मनोरंजन

Blog single photo

ਗਾਇਕ ਮੀਕਾ ਸਿੰਘ ਦੀ ਮੈਨੇਜਰ ਨੇ ਰਿਕਾਰਡਿੰਗ ਸਟੂਡੀਓ 'ਚ ਕੀਤੀ ਖੁਦਕੁਸ਼ੀ

22/02/2020

ਮੁੰਬਈ 22 ਫਰਵਰੀ (ਹਿ.ਸ)। ਗਾਇਕਾ ਮੀਕਾ ਸਿੰਘ ਦੀ ਮੈਨੇਜਰ ਨੇ ਅੰਧੇਰੀ ਦੇ ਚਾਰ ਬੰਗਲਾ-ਅਧਾਰਿਤ ਰਿਕਾਰਡਿੰਗ ਸਟੂਡੀਓ 'ਚ ਨੀਂਦ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਵਰਸੋਵਾ ਪੁਲਿਸ ਨੇ ਮੁੱਢਲੀ ਐੱਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਖੁਦਕੁਸ਼ੀ ਕਰਨ ਵਾਲੀ ਮੈਨੇਜਰ ਦਾ ਨਾਂਅ ਸੌਮਿਆ ਸ਼ੋਏਬ ਖਾਨ (28) ਹੈ। ਦੱਸਿਆ ਜਾ ਰਿਹਾ ਹੈ ਕਿ ਅੰਧੇਰੀ ਐਸਵੀ ਰੋਡ 'ਤੇ ਚਾਰ ਬੰਗਲਾ ਦੇ ਬੰਗਲਾ ਨੰਬਰ 190 ਵਿਚ ਮਸ਼ਹੂਰ ਗਾਇਕ ਮੀਕਾ ਸਿੰਘ ਦਾ ਸਟੂਡੀਓ ਰਿਕਾਰਡ ਹੈ। ਇਸੇ ਸਟੂਡੀਓ ਵਿਚ ਸੌਮਿਆ ਬਤੌਰ ਮੈਨੇਜਰ ਕੰਮ ਕਰ ਰਹੀ ਸੀ। ਬੀਤੀ ਰਾਤ ਉਹ ਨੀਦ ਦੀਆਂ ਗੋਲੀਆਂ ਖਾ ਕੇ ਸੌ ਗਈ ਸੀ। ਅਗਲੇ ਦਿਨ ਜਦੋਂ ਕਾਰਜਕਾਰੀ ਸਟਾਫ ਉਥੇ ਆਇਆ, ਤਾਂ ਪਤਾ ਲੱਗਦਿਆਂ ਹੀ ਉਨ੍ਹਾਂ ਨੂੰ ਇਲਾਜ ਲਈ ਕੋਕੀਲਾਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿਥੇ ਇਲਾਜ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੋਸਟਮਾਰਟਮ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਸੌਮਿਆ ਦੀ ਮੌਤ ਨੀਂਦ ਦੀਆਂ ਗੋਲੀਆਂ ਖਾਉਣ ਕਰਕੇ ਹੋਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਹੁਣ ਏ.ਡੀ.ਆਰ ਦਰਜ ਕਰ ਜਾਂਚ ਆਰੰਭ ਦਿੱਤੀ ਹੈ।

ਹਿੰਦੁਸਤਾਨ ਸਮਾਚਾਰ/ਜੋਤੀ/ਕੁਸੁਮ


 
Top