राष्ट्रीय

Blog single photo

ਕਿਸਾਨਾਂ ਦੀ ਵੱਡੀ ਰੈਲੀ ਅੱਜ ਚੰਡੀਗੜ੍ਹ ਵਿਚ।

24/02/2020

ਚੰਡੀਗੜ੍ਹ , 24 ਫਰਵਰੀ ( ਹਿ ਸ ): ਭਾਰਤੀ ਕਿਸਾਨ ਯੂਨੀਅਨ ( ਰਾਜੇਵਾਲ ) ਅੱਜ ਚੰਡੀਗੜ੍ਹ ਵਿਖੇ ਇਕ ਵੱਡੀ ਕਿਸਾਨ ਰੈਲੀ ਕਰਨ ਜਾ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ 25 ਸਥਿਤ ਰੈਲੀ ਗਰਾਉਂਡ ਵਿਖੇ ਹੋਣ ਵਾਲੀ ਇਸ ਰੈਲੀ ਵਿਚ ਪੰਜਾਬ ਦੇ ਵਪਾਰੀ ਵੀ ਸ਼ਿਰਕਤ ਕਰਣਗੇ। ਯੂਨੀਅਨ ਦੇ ਜਨਰਲ ਸਕੱਤਰ ਓਂਕਾਰ ਸਿੰਘ ਅਗੋਲ ਨੇ ਦੱਸਿਆ ਕਿ ਇਸ ਰੈਲੀ ਦਾ ਮਕਸਦ ਕੇੰਦਰ ਸਰਕਾਰ ਦਾ ਕਣਕ , ਝੋਨੇ ਦੀ ਖਰੀਦ ਕਰਨ ਅਤੇ ਫ਼ਸਲਾਂ ਦੇ ਭਾਅ ਮਿਥਨ ਤੋਂ ਭੱਜਣ ਵਿਰੁੱਧ ਹੋਵੇਗਾ। ਜਿਕਰਯੋਗ ਹੈ ਕਿ ਪਿਛਲੇ ਹੀ ਹਫਤੇ ਯੂਨੀਅਨ ਵੱਲੋ ਇਸੇ ਸਬੰਧੀ ਚੰਡੀਗੜ੍ਹ ਵਿਖੇ ਸਰਬ ਪਾਰਟੀ ਕਾਨਫਰੰਸ ਦਾ ਆਯੋਜਨ ਵੀ ਕੀਤਾ ਗਿਆ ਸੀ ਅਤੇ ਪੰਜਾਬ ਸਰਕਾਰ ਪਾਸੋਂ ਚੱਲ ਰਹੇ ਬਜ਼ਟ ਸੈਸ਼ਨ ਵਿਚ ਇਕ ਦਿਨ ਕਿਸਾਨੀ ਚਰਚਾ ਲਈ ਵੀ ਮੰਗਿਆ ਸੀ , ਪਰ ਸਪੀਕਰ ਵਿਧਾਨ ਸਭਾ ਵੱਲੋ ਇਸਦੇ ਲਈ ਇਕ ਦਿਨ ਦੀ ਨਾ ਤਾਂ ਪ੍ਰਵਾਨਗੀ ਦਿੱਤੀ ਗਈ ਅਤੇ ਨਾ ਹੀ ਬਿਜ਼ਨੈੱਸ ਅਡਵਾਈਜਰੀ ਕਮੇਟੀ ਦੀ ਮੀਟਿੰਗ ਵਿਚ ਕਿਸੇ ਪਾਰਟੀ ਨੇ ਇਸ ਮੁੱਦੇ ਲਈ ਦਬਾਅ ਬਣਾਇਆ। 
ਹਿੰਦੁਸਥਾਨ ਸਮਾਚਾਰ / ਨਰਿੰਦਰ ਜੱਗਾ  


 
Top