ट्रेंडिंग

Blog single photo

ਕਾਂਗਰਸ ਦਾ ਕੰਮ ਸਿਰਫ ਵਿਰੋਧ ਕਰਨਾ, ਭਾਵੇਂ ਆਰਟੀਕਲ-370 ਹੋਵੇ ਜਾਂ ਰਾਫੇਲ : ਅਮਿਤ ਸ਼ਾਹ

09/10/2019ਕੈਥਲ, 09 ਅਕਤੂਬਰ (ਹਿ.ਸ)। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਆਰਟੀਕਲ-370 ਹਟਾਉਣ ਖਿਲਾਫ ਵੋਟ ਪਾ ਕੇ ਦੇਸ਼ ਵਿਰੋਧੀ ਪਾਰਟੀ ਹੋਣ ਦਾ ਸਬੂਤ ਦਿੱਤਾ ਹੈ। ਰਾਹੁਲ ਗਾਂਧੀ ਦੱਸਣ ਕਿ ਉਹ ਆਰਟੀਕਲ 370 ਹਟਾਉਣ ਦੇ ਹੱਕ ਵਿਚ ਹਨ ਜਾਂ ਇਸਦੇ ਖਿਲਾਫ਼।

ਅਮਿਤ ਸ਼ਾਹ ਬੁੱਧਵਾਰ ਨੂੰ ਹਰਿਆਣਾ ਦੇ ਕੈਥਲ ਜਿਲ੍ਹੇ ਵਿਚ ਪ੍ਰਬੰਧਿਤ ਵਿਜੇ ਸੰਕਲਪ ਰੈਲੀ ਵਿਚ ਭਾਰੀ ਗਿਣਤੀ ਵਿਚ ਆਏ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜੋ ਕੰਮ ਬੀਤੇ 70 ਸਾਲਾਂ ਵਿਚ ਨਹੀਂ ਕੀਤਾ। ਮੋਦੀ ਸਰਕਾਰ ਨੇ ਪਾਰਲੀਮੇਂਟ ਦੇ ਪਹਿਲੇ ਹੀ ਇਜਲਾਸ ਵਿਚ ਕਰ ਦਿਖਾਇਆ। ਇਹੀ ਨਹੀਂ, ਕਸ਼ਮੀਰ ਵਿਚ ਆਰਟੀਕਲ-370 ਹਟਾਉਣ ਦੀ ਗੱਲ ਹੋਵੇ ਜਾਂ 35ਏ ਹਟਾਉਣ ਦੀ, ਤਿੰਨ ਤਲਾਕ ਬਿੱਲ ਹੋਵੇ ਜਾਂ ਰਾਫੇਲ ਖਰੀਦ ਦੀ ਗੱਲ, ਇਨ੍ਹਾਂ ਸਾਰੇ ਮੁੱਦਿਆਂ 'ਤੇ ਕਾਂਗਰਸ ਦੇ ਢਿੱਡ ਵਿਚ ਪਤਾ ਨਹੀਂ ਕਿਉਂ ਦਰਦ ਸ਼ੁਰੂ ਹੋ ਜਾਂਦਾ ਹੈ। ਜਦਕਿ ਅਸੀਂ ਆਪਣੇ ਚੋਣ ਵਾਅਦੇ ਇਕ ਦੇਸ਼ ਅਤੇ ਇਕ ਪ੍ਰਧਾਨ ਮੰਤਰੀ ਦੇ ਸੰਕਲਪ ਨੂੰ ਪੂਰਾ ਕੀਤਾ ਹੈ। ਅਸੀਂ ਇਕ ਹੀ ਦੇਸ਼ ਵਿਚ ਦੋ ਵਿਧਾਨ, ਦੋ ਪ੍ਰਧਾਨ, ਦੋ ਸੰਵਿਧਾਨ ਅਤੇ ਦੋ ਝੰਡਿਆੰ ਨੂੰ ਹਟਾਉਣ ਦਾ ਕੰਮ ਕੀਤਾ ਹੈ। 

ਸ਼ਾਹ ਨੇ ਕਿਹਾ ਕਿ ਭਾਜਪਾ ਦਾ ਵਿਰੋਧ ਕਰਨਾ ਕਾਂਗਰਸ ਦੀ ਪੁਰਾਣੀ ਆਦਤ ਹੈ। ਕਾਂਗਰਸ ਨੂੰ ਦਲਗਤ ਸਿਆਸਤ ਤੋਂ ਉੱਤੇ ਉੱਠ ਕੇ ਅੱਗੇ ਵੱਧਣਾ ਚਾਹੀਦਾ ਹੈ। ਦੇਸ਼ ਹਿੱਤ ਵਿਚ ਚੁੱਕੇ ਜਾਣ ਵਾਲੇ ਫੈਸਲਿਆਂ ਦਾ ਸਵਾਗਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਵਿਦੇਸਾਂ ਵਿਚ ਜਦੋਂ ਜਾਂਦੇ ਹਨ ਤਾਂ ਸੁਰਜੇਵਾਲਾ ਦੇ ਢਿੱਡ ਵਿਚ ਦਰਦ ਸ਼ੁਰੂ ਹੋ ਜਾਂਦਾ ਹੈ। ਅੱਜ ਮਨੋਹਰ ਲਾਲ ਦੀ ਅਗੁਵਾਈ ਹੇਠ ਸੂਬੇ ਵਿਚ 70 ਹਜਾਰ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ਤੇ ਨੌਕਰੀਆਂ ਮਿਲੀਆਂ ਹਨ। ਅੱਜ ਪਰਚੀ ਅਤੇ ਖਰਚੀ ਦਾ ਸਮਾਂ ਨਹੀਂ ਹੈ। 

ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਨੌਕਰੀਆਂ ਦਾ ਬਾਜਾਰ ਲਗਦਾ ਹੈ। ਜਾਤਿ-ਪਾਤਿ ਦੇ ਨਾਂਅ ਤੇ ਨੌਕਰੀਆਂ ਵੇਚੀਆਂ ਜਾਂਦੀਆਂ ਹਨ। ਪਰ ਅੱਜ ਨੌਕਰੀਆਂ ਚੋਂ ਪੂਰੀ ਤਰ੍ਹਾਂ ਨਾਲ ਰਿਸ਼ਵਤਖੋਰੀ ਨੂੰ ਖਤਮ ਕੀਤਾ ਗਿਆ ਹੈ। ਮੈਰਿਟ ਵਿਚ ਆਉਣ ਵਾਲੇ ਲੋਕਾਂ ਨੂੰ ਨੌਕਰੀ ਮਿਲ ਰਹੀ ਹੈ। ਅੱਜ ਟ੍ਰਾਂਸਫਰ ਦੀ ਗੱਲ ਹੋਵੇ ਜਾਂ ਫਿਰ ਗੁੰਡਾਗਰਦੀ ਦੀ, ਸਾਰਾ ਬਦਲਾਅ ਭਾਜਪਾ ਸਰਕਾਰ ਦੇ ਦੱਮ ਤੇ ਹੀ ਸੰਭਵ ਹੋਇਆ ਹੈ। 

ਸ਼ਾਹ ਨੇ ਕਿਹਾ ਕਿ ਕੁਝ ਸਮਾੰ ਪਹਿਲਾਂ ਹਰਿਆਣਾ ਪੂਰੇ ਦੇਸ਼ ਵਿਚ ਬੇਟੀਆਂ ਦੇ ਕਤਲ ਲਈ ਬਦਨਾਮ ਸੀ, ਪਰ ਮੋਦੀ ਜੀ ਦੀ 'ਬੇਟੀ ਬਚਾਓ, ਬੇਟੀ ਪੜਾਓ' ਮੁਹਿੰਮ ਦੇ ਚਲਾਉਣ ਨਾਲ ਅੱਜ ਹਰਿਆਣਾ ਨੇ ਇਸ ਨਾਅਰੇ ਨੂੰ ਸਾਰਥਕ ਕੀਤਾ ਹੈ। ਦੇਸ਼ ਵਿਚ ਇਹ ਨਵੇਕਲੀ ਪਹਿਲ ਹੈ। ਅੱਜ ਮੋਦੀ ਜੀ ਦੇ ਨਾਅਰੇ ਨਾਲ ਬੇਟੀਆਂ ਨੇ ਨਾਂਅ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਹਤ ਦੇ ਨਜਰੀਏ ਨਾਲ ਪ੍ਰਧਾਨ ਮੰਤਰੀ ਦੀ ਆਯੁਸ਼ਮਾਨ ਯੋਜਨਾ ਦੇ ਤਹਿਤ ਦੇਸ਼ ਦੇ 50 ਕਰੋੜ ਗਰੀਬਾਂ ਨੂੰ, 10 ਕਰੋੜ ਪਰਿਵਾਰਾਂ ਨੂੰ 5 ਲੱਖ ਤੱਕ ਦਾ ਮੁਫਤ ਇਲਾਜ ਮਿਲਣਾ ਸ਼ੁਰੂ ਹੋਇਆ ਹੈ। 

ਸ਼ਾਹ ਨੇ ਕਿਹਾ ਕਿ ਆਪਣੀ ਮਾਂ ਬੋਲੀ ਹਿੰਦੀ ਨੂੰ ਅੱਗ ਪਹੁੰਚਾਉਣ ਦਾ ਕੰਮ ਜੇਕਰ ਕਿਸੇ ਨੇ ਕੀਤਾ ਹੈ ਤਾਂ ਉਹ ਮੋਦੀ ਜੀ ਹੀ ਹਨ। ਪਾਕਿਸਤਾਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਦੇ ਵੇਲ੍ਹੇ ਦੁਨੀਆ ਦੇ ਦਰਬਾਰ ਵਿਚ ਅਸੀਂ ਫਰਿਆਦ ਕਰਦੇ ਸੀ ਕਿ ਪਾਕਿਸਤਾਨ ਸਾਡੇ ਦੇਸ਼ ਵਿਚ ਅੱਤਵਾਦ ਫੈਲਾ ਰਿਹਾ ਹੈ। ਪਰ ਅੱਜ ਮੋਦੀ ਜੀ ਦੀ ਅਗੁਵਾਈ ਹੇਠ ਹਾਲਾਤ ਇਸ ਹੱਦ ਤੱਕ ਬਦਲੇ ਹਨ ਕਿ ਅੱਜ ਪਾਕਿਸਤਾਨ ਪੂਰੀ ਦੁਨੀਆਂ ਵਿਚ ਘੁੰਮ-ਘੁੰਮ ਕੇ ਫਰਿਆਦ ਕਰ ਰਿਹਾ ਹੈ ਕਿ ਮੋਦੀ ਦੀ ਫੋਜ ਸਾਡੇ ਦੇਸ਼ ਵਿਚ ਅੱਤਵਾਦ ਫੈਲਾ ਰਹੀ ਹੈ। 

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਐੱਨਆਰਸੀ ਦੇ ਤਹਿਤ ਇਕ-ਇਕ ਘੁੱਸਪੈਠੀਏ ਨੂੰ ਦੇਸ਼ ਤੋਂ ਬਾਹਰ ਕੱਢਣ ਦਾ ਕੰਮ ਕਰੇਗੀ। ਸ਼ਾਹ ਨੇ ਕੈਥਲ ਵਿਧਾਨਸਭਾ ਦੇ ਚਾਰੋ ਭਾਜਪਾ ਉਮੀਦਵਾਰਾਂ ਨੂੰ ਜੇਤੂ ਬਣਾਉਣ ਦੀ ਅਪੀਲ ਕੀਤੀ ਅਤੇ ਸੂਬੇ ਵਿਚ ਮੁੜ ਤੋਂ ਭਾਜਪਾ ਸਰਕਾਰ  ਬਣਾਉਣ ਦਾ ਸੰਕਲਪ ਦੁਹਰਾਉਂਦਿਆਂ ਕਿਹਾ ਕਿ ਇਸ ਵਾਰ 75 ਪਾਰ ਦੇ ਨਾਅਰੇ ਨੂੰ ਸਫਲ ਬਣਾ ਦਿਓ। ਸੂਬੇ ਵਿਚ ਵਿਕਾਸ ਦੀ ਗੰਗਾ ਵਹਾ ਦਿੱਤੀ ਜਾਵੇਗੀ। 

ਕੋਣ ਸੀ ਮੌਜੂਦ ?
ਇਸ ਮੌਕੇ ਤੇ ਭਾਜਪਾ ਦੇ ਕੋਮੀ ਮਹਾਮੰਤਰੀ ਅਤੇ ਹਰਿਆਣਾ ਇੰਜਾਰਜ ਅਨਿਲ ਜੈਨ, ਸਾਂਸਦ ਨਾਇਬ ਸੈਨੀ, ਕੈਥਲ ਉਮੀਦਵਾਰ ਲੀਲਾ ਰਾਮ, ਕਲਾਇਤ ਉਮੀਦਵਾਰ ਕਮਲੇਸ਼ ਢਾਂਡਾ, ਗੁਹਲਾ ਚੀਕਾ ਉਮੀਦਵਾਰ ਰਵੀ ਤਾਰਾਂਵਾਲੀ ਅਤੇ ਪੂੰਡਰੀ ਉਮੀਦਵਾਰ ਵੇਦਪਾਲ, ਭਾਜਪਾ ਜਿਲ੍ਹਾ ਪ੍ਰਧਾਨ ਅਸ਼ੋਕ ਗੁਰਜਰ, ਕੈਲਾਸ਼ ਭਗਤ, ਰਾਮ ਪਾਲ ਮਾਜਰਾ, ਕੈਲਾਸ਼ੋ ਸੈਨੀ, ਰਾਵ ਸੁਰੇਂਦਰ ਸਿੰਘ, ਸਾਬਕਾ ਵਿਧਾਇਕ ਤੇਜਵੀਰ ਸਿੰਘ ਸਮੇਦ ਸੈਂਕੜੇ ਵਰਕਰ ਰੈਲੀ ਵਿਚ ਹਾਜਰ ਰਹੇ। 


ਹਿੰਦੁਸਥਾਨ ਸਮਾਚਾਰ/ਮਨੋਜ ਵਰਮਾ/ਕੁਸੁਮ


 
Top