क्षेत्रीय

Blog single photo

ਪੰਜਾਬੀ ਮਾਂ ਬੋਲੀ ਦੀ ਹੋਂਦ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ :ਬਾਬਾ ਮਹਿਰਾਜ

12/09/2020

ਬਠਿੰਡਾ 12 ਸਤੰਬਰ (ਹਿਸ) ਕੇਂਦਰ ਸਰਕਾਰ ਵੱਲੋ ਬੀਤੇ ਦਿਨ ਜੰਮੂ ਕਸ਼ਮੀਰ ਵਿੱਚ ਭਾਸ਼ਾ ਬਿੱਲ ਵਿੱਚੋ ਪੰਜਾਬੀ ਨੂੰ ਕੱਢਣਾ ਇਕ ਮੰਦਭਾਗਾ ਕਦਮ ਹੈ ਅਤੇ ਸਰਕਾਰ ਦੇ ਇਸ ਕਦਮ ਨਾ ਦੁਨੀਆ ਚ ਵਸਦੇ ਸਮੁੱਚੇ ਪੰਜਾਬੀਆਂ ਨੂੰ ਭਾਰੀ ਠੇਸ ਪਹੁੰਚੀ ਹੈ। ਇਸ ਲਈ ਕੇਂਦਰ ਪੰਜਾਬੀਆਂ ਦੀ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਜੰਮੂ ਕਸ਼ਮੀਰ ਚੋ ਪੰਜਾਬੀ ਨੂੰ ਖ਼ਤਮ ਕਰਨ ਵਾਲ਼ੀਆਂ ਚਾਲਾਂ ਤੋਂ ਬਾਜ ਆਵੇ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਕੇਦਰ ਦੀ ਵਜ਼ੀਰੀ ਤੋਂ ਤੁਰੰਤ ਅਸਤੀਫਾ ਦੇਵੇ ਕਿਉਂਕਿ ਅਕਾਲੀ ਦਲ ਦੀ ਭਾਈਵਾਲ ਬੀਜੇਪੀ ਜੋ ਹਰ ਦਿਨ ਪੰਜਾਬ ਵਿਰੋਧੀ ਫੈਂਸਲੇ ਲੈ ਰਹੀ ਹੈ। ਬੀਬੀ ਬਾਦਲ ਆਪਣੀ ਬਣਦੀ ਜਿੰਮੇਵਾਰੀ ਨਹੀਂ ਨਿਭਾ ਰਹੀ ਅਤੇ ਪਹਿਲਾਂ ਵਾਂਗ ਇਸ ਫੈਂਸਲੇ ਤੇ ਵੀ ਚੁੱਪ ਰਹਿ ਕੇ ਬਰਾਬਰ ਦਾ ਧ੍ਰੋਹ ਕਮਾ ਰਹੀ ਹੈ । 

 ਇਹ ਵਿਚਾਰ ਦਲ ਖਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਮੀਡੀਆ ਇੰਚਾਰਜ ਸੁਖਵੀਰ ਸਿੰਘ ਛਾਜਲੀ ਅਤੇ ਗੁਰਪ੍ਰੀਤ ਸਿੰਘ ਲਾਡਬੰਜਾਰਾ ਨੇ ਪ੍ਰੈੱਸ ਨਾਲ ਗਲਬਾਤ ਕਰਦਿਆਂ ਸਾਂਝੇ ਕੀਤੇ ਉਨਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਸੰਵਿਧਾਨ ਚ ਪੰਜਾਬੀ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ ਪਰ ਹੁਣ ਕੇਂਦਰ ਵੱਲੋਂ ਨਵੇਂ ਬਣੇ ਭਾਸ਼ਾ ਬਿੱਲ ਵਿੱਚੋ ਪੰਜਾਬੀ ਨੂੰ ਖਤਮ ਹੀ ਕਰ ਦਿੱਤਾ ਹੈ ਜੋ ਮਾਂ ਬੋਲੀ ਨਾਲ ਸਰਾਸਰ ਧੱਕਾ ਹੈ ਇਸਦੇ ਨਾਲ ਹੀ ਹਿੰਦੂ ਰਾਸ਼ਟਰ ਦੀ ਸੋਚ ਨਾਲ ਇਕ ਸਾਜਿਸ ਦੇ ਨਾਲ ਨਵੇਂ ਬਣ ਰਹੇ ਅਧਾਰ ਕਾਰਡਾਂ ਤੋਂ ਪੰਜਾਬੀ ਨੂੰ ਖਤਮ ਕਰਕੇ ਹਿੰਦੀ ਵਰਤੀ ਜਾ ਰਹੀ ਹੈ ਜੋ ਬਰਦਾਸਤ ਨਹੀਂ ਕੀਤੀ ਜਾਵੇਗੀ। ਇਨਾਂ ਆਗੂਆਂ ਨੇ ਸਮੁੱਚੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਫੈਂਸਲੇ ਦਾ ਵਿਰੋਧ ਕਰੋ ਤਾਂ ਜੋ ਪਹਿਲਾਂ ਵਾਂਗ ਪੰਜਾਬੀ ਮਾਂ ਬੋਲੀ ਦਾ ਪੂਰੀ ਦੁਨੀਆਂ ਵਿੱਚ ਸਤਿਕਾਰ ਬਹਾਲ ਹੋ ਸਕੇ। 
ਹਿੰਦੁਸਥਾਨ ਸਮਾਚਾਰ/ਪੀਐਸ ਮਿੱਠਾ/ ਨਰਿੰਦਰ ਜੱਗਾ  
Top