ट्रेंडिंग

Blog single photo

ਵਿੱਤ ਮੰਤਰੀ ਨੇ 1.70 ਲੱਖ ਕਰੋੜ ਦੇ ਕੋਰੋਨਾ ਪੈਕੇਜ ਦਾ ਕੀਤਾ ਐਲਾਨ

26/03/2020ਨਵੀਂ
ਦਿੱਲੀ, 26 ਮਾਰਚ (ਹਿ.ਸ.)। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੋਰੋਨਾ ਵਾਇਰਸ ਨਾਲ
ਲੜਨ ਲਈ ਵੀਰਵਾਰ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ 1.70 ਲੱਖ ਕਰੋੜ ਰੁਪਏ
ਦੇ ਪੈਕੇਜ ਦਾ ਐਲਾਨ ਕੀਤਾ। ਇਸ ਯੋਜਨਾ ਦੇ ਤਹਿਤ ਦੇਸ਼ ਦੇ 80 ਕਰੋੜ ਲਾਭਪਾਤਰੀਆਂ ਵਿੱਚ,
ਹਰੇਕ ਗਰੀਬ ਨੂੰ ਅਗਲੇ ਤਿੰਨ ਮਹੀਨਿਆਂ ਵਿੱਚ 5 ਕਿਲੋ ਕਣਕ ਜਾਂ ਚਾਵਲ ਅਤੇ 1 ਕਿਲੋ ਦਾਲ
ਮੁਫਤ ਮਿਲੇਗੀ। ਇਹ ਰਾਸ਼ਨ ਪਬਲਿਕ ਡਿਸਟ੍ਰੀਬਿਸ਼ਨ ਸਿਸਟਮ (ਪੀਡੀਐਸ) ਅਧੀਨ ਗਰੀਬਾਂ ਨੂੰ
ਮੁਹੱਈਆ ਕਰਵਾਏ ਗਏ ਰਾਸ਼ਨ ਤੋਂ ਇਲਾਵਾ ਬਿਲਕੁਲ ਮੁਫਤ ਹੋਵੇਗਾ।

ਵਿੱਤ ਮੰਤਰੀ
ਨਿਰਮਲਾ ਸੀਤਾਰਮਨ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਵੀਡੀਓ ਕਾਨਫਰੰਸਿੰਗ
ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰਾਂ, ਪੈਰਾ ਮੈਡੀਕਲ ਸਟਾਫ, ਸਫ਼ਾਈ ਸੇਵਕਾਂ ਆਦਿ
ਨੂੰ 50 ਲੱਖ ਰੁਪਏ ਦਾ ਬੀਮਾ ਕਵਰ ਕਰੇਗਾ, ਜੋ ਸਿੱਧੇ ਜਾਂ ਅਸਿੱਧੇ ਢੰਗ ਨਾਲ ਕੋਰੋਨਾ
ਵਾਇਰਸ ਦੇ ਇਲਾਜ ਵਿਚ ਆਪਣੀ ਭੂਮਿਕਾ ਨਿਭਾ ਰਹੇ ਹਨ।  ਇਸ ਤੋਂ ਇਲਾਵਾ ਵਿੱਤ ਮੰਤਰੀ ਨੇ
ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ ਕਿਸਾਨਾਂ ਨੂੰ 6 ਹਜ਼ਾਰ ਰੁਪਏ
ਮਿਲਦੇ ਹਨ। ਹੁਣ ਅਸੀਂ ਉਨ੍ਹਾਂ ਨੂੰ ਸਿੱਧੇ ਤੌਰ 'ਤੇ 2,000 ਰੁਪਏ ਦੇਣ ਜਾ ਰਹੇ ਹਾਂ।
ਇਹ ਇਸ ਮੁਸ਼ਕਲ ਸਮੇਂ ਵਿਚ 8.69 ਕਰੋੜ ਕਿਸਾਨਾਂ ਦੀ ਸਹਾਇਤਾ ਕਰੇਗਾ। ਇਹ ਪੈਸਾ ਅਪ੍ਰੈਲ
ਦੇ ਪਹਿਲੇ ਹਫਤੇ ਖਾਤੇ ਵਿੱਚ ਜੋੜਿਆ ਜਾਵੇਗਾ। ਇਸ ਤੋਂ ਇਲਾਵਾ ਪੇਂਡੂ ਖੇਤਰਾਂ ਵਿੱਚ
ਮਨਰੇਗਾ ਤਹਿਤ ਕੰਮ ਕਰਨ ਵਾਲਿਆਂ ਨੂੰ ਹੁਣ 182 ਰੁਪਏ ਪ੍ਰਤੀ ਦਿਨ ਦੀ ਬਜਾਏ 200 ਰੁਪਏ
ਮਿਲਣਗੇ। ਇਸ ਨਾਲ ਉਨ੍ਹਾਂ ਦੀ ਆਮਦਨੀ ਵਿਚ 2 ਹਜ਼ਾਰ ਰੁਪਏ ਦਾ ਵਾਧਾ ਹੋਵੇਗਾ। ਇਸ ਨਾਲ 5
ਕਰੋੜ ਪਰਿਵਾਰਾਂ ਦੀ ਮਦਦ ਹੋਵੇਗੀ।

ਇਸ ਤੋਂ ਇਲਾਵਾ ਉਜਵਲਾ ਯੋਜਨਾ ਤਹਿਤ ਸਰਕਾਰ
ਬੀਪੀਐਲ ਸ਼੍ਰੇਣੀ ਦੀਆਂ ਔਰਤਾਂ ਨੂੰ ਤਿੰਨ ਮਹੀਨੇ ਲਈ ਗੈਸ ਸਿਲੰਡਰ ਮੁਫ਼ਤ ਅਤੇ ਉਨ੍ਹਾਂ
ਦੇ ਬੈਂਕ ਖਾਤੇ ਵਿੱਚ ਤਿੰਨ ਮਹੀਨਿਆਂ ਲਈ 500-500 ਰੁਪਏ ਪ੍ਰਤੀ ਮਹੀਨਾ ਮੁਹੱਈਆ
ਕਰਵਾਏਗੀ।

ਹਿੰਦੁਸਥਾਨ ਸਮਾਚਾਰ/ਪ੍ਰਜੇਸ਼ ਸ਼ੰਕਰ/ਕੁਸੁਮ


 
Top