मनोरंजन

Blog single photo

BIRTHDAY SPECIAL : 29 ਦੀ ਹੋਈ ਹਰਿਆਣੇ ਦੀ ਛੋਰੀ ਸਪਨਾ, ਫੈਂਸ ਨੇ ਦਿੱਤੀਆਂ ਵਧਾਈਆਂ

27/09/2019ਨਵੀਂ ਦਿੱਲੀ, 27 ਸਤੰਬਰ (ਹਿ.ਸ)। ਫੈਂਸ ਦੇ ਸੁਫਨਿਆਂ ਦੀ ਰਾਣੀ ਸਪਨਾ ਚੌਧਰੀ ਅੱਜ 29 ਸਾਲ ਦੀ ਹੋ ਗਈ ਹੈ। ਆਪਣੇ ਡਾਂਸ ਨਾਲ ਸਟੇਜ 'ਤੇ ਧਮਾਲ ਮਚਾਉਣ ਵਾਲੀ ਸਪਨਾ ਚੌਧਰੀ ਨੇ ਆਪਣੇ ਪਰਿਵਾਰ ਨਾਲ ਬੜੀ ਹੀ ਸਾਦਗੀ ਨਾਲ ਆਪਣੇ ਜਨਮ ਦਿਹਾੜਾ ਮਨਾਇਆ। ਕੇਕ ਕਟਦਿਆਂ ਉਨ੍ਹਾਂ ਦੀ ਵੀਡੀਓ ਇੰਸਟਾਗ੍ਰਾਮ ਉੱਤੇ ਖੂਬ ਵਾਇਰਲ ਹੋ ਰਿਹਾ ਹੈ।  

ਹਰਿਆਣਾ ਦੇ ਰੋਹਤਕ ਦੀ ਰਹਿਣ ਵਾਲੀ ਸਪਨਾ ਨੂੰ ਉਸਦੇ ਫੈਂਸ ਜਨਮ ਦਿਨ ‘ਤੇ ਵਧਾਈ ਦੇ ਰਹੇ ਹਨ ਤਾਂ ਸਪਨਾ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।  

ਦੱਸ ਦਈਏ ਕਿ ਸਪਨਾ ਦਾ ਅਸਲੀ ਨਾਂਅ ‘ਸੁਸ਼ਮਿਤਾ’ ਹੈ। ਜਦੋਂ ਸਪਨਾ ‘ਬਿੱਗ ਬੌਸ 11’ ਦੀ ਸ਼ੂਟਿੰਗ ਕਰ ਰਹੀ ਹੈ ਤਾਂ ਉਸਦੀ ਮਾਂ ਨੀਲਮ ਚੌਧਰੀ ਨੇ ਇਕ ਇੰਟਰਵਿਊ ਦੌਰਾਨ ਇਹ ਖੁਲਾਸਾ ਕੀਤਾ ਸੀ। ਬੀਤੇ ਦਿਨੀਂ  ਸਪਨਾ ਦਾ ਨਵਾਂ ਹਰਿਆਣਵੀ ਗੀਤ ‘ਲੂਟੇਰਾ’ ਰਿਲੀਜ਼ ਹੋਇਆ, ਜਿਸਨੂੰ ਉਨ੍ਹਾਂ ਦੇ ਫੈਂਸ ਨੇ ਕਾਫੀ ਪੰਸਦ ਕੀਤਾ ਹੈ।  

ਹਿੰਦੁਸਥਾਨ ਸਮਾਚਾਰ/ਕੁਸੁਮ


 
Top