अंतरराष्ट्रीय

Blog single photo

WHO ਦੀ ਚੇਤਾਵਨੀ, ਅਕਤੂਬਰ-ਨਵੰਬਰ 'ਚ ਹੋਰ ਵਧੇਗਾ ਕੋਰੋਨਾ ਦਾ ਕਹਿਰ

15/09/2020
ਜਨੇਵਾ, 15 ਸਤੰਬਰ, (ਹਿ.ਸ)। ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਕ ਪਾਸੇ ਲੋਕ ਜਿੱਥੇ ਇਸਦੇ ਖਤਮ ਹੋਣ ਦੀ ਉਮੀਦ ਲਗਾ ਕੇ ਬੈਠੇ ਹਨ, ਤਾਂ ਉੱਥੇ ਹੀ ਹੁਣ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਡਰਾਉਣ ਵਾਲੀ ਚੇਤਾਵਨੀ ਜਾਰੀ ਕੀਤੀ ਹੈ।

ਬਲਯੂਐਚਓ  ਨੇ ਕਿਹਾ ਹੈ ਕਿ ਅਕਤੂਬਰ ਅਤੇ ਨਵੰਬਰ ਮਹੀਨੇ ਇਸ ਇਨਫੈਕਸ਼ਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਜਾਵੇਗੀ। ਯੂਰਪ ਡਾਇਰੈਕਟਰ ਹੰਸ ਕਲੂਗ ਨੇ ਇਹ ਚੇਤਾਵਨੀ ਜਾਰੀ ਕੀਤੀਹੈ। ਕਲੂਗ ਨੇ ਇਕ ਇੰਟਰਵਿਊ ਦੌਰਾਨ ਦੱਸਿਆ, 'ਇਹ ਉਹ ਸਮਾਂ ਹੈ ਜਦੋਂ ਦੁਨੀਆ ਵਿਚ ਲੋਕ ਬੁਰੀ ਖ਼ਬਰ ਲਈ ਤਿਆਰ ਨਹੀਂ ਹਨ ਤੇ ਮੈਂ ਇਸ ਗੱਲ ਨੂੰ ਸਮਝਦਾ ਹਾਂ।' ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸਾਰੇ ਦੇਸ਼ਾਂ ਨੂੰ ਜਲਦ ਹੀ ਪਾਜ਼ੀਟਿਵ ਮੈਸੇਜ ਦੇਣਾ ਚਾਹੁੰਦੇ ਹਨ ਕਿ ਮਹਾਮਾਰੀ ਖ਼ਤਮ ਹੋਣ ਜਾ ਰਹੀ ਹੈ। ਸੋਮਵਾਰ ਤੇ ਮੰਗਲਵਾਰ ਨੂੰ ਡਬਲਿਊਐਚਓ ਯੂਰਪ ਦੇ 55 ਮੈਂਬਰੀ ਸੂਬਾਈ ਆਨਲਾਈਨ ਮੀਟਿੰਗ ਕਰਵਾ ਰਿਹਾ ਹੈ। ਇਸ ਮੀਟਿੰਗ ਵਿਚ ਨੋਵੇਲ ਕੋਰੋਨਾ ਵਾਇਰਸ ਲਈ ਕੀਤੇ ਗਏ ਯਤਨਾਂ 'ਤੇ ਉਹ ਚਰਚਾ ਕੀਤੀ ਜਾਵੇਗੀ। ਹਾਲਾਂਕਿ ਕੋਪੇਨਹੇਗਨ ਵਿਚ ਕਲੂਗ ਉਨ੍ਹਾਂ ਦੇਸ਼ਾਂ ਨੂੰ ਚਿਤਾਵਨੀ ਦੇਣਾ ਚਾਹੁੰਦੇ ਹਨ ਜਿਨ੍ਹਾਂ ਦਾ ਮੰਨਣਾ ਹੈ ਕਿ ਵੈਕਸੀਨ ਵਿਕਸਤ ਹੋਣ ਨਾਲ ਮਹਾਮਾਰੀ ਦਾ ਅੰਤ ਹੋ ਜਾਵੇਗਾ। ਉਨ੍ਹਾਂ ਕਿਹਾ, 'ਮੈਂ ਹਮੇਸ਼ਾ ਸੁਣਦਾ ਹਾਂ ਕਿ ਵੈਕਸੀਨ ਵਿਕਸਤ ਹੋਣ ਤੋਂ ਬਾਅਦ ਦੁਨੀਆ ਨੂੰ ਮਹਾਂਮਾਰੀ ਤੋਂ ਨਿਜਾਤ ਮਿਲ ਜਾਵੇਗੀ, ਪਰ ਅਜਿਹਾ ਨਹੀਂ ਹੈ। ਹਾਲ ਹੀ ਵਿਚ ਕੁਝ ਹਫ਼ਤਿਆਂ ਵਿਚ ਯੂਰਪ 'ਚ ਕੋਵਿਡ-19 ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਦਰਜ ਹੋਇਆ ਹੈ, ਖਾਸਕਰ ਸਪੇਨ ਤੇ ਫਰਾਂਸ ਵਿਚ। ਸਿਰਫ਼ ਸ਼ੁੱਕਰਵਾਰ ਨੂੰ 55 ਦੇਸ਼ਾਂ ਵਿਚ 51 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਸਨ ਜਿਹੜੇ ਅਪ੍ਰੈਲ ਵਿਚ ਸਭ ਤੋਂ ਵੱਧ ਸਿਖਰ ਤੋਂ ਵੀ ਜ਼ਿਆਦਾ ਹਨ।

ਹਿੰਦੁਸਥਾਨ ਸਮਾਚਾਰ/ਕੁਸੁਮ


 
Top