विदेश

Blog single photo

ਮੈਕਸਿਕੋ 'ਚ ਮੈਟਰੋ ਦਾ ਪੁੱਲ ਡਿੱਗਣ ਨਾਲ 20 ਲੋਕਾਂ ਦੀ ਮੌਤ

04/05/2021ਮੈਕਸੀਕੋ ਸਿਟੀ, 04 ਮਈ (ਹਿ.ਸ.). ਮੈਕਸਿਕੋ ਸਿਟੀ ਵਿਚ, ਸੋਮਵਾਰ ਦੀ ਰਾਤ ਨੂੰ ਇਕ ਮੈਟਰੋ ਬਰਿੱਜ ਡਿੱਗਣ ਨਾਲ 20 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਮੈਟਰੋ ਟਰੇਨ ਪੁਲ ਤੋਂ ਲੰਘ ਰਹੀ ਸੀ। ਇਸ ਹਾਦਸੇ ਵਿੱਚ 70 ਲੋਕ ਜ਼ਖਮੀ ਵੀ ਹੋਏ ਹਨ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।

ਮੈਕਸਿਕੋ ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਹੋ ਰਹੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੈਟਰੋ ਰੇਲ ਦੇ ਕੋਚ ਹਵਾ ਵਿੱਚ ਲਟਕ ਰਹੇ ਹਨ। ਘਟਨਾ ਸਥਾਨ ਦੇ ਨੇੜੇ-ਤੇੜੇ ਸਾਈਰਨ ਵਜ ਰਹੇ ਹਨ ਅਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ। ਪੁਲ ਹੇਠਾਂ ਡਿੱਗਣ ਕਾਰਨ ਥੱਲੇ ਖੜ੍ਹੀਆਂ ਕਾਰਾਂ ਵੀ ਇਸ ਦੀ ਲਪੇਟ ਵਿੱਚ ਆ ਗਈਆਂ। ਇੱਕ ਹੋਰ ਵੀਡੀਓ ਵਿੱਚ ਐਮਰਜੰਸੀ ਸੇਵਾਵਾਂ ਵਿੱਚ ਲੱਗੇ ਕਰਮਚਾਰੀਆਂ ਅਤੇ ਫਾਇਰ ਫਾਈਟਰਸ ਨੂੰ ਘਟਨਾ ਸਥਾਨ ’ਤੇ ਮਲਬੇ ਦੇ ਥੱਲਿਓਂ ਜਿਉਂਦੇ ਬਚੇ ਲੋਕਾਂ ਦੀ ਭਾਲ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

ਮੈਕਸਿਕੋ ਸਿਟੀ ਦੀ ਮੇਅਰ ਕਲਾਉਡਿਆ ਸ਼ਿਨਬਾਊਮ ਨੇ ਟਵਿੱਟਰ ’ਤੇ ਕਿਹਾ ਕਿ ਉਹ ਘਟਨਾ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਮੌਕੇ ’ਤੇ ਪਹੁੰਚ ਗਈ। ਇਹ ਘਟਨਾ ਸਥਾਨਕ ਸਮੇਂ ਮੁਤਾਬਕ ਰਾਤ ਸਾਢੇ 10 ਵਜੇਂ ਮੈਟਰੋ ਲਾਈਨ-12 ’ਤੇ ਵਾਪਰੀ। ਫਾਇਰ ਫਾਈਟਰਸ ਅਤੇ ਬਚਾਅ ਕਰਮੀਆਂ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਇਸ ਮੈਟਰੋ ਲਾਈਨ ਦਾ ਨਿਰਮਾਣ ਤਦ ਕੀਤਾ ਗਿਆ ਸੀ, ਜਦੋਂ ਵਿਦੇਸ਼ ਮੰਤਰੀ ਮਾਰਸੇਲੋ ਐਬਰਾਰਡ ਮੈਕਸਿਕੋ ਸਿਟੀ ਦੇ ਮੇਅਰ ਸਨ।

ਐਬਰਾਰਡ ਨੇ ਟਵਿੱਟਰ ’ਤੇ ਕਿਹਾ ਕਿ ਮੈਟਰੋ ਨਾਲ ਅੱਜ ਜੋ ਕੁਝ ਵੀ ਹੋਇਆ ਹੈ, ਉਹ ਬੇਹੱਦ ਦੁਖਦਾਈ ਘਟਨਾ ਹੈ। ਇਸ ਘਟਨਾ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਉਨ੍ਹਾਂ ਨੂੰ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

ਹਿੰਦੁਸਥਾਨ ਸਮਾਚਾਰ/ਕੁਸੁਮ


 
Top