क्षेत्रीय

Blog single photo

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਬਠਿੰਡਾ ਥਰਮਲ ਪਲਾਂਟ ਦੁਬਾਰਾ ਚਲਾÀਣਾ ਸਲਾਘਾਯੋਗ ਕਦਮ : ਵੀਨੂੰ ਗੋਇਲ

29/07/2020

ਬਠਿੰਡਾ 29 ਜੁਲਾਈ (ਹਿਸ ) ਬਠਿੰਡਾ ਦਾ ਥਰਮਲ ਪਲਾਂਟ ਨਾ ਸਿਰਫ ਬਠਿੰਡਾ ਦੀ ਵਿਰਾਸਤ ਨੂੰ ਅਮੀਰ ਸਾਬਤ ਕਰਦਾ ਹੈ ਬਲਕਿ ਇਸ ਦੀ ਖੂਬਸੂਰਤੀ ਨੂੰ ਵਧਾਉਦਾ ਹੈ, ਇਸ ਲਈ ਇਸ ਨੂੰ ਢਾਉਣ ਜਾਂ ਇਸ ਨੂੰ ਖਤਮ ਕਰਨਾ ਸਮਝਦਾਰੀ ਵਾਲੀ ਗੱਲ ਨਹੀਂ ਹੈ।
ਇਸ ਸਬੰਧੀ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਵੀਨੂੰ ਗੋਇਲ ਨੇ ਕਿਹਾ ਕੋਈ ਵੀ ਸਰਕਾਰ ਹੋਵੇ ਪਰ ਥਰਮਲ ਨੂੰ ਖਤਮ ਕਰਨਾ ਬਹੁਤ ਹੀ ਨਿੰਦਣਯੋਗ ਫੈਸਲਾ ਹੈ ਇੱਥੇ 1664 ਏਕੜ ਥਰਮਲ ਜ਼ਮੀਨ ਹੈ ਜੋ ਕਿ ਪੂਡਾ ਨੂੰ ਤਬਦੀਲ ਕਰ ਦਿੱਤੀ ਗਈ ਸੀ ਅਤੇ ਬਹੁਤ ਸਾਰੀਆਂ ਸੰਸਥਾਵਾਂ ਰਾਜਨੀਤਿਕ ਅਤੇ ਗੈਰ-ਰਾਜਨੀਤਿਕ ਪਾਰਟੀਆਂ ਦੇ ਨਾਲ ਨਾਲ ਥਰਮਲ ਦੇ ਕੁਝ ਕਰਮਚਾਰੀਆਂ ਅਤੇ ਸਮੂਹ ਸੰਗਠਨਾਂ ਨੇ ਇਸਦਾ ਵਿਰੋਧ ਕੀਤਾ ਸੀ। ਫਿਰ ਅਜਿਹੇ ਹਨੇਰੇ ਵਿਚ ਉਮੀਦ ਦੀ ਕਿਰਨ ਹੈ ਜੋ ਪਿਛਲੇ ਸਮੇਂ ਵਿੱਚ ਸੰਭਵ ਹੋਇਆ ਹੈ, ਕੇਂਦਰ ਸਰਕਾਰ ਦੁਆਰਾ ਦਿੱਤੀ ਗਈ ਡੇਢ ਸੌ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੀ ਪ੍ਰਵਾਨਗੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਇਸ ਥਰਮਲ ਨੂੰ ਚਲਾਉਣ ਵਿੱਚ ਵਿੱਤੀ ਸਹਾਇਤਾ ਦੇ ਮਾਮਲੇ ਵਿੱਚ, ਕੇਂਦਰ ਸਰਕਾਰ ਦੁਆਰਾ ਇਸ ਫੈਸਲੇ ਤੇ ਵਿਚਾਰ ਕਰਨਾ ਬਹੁਤ ਸ਼ਲਾਘਾਯੋਗ ਕਦਮ ਹੈ । 

ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਬਠਿੰਡਾ ਵਿਚ ਦਿਲਚਸਪੀ ਦਿਖਾਉਣਾ ਲੋਕਾਂ ਲਈ ਇਕ ਉਮੀਦ ਦੀ ਕਿਰਨ ਹੈ। 2019 ਵਿਚ ਪਾਵਰਕੌਮ ਨੂੰ ਇਕ ਯੂਨਿਟ ਪਰਾਲੀ ਤੋਂ ਚਲਾਉਣ ਦੇ ਸੰਦਰਭ ਵਿਚ ਕੇਂਦਰ ਸਰਕਾਰ ਤੋਂ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ ਸੀ। ਜਦੋਂ ਤੋਂ ਵਿੱਤੀ ਸਹਾਇਤਾ ਦੀ ਮੰਗ ਨੂੰ ਸਵੀਕਾਰ ਕਰ ਲਿਆ ਗਿਆ ਹੈ ਅਤੇ ਇਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ, ਉਦੋ ਤੋਂ ਬਠਿੰਡਾ ਨਿਵਾਸੀ ਖਾਸ ਕਰਕੇ ਥਰਮਲ ਕਰਮਚਾਰੀਆਂ ਵਿਚ ਖੁਸ਼ੀ ਦੀ ਲਹਿਰ
ਹੈ ਅਤੇ ਇੱਕ ਉਮੀਦ ਦੀ ਕਿਰਨ ਸਾਹਮਣੇ ਆਈ ਹੈ। 
ਸਮਾਜ ਸੇਵੀ ਵੀਨੂੰ ਗੋਇਲ ਨੇ ਕਿਹਾ ਕਿ ਪਰਾਲੀ ਦੀ ਸਮੱਸਿਆ ਦਾ ਵੀ ਹੱਲ ਹੋਵੇਗਾ ਕਿਸਾਨਾਂ ਨੂੰ ਵੀ ਰਾਹਤ ਮਿਲੇਗੀ, ਰੁਜ਼ਗਾਰ ਦੇ ਮੌਕੇ ਵੀ ਹੋਣਗੇ। ਹੁਣ ਵੇਖਣਾ ਇਹ ਹੈ ਕਿ ਸਰਕਾਰਾਂ ਕੀ ਫੈਸਲਾ ਲੈਂਦੀਆਂ ਹਨ ਕਿਉਂਕਿ ਜੇਕਰ ਵਿੱਤੀ ਸਮੱਸਿਆ ਦਾ ਕੋਈ ਹੱਲ ਹੈ ਤਾਂ ਕੇਂਦਰ ਸਰਕਾਰ ਇਸ ਲਈ ਅੱਗੇ ਆ ਰਹੀ ਹੈ। ਥਰਮਲ ਦੀ ਇਕ ਯੂਨਿਟ ਨੂੰ ਪਰਾਲੀ ਦੀ ਸਹਾਇਤਾ ਨਾਲ ਚਲਾਇਆ ਜਾ ਸਕਦਾ ਹੈ ਅਤੇ ਜੇ ਅਸੀਂ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਾਂਗੇ, ਤਾਂ ਹੋਰ ਤਿੰਨ ਅਤੇ ਚਾਰ ਯੁਨਿਟ ਤੇ ਵੀ ਸਰਕਾਰ ਦੁਆਰਾ ਵਿਚਾਰ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਇਹ ਨਿਰਾਸ਼ਾ ਵਿਚ ਆਸ਼ਾ ਦੀ ਕਿਰਨ ਹੈ ਜੋ ਆਉਣ ਵਾਲੇ ਸਮੇਂ ਵਿਚ ਬਠਿੰਡਾ ਲੋਕਾਂ ਲਈ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ, ਨਾਲ ਹੀ ਸਾਡੀ ਲੰਬੇ ਸਮੇਂ ਤੋਂ ਪਈ ਪਰਾਲੀ ਦੀ ਸਮੱਸਿਆ ਦਾ ਹੱਲ ਵੀ ਕੀਤਾ ਜਾ ਸਕਦਾ ਹੈ। 
ਹਿੰਦੁਸਥਾਨ ਸਮਾਚਾਰ/ਪੀਐਸ ਮਿੱਠਾ/ ਨਰਿੰਦਰ ਜੱਗਾ  
Top