ट्रेंडिंग

Blog single photo

ਤਿੰਨ ਵਿਗਿਆਨੀਆਂ ਨੂੰ ਮਿਲਿਆ ਰਸਾਇਨ ਸ਼ਾਸਤਰ ਦਾ ਨੋਬੇਲ ਪੁਰਸਕਾਰ

09/10/2019


ਸਟਾਕਹੋਮ, 09 ਅਕਤੂਬਰ (ਹਿ.ਸ)। ਰਾਇਲ ਸਵਿਡਿਸ਼ ਅਕਾਦਮੀ ਨੇ ਬੁੱਧਵਾਰ ਨੂੰ ਸਾਲ 2019 ਦੇ ਰਸਾਇਨ ਸ਼ਾਸਤਰ ਲਈ ਨੋਬੇਲ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ। ਇਸ ਸਾਲ ਤਿੰਨ ਵਿਗਿਆਨੀਆਂ ਨੂੰ ਸਾਂਝੇ ਤੌਰ ਤੇ ਇਹ ਪੁਰਸਕਾਰ ਦਿੱਤਾ ਗਿਆ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟ ਤੋਂ ਮਿਲੀ ਹੈ। 

ਰਾਇਲ ਸਵਿਡਿਸ਼ ਅਕਾਦਮੀ ਦੇ ਐਲਾਨ ਮੁਤਾਬਕ, ਇਸ ਸਾਲ ਰਸਾਇਨ ਸ਼ਾਸਤਰ ਦੇ ਨੋਬੇਲ ਪੁਰਸਕਾਰ ਜਾਨ ਬੀ.ਗੁਡਐਨਫ, ਐੱਮ ਸਟੇਨਲੇ ਵਿਹਿਟਿੰਗਮ ਅਤੇ ਅਕਿਰਾ ਯੋਸ਼ਿਨੋ ਨੂੰ ਲਿਥੀਅਮ ਆਇ ਬੈਟਰੀ ਦੀ ਖੋਜ ਲਈ ਦਿੱਤਾ ਗਿਆ ਹੈ। ਇਸ ਬੈਟਰੀ ਨਾਲ ਦੁਨੀਆ ਵਿਚ ਇਕ ਤਰ੍ਹਾਂ ਦੀ ਕ੍ਰਾਂਤੀ ਆ ਗਈ ਹੈ। ਇਹ ਬੈਟਰੀ ਲੈਪਟਾਪ, ਸਮਾਰਟਫੋਨ ਤੋਂ ਲੈ ਕੇ ਇਲੇਕਟ੍ਰਿਕ ਵਾਹਨਾਂ ਤੱਕ ਵਿਚ ਇਸਤੇਮਾਲ ਕੀਤੀ ਜਾਂਦੀ ਹੈ। ਇਨ੍ਹਾਂ ਵਿਗਿਆਨੀਆਂ ਨੇ ਆਪਣੇ ਕੰਮਾਂ ਨਾਲ ਬੇਤਾਰ, ਜੀਵਾਸ਼ਮ ਇੰਧਨ ਮੁਕਤ ਸਮਾਜ ਦੀ ਨੀਂਹ ਰਖੀ ਹੈ। 

ਜਿਕਰਯੋਗ ਹੈ ਕਿ ਜੌਨ ਬਹ. ਗੁਡਐਨਫ ਦਾ ਜਨਮ ਸਾਲ 1922 ਵਿਚ ਜਰਮਨੀ ਵਿਚ ਹੋਇਆ ਸੀ, ਪਰ ਮੌਜੂਦਾ ਸਮੇਂ ਵਿਚ ਉਹ ਟੇਕਸਾਸ ਵਿਚ ਕੰਮ ਕਰ ਰਹੇ ਹਨ। ਐੱਮ ਸਟੇਨਲੇ ਦਾ ਜਨਮ ਸਾਲ 1941 ਵਿਚ ਹੋਇਆ ਸੀ ਅਤੇ ਮੌਜੂਦਾ ਸਮੇੰ ਵਿਚ ਬਿੰਘਟਨ ਯੂਨੀਵਰਸਿਟੀ ਵਿਚ ਪੜਾਉਂਦੇ ਹਨ। ਉੱਧਰ, ਅਕਿਰਾ ਯੋਸ਼ਿਨੋ ਦਾ ਜਨਮ ਸਾਲ 1948 ਵਿਚ ਜਾਪਾਨ ਵਿਚ ਹੋਇਆ ਸੀ ਅਤੇ ਉਹ ਜਾਪਾਨ ਦੀ ਮਿਜੋ ਯੂਨੀਵਰਸਿਟੀ ਵਿਚ ਪੜ੍ਹਾ ਰਹੇ ਹਨ।  


ਹਿੰਦੁਸਥਾਨ ਸਮਾਚਾਰ/ਕ੍ਰਿਸ਼ਣ ਕੁਮਾਰ/ਕੁਸੁਮ


 
Top