खेल

Blog single photo

ਸਮ੍ਰਿਤੀ ਮੰਧਾਨਾ ਨੇ ਵੇਸਟ ਇੰਡੀਜ 'ਚ ਬਣਾਏ ਕਈ ਰਿਕਾਰਡ, ਵਿਰਾਟ ਕੋਹਲੀ ਨੂੰ ਵੀ ਛੱਡਿਆ ਪਿੱਛੇ

07/11/2019ਐਂਟਿੰਗਾ, 07 ਨਵੰਬਰ (ਹਿ.ਸ.)। ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਸਟਾਰ ਬੱਲੇਬਾਜ ਸਮ੍ਰਿਤਿ ਮੰਧਾਨਾ ਨੇ ਆਪਣੇ 51ਵੇਂ ਵੰਨ ਡੇਅ ਵਿਚ ਇਤਿਹਾਸ ਰੱਚ ਦਿੱਤਾ. ਉਹ ਨੇ ਵੰਨ ਡੇਅ ਵਿਚ ਸਭ ਤੋਂ ਤੇਜ 2000 ਰਨ ਬਣਾਉਣ ਵਾਲੀ ਭਾਰਤੀ ਬੱਲੇਬਾਜ ਬਣ ਗਏ ਹਨ। ਰਿਕਾਰਡ ਲਿਸਟ 'ਤੇ ਜੇਕਰ ਨਜਰ ਦੌੜਾਈ ਜਾਵੇ ਤਾਂ ਸਭ ਤੋਂ ਤੇਜ 2000 ਰਨ ਬਣਾਉਣ ਦੇ ਮਾਮਲੇ ਵਿਚ ਉਹ ਵਿਰਾਟ ਤੋਂ ਵੀ ਅੱਗੇ ਨਿਕਲ ਗਈ ਹੈ। ਸਮ੍ਰਿਤੀ ਨੇ ਇਹ ਜਾਦੁਈ ਰਿਕਾਰਡ ਵੇਸਟ ਇੰਡੀਜ ਦੇ ਖਿਲਾਫ ਇਥੋਂ ਦੇ ਸਰ ਵਿਵਿਅਨ ਰਿਚਰਡਸ ਸਟੇਡੀਅਮ ਵਿਚ ਬਣਾਇਆ।

ਖੱਬੇ ਹੱਥ ਦੀ ਇਸ ਬੱਲੇਬਾਜ ਨੇ ਤੀਜੇ ਅਤੇ ਆਖਿਰੀ ਵੰਨ ਡੇਅ ਵਿਚ 74 ਰਨਾਂ ਦੀ ਧਮਾਰੇਦਾਰ ਪਾਰੀ ਖੇਡੀ। ਉਨ੍ਹਾਂ ਨੇ ਇਸ ਪਾਰੀ ਦੌਰਾਨ ਨੌਜਵਾਨ ਬੱਲੇਬਾਜ ਜੇਮਿਨਾ ਰਾਡ੍ਰਿਗੇਜ ਦੇ ਨਾਲ ਪਹਿਲੇ ਵਿਕੋਟ ਲਈ 141 ਰਨਾਂ ਦੀ ਸਾਂਝੇਦਾਰੀ ਕੀਤੀ। ਚੋਟ ਕਰਕੇ ਪਹਿਲੇ ਦੋ ਮੈਚਾਂ ਤੋਂ ਬਾਹਰ ਰਹੀ ਮੰਧਾਨਾ ਨੇ 63 ਗੇਂਦਾਂ ਤੇ 74 ਰਨ ਬਣਾਏ, ਰਾਡ੍ਰਿਗੇਜ ਨੇ 92 ਗੇਂਦਾਂ ਵਿਚ 69 ਰਨ ਬਣਾਏ। ਭਾਰਤ ਨੇ ਇਹ ਮੈਚ 6 ਵਿਕੇਟ ਨਾਲ ਜਿੱਤਿਆ। 

ਦੁਨੀਆ ਦੀ ਤੀਜੀ ਸਭ ਤੋਂ ਤੇਜ ਮਹਿਲਾ ਬੱਲੇਬਾਜ -

23 ਸਾਲਾ ਮੰਧਾਨਾ ਨੇ 2000 ਰਨ ਬਣਾਉਣ ਲਈ 51 ਪਾਰੀਆਂ ਖੇਡੀਆਂ। ਇਸੇ ਦੇ ਨਾਲ ਹੀ ਉਹ ਦੁਨੀਆ ਵਿਚ ਸਭ ਤੋਂ ਤੇਜ 2000 ਰਨ ਬਣਾਉਣ ਵਾਲੇ ਖਿਡਾਰੀਆਂ ਦੀ ਲਿਸਟ ਵਿਚ ਤੀਜੇ ਨੰਬਰ 'ਤੇ ਆ ਗਈ ਹੈ। ਉਨ੍ਹਾਂ ਤੋਂ ਉੱਤੇ ਆਸਟ੍ਰੇਲੀਆ ਦੀ ਬੇਲਿੰਡਾ ਕਲਾਰਕ ਅਤੇ ਮੇਗ ਲੇਨਿੰਗ ਹਨ। ਵੰਨ ਡੇਅ ਵਿਚ ਮੰਧਾਨਾ ਨੇ ਹੁਣ ਤੱਕ 51 ਵੰਨ ਡੇਅ ਮੁਕਾਬਲਿਆਂ ਵਿਚ 43.08 ਦੀ ਔਸਤ ਨਾਲ 2025 ਦੌੜਾਂ ਬਣਾਈਆਂ ਹਨ। ਇਸ ਵਿਚ 4 ਸੈਂਕੜੇ ਅਤੇ 17 ਹਾਫ ਸੈਂਚੁਰੀਆਂ ਸ਼ਾਮਲ ਹਨ। 

ਸ਼ਿਖਰ ਅੱਗੇ, ਪਰ ਵਿਰਾਟ ਪਿੱਛੇ -

ਮੰਧਾਨਾ ਤੋਂ ਇਲਾਵਾ ਸ਼ਿਖਰ ਧਵਨ ਹੀ ਸਿਰਫ ਅਜਿਹੇ ਭਾਰਤੀ ਖਿਡਾਰੀ ਹਨ, ਜਿਨ੍ਹਾਂ ਦੇ ਨਾਂਅ 50 ਓਵਰਾਂ ਵਿਚ ਸਭ ਤੋਂ ਤੇਜ 2000 ਰਨ ਬਣਾਉਣ ਦਾ ਰਿਕਾਰਡ ਹੈ। ਉਨ੍ਹਾਂ ਨੇ 48 ਪਾਰੀਆਂ ਵਿਚ ਇਹ ਰਿਕਾਰਡ ਸਥਾਪਿਤ ਕੀਤਾ ਸੀ। ਵਿਰਾਟ ਕੋਹਲੀ ਇਸ ਮਾਮਲੇ ਵਿਚ ਦੋ ਪਾਰੀਆਂ ਪਿੱਛੇ ਰਹੇ। ਉਨ੍ਹਾਂ ਨੇ ਆਪਣੇ 2000 ਵੰਨ ਡੇਅ ਰਨ 53 ਪਾਰੀਆਂ ਵਿਚ ਬਣਾਏ ਸਨ। 


ਹਿੰਦੁਸਥਾਨ ਸਮਾਚਾਰ/ਕੁਸੁਮ


 
Top