मनोरंजन

Blog single photo

ਨਹੀਂ ਰਹੇ ਬਾਲੀਵੁੱਡ ਦੇ ਕਾਲੀਆ, 78 ਸਾਲ ਦੀ ਉਮਰ ਵਿਚ ਦੇਹਾਂਤ

30/09/2019ਅਦਾਕਾਰ ਵੀਜੂ ਖੋਟੇ ਦਾ 78 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਸੋਮਵਾਰ ਨੂੰ ਮੁੰਬਈ ਦੇ ਗਾਵਦੇਵੀ ਸਥਿਤ ਆਪਣੇ ਘਰ ਵਿਚ ਉਨ੍ਹਾਂ ਨੇ ਅੰਤਿਮ ਸਾਹ ਲਏ। ਵੀਜੂ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਸੋਮਵਾਰ ਸਵੇਰੇ 11 ਵਜੇ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। 

ਵੀਜੂ ਖੋਟੇ ਫਿਲਮ ਸ਼ੋਲੇ ਵਿਚ ਕਾਲੀਆ ਦੇ ਕਿਰਦਾਰ ਤੋਂ ਮਸ਼ਹੂਰ ਹੋਏ ਸਨ। ਉਨ੍ਹਾਂ ਨੇ 300 ਤੋਂ ਵੀ ਵੱਧ ਹਿੰਦੀ ਅਤੇ ਮਰਾਠੀ ਫਿਲਮਾਂ ਵਿਚ ਕੰਮ ਕੀਤਾ। ਫਿਲਮ ਅੰਦਾਜ ਅਪਨਾ-ਅਪਨਾ ਦਾ ਉਨ੍ਹਾ ਦਾ ਡਾਇਲਾਗ ਗਲਤੀ ਸੇ ਮਿਸਟੇਕ ਹੋ ਗਿਆ ਕਾਫੀ ਮਸ਼ਹੂਰ ਹੋਇਆ ਸੀ। ਉਨ੍ਹਾਂ ਆਖਰੀ ਵਾਰ 2018 ਵਿਚ ਜਾਨੇ ਕਿਉਂ ਦੇਂ ਯਾਰੋ ਵਿਚ ਕੰਮ ਕੀਤਾ ਸੀ। ਵੀਜੂ ਅਦਾਕਾਰਾ ਸ਼ੁਭਾ ਖੋਟੇ ਅਤੇ ਦੁਰਗਾ ਖੋਟੇ ਦੇ ਭਰ੍ਹਾ ਸਨ।  

ਹਿੰਦੁਸਥਾਨ ਸਮਾਚਾਰ


 
Top