खेल

Blog single photo

ਹਰਿਆਣਾ ਸਰਕਾਰ ਨੇ ਬਬੀਤਾ ਫੋਗਾਟ ਅਤੇ ਕਬੱਡੀ ਖਿਡਾਰੀ ਕਵਿਤਾ ਦੇਵੀ ਨੂੰ ਬਣਾਇਆ ਖੇਡ ਉੱਪ ਨਿਰਦੇਸ਼ਕ

31/07/2020


ਨਵੀਂ ਦਿੱਲੀ, 31 ਜੁਲਾਈ (ਹ.ਬ.) ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜੇਤੂ ਮਹਿਲਾ ਪਹਿਲਵਾਨ ਬਬੀਤਾ ਫੋਗਟ ਅਤੇ 2014 ਏਸ਼ੀਅਨ ਖੇਡਾਂ ਦੀ ਸੋਨ ਤਗਮਾ ਜੇਤੂ ਕਬੱਡੀ ਖਿਡਾਰੀ ਕਵਿਤਾ ਦੇਵੀ ਨੂੰ ਹਰਿਆਣਾ ਸਰਕਾਰ ਨੇ ਖੇਡ ਉੱਪ ਨਿਰਦੇਸ਼ਕ ਨਿਯੁਕਤ ਕੀਤਾ ਹੈ।

ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਇਹ ਨਿਯੁਕਤੀਆਂ ਹਰਿਆਣਾ ਬੇਹਤਰੀਨ ਖਿਡਾਰੀ (ਭਰਤੀ ਅਤੇ ਸੇਵਾਵਾਂ ਦੀਆਂ ਸ਼ਰਤਾਂ) ਨਿਯਮ, 2018 ਦੇ ਤਹਿਤ ਦੋ ਵੱਖਰੇ ਆਦੇਸ਼ਾਂ ਵਿੱਚ ਕੀਤੀਆਂ ਹਨ।

ਇੱਕ ਟਵੀਟ ਵਿੱਚ, ਬਬੀਤਾ ਨੇ ਇਸ ਨਿਯੁਕਤੀ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਰਾਜ ਦੇ ਖੇਡ ਮੰਤਰੀ ਸੰਦੀਪ ਸਿੰਘ ਦਾ ਧੰਨਵਾਦ ਕੀਤਾ।

ਉਨ੍ਹਾਂ ਟਵੀਟ ਕੀਤਾ, "ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜੀ, ਰਾਜ ਸਭਾ ਦੇ ਮਾਨਯੋਗ ਅਤੇ ਹਰਿਆਣਾ ਦੇ ਇੰਚਾਰਜ ਅਨਿਲ ਜੈਨ ਜੀ, ਖੇਡ ਵਿਭਾਗ ਹਰਿਆਣਾ ਵਿੱਚ ਡਿਪਟੀ ਡਾਇਰੈਕਟਰ ਵਜੋਂ ਨਿਯੁਕਤ ਕਰਨ ਲਈ ਮਾਨਯੋਗ ਖੇਡ ਮੰਤਰੀ ਸੰਦੀਪ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ।"

ਬਬੀਤਾ ਨੇ ਨਵੀਂ ਦਿੱਲੀ ਵਿਚ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਦਾ ਤਗਮਾ ਅਤੇ 2014 ਦੀ ਗਲਾਸਗੋ ਸੀਡਬਲਯੂਜੀ ਵਿਚ ਸੋਨੇ ਦਾ ਤਗਮਾ ਜਿੱਤਿਆ ਸੀ। ਉਨ੍ਹਾਂ ਨੇ ਸਾਲ 2018 ਵਿੱਚ ਗੋਲਡ ਕੋਸਟ ਵਿਖੇ ਚਾਂਦੀ ਦਾ ਤਗਮਾ ਅਤੇ 2012 ਵਿੱਚ ਵਰਲਡ ਚੈਂਪੀਅਨਸ਼ਿਪ ਕੁਸ਼ਤੀ ਵਿੱਚ ਇੱਕ ਤਗਮਾ ਜਿੱਤਿਆ ਸੀ।

30 ਸਾਲਾ ਬਬੀਤਾ ਨੇ 2019 ਵਿੱਚ ਰਾਜਨੀਤੀ ਵਿੱਚ ਐਂਟਰੀ ਮਾਰੀ ਸੀ। ਉਹ ਦਾਦਰੀ ਹਲਕੇ ਤੋਂ ਵਿਧਾਨ ਸਭਾ ਚੋਣਾਂ ਲੜਨ ਲਈ ਭਾਰਤੀ ਜਨਤਾ ਪਾਰਟੀ (ਬੀਜੇਪੀ) ਵਿੱਚ ਸ਼ਾਮਲ ਹੋਈ ਸੀ। ਹਾਲਾਂਕਿ ਉਹ ਚੋਣ ਹਾਰ ਗਈ ਅਤੇ ਤੀਜੇ ਸਥਾਨ 'ਤੇ ਰਹੀ।

ਹਿੰਦੁਸਥਾਨ ਸਮਾਚਾਰ/ਸੁਨੀਲ ਦੁਬੇ/ਕੁਸੁਮ


 
Top