਕਿਥੋਂ ਆ ਗਏ।  

ਹਿੰਦੁਸਥਾਨ ਸਮਾਚਾਰ/ਵੇਦਪਾਲ/ਕੁਸੁਮ


 
Top