मनोरंजन

Blog single photo

ਲਾਹੌਰ 'ਚ ਹੋਏ ਇਕ ਵਿਆਹ ਸਮਾਗਮ ਵਿਚ ਨਜ਼ਰ ਆਏ ਸ਼ਾਟਗਨ

20/02/2020


ਅਦਾਕਾਰ ਅਤੇ ਸਿਆਸਤਦਾਨ ਸ਼ਤਰੂਘਨ ਸਿਨ੍ਹਾ ਹਾਲ ਹੀ ਵਿਚ ਪਾਕਿਸਤਾਨ ਦੇ ਲਾਹੌਰ ਵਿਚ ਆਯੋਜਿਤ ਇਕ ਵਿਆਹ ਸਮਾਗਮ ਵਿਚ ਨਜਰ ਆਏ। ਪਾਕਿਸਤਾਨ ਅਦਾਕਾਰਾ ਰੀਮਾ ਖਾਨ ਨਾਲ ਬੈਠੇ ਹੋਏ ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਪਾਕਿਸਤਾਨ ਦੀ ਇਕ ਵੈਬਸਾਈਟ ਆਲਪਾਕਡਰਾਮਾਪੇਜਆਫੀਸ਼ਿਅਲ 'ਤੇ ਇਸ ਖਬਰ ਨੂੰ ਪ੍ਰਮੁਖਤਾ ਨਾਲ ਕਵਰ ਕੀਤਾ ਗਿਆ ਹੈ ਅਤੇ ਨਾਲ ਹੀ ਇੰਸਟਾਗ੍ਰਾਮ ਪੇਜ 'ਤੇ ਵੀ ਇਸਦੀ ਕਲਿਪ ਸ਼ੇਅਰ ਕੀਤੀ ਗਈ ਹੈ। 

ਜਾਣਕਾਰੀ ਮੁਤਾਬਕ, ਸ਼ਤਰੂਘਨ ਸਿਨ੍ਹਾਂ ਨੂੰ ਇਸ ਵਿਆਹ ਲਈ ਖਾਸ ਤੌਰ 'ਤੇ ਸੱਦਾ ਭੇਜਿਆ ਗਿਆ ਸੀ। ਹਾਲਾਂਕਿ, ਇਹ ਵਿਆਹ ਕਿਹੜੀ ਤਾਰੀਕ ਨੂੰ ਹੋਇਆ, ਇਸ ਦਾ ਖੂਲਾਸਾ ਨਹੀਂ ਹੋ ਸਕਿਆ ਹੈ। 

ਹਿੰਦੁਸਥਾਨ ਸਮਾਚਾਰ/ਕੁਸੁਮ 


 
Top