मनोरंजन

Blog single photo

ਲਤਾ ਮੰਗੇਸ਼ਕਰ ਦੇ ਜਨਮਦਿਹਾੜੇ 'ਤੇ ਰਾਸ਼ਟਰਪਤੀ ਕੋਵਿੰਦ ਨੇ ਦਿੱਤੀ ਵਧਾਈ

28/09/2019


ਨਵੀਂ ਦਿੱਲੀ, 28 ਸਤੰਬਰ (ਹਿ.ਸ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨੀਵਾਰ ਨੂੰ ਹਿੰਦੀ ਸਿਨੇਮਾ ਵਿਚ ਸਵਰ ਕੋਕਿਲਾ ਦੇ ਨਾਂਅ ਨਾਲ ਜਾਣੀ ਜਾਉਣ ਵਾਲੀ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੇ 90ਵੇਂ ਜਨਮਦਿਨ ਤੇ ਵਧਾਈ ਦਿੱਤੀ। ਰਾਸ਼ਟਰਪਰਤੀ ਰਾਮਨਾਥ ਕੋਵਿੰਦ ਨੇ ਟਵੀਟ ਰਾਹੀਂ ਕਿਹਾ, "ਲਤਾ ਮੰਗੇਸ਼ਕਰ ਜੀ ਨੂੰ ਉਨ੍ਹਾਂ ਦੇ 90ਵੇਂ ਜਨਮ ਦਿਹਾੜੇ ਤੇ ਵਧਾਈ ਅਤੇ ਸ਼ੁਭਕਾਮਨਾਵਾਂ। ਮੇਰੀ ਕਾਮਨਾ ਹੈ ਕਿ ਈਸ਼ਵਰ ਤੁਹਾਨੂੰ ਸਿਹਤਮੰਦ ਅਤੇ ਖੁਸ਼ਹਾਲ ਬਣਾਏ ਰਖੇ।" ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਆਪਣੇ ਸ਼ੁਭਕਾਮਨਾ ਸੰਦੇਸ਼ ਵਿਚ ਕਿਹਾ, "ਭਾਰਤ ਦੀ ਸਵਰਨਿਮ ਆਵਾਜ, ਗਿਆਨਸਮਰਾਗੀ ਅਤੇ ਸਾਡੀ ਸਾਰਿਆਂ ਦੀ ਪਿਆਰੀ, ਭਾਰਤ ਰਤਨ ਲਤਾ ਮੰਗੇਸ਼ਕਰ ਜੀ ਨੂੰ ਜਨਮ ਦਿਹਾੜੇ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਲਤਾ ਦੀਦੀ ਦੇ ਮਧੁਰ ਅਤੇ ਆਤਮੀਅਤਾ ਵਾਲੇ ਸੁਰਾਂ ਨੇ ਸਾਨੂੰ ਸਾਰਿਆਂ ਨੂੰ ਤਣਾਅਪੂਰਣ ਜੀਵਨ ਵਿਚ ਆਨੰਦ ਦੇ ਪੱਲ ਦਿੱਤੇ ਹਨ। ਈਸ਼ਵਰ ਕੋਲੋਂ ਤੁਹਾਡੀ ਸਿਹਤ ਅਤੇ ਲੰਬੇ ਜੀਵਨ ਦੀ ਕਾਮਨਾ ਕਰਦਾ ਹਾਂ।" ਜਿਕਰਯੋਗ ਹੈ ਕਿ ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ, 1929 ਵਿਚ ਮੱਧ ਪ੍ਰਦੇਸ਼ ਦੇ ਇੰਦੋਰ ਵਿਚ ਹੋਇਆ ਸੀ। ਲਤਾ ਨੇ 30 ਤੋਂ ਵੱਧ ਭਾਸ਼ਾਵਾਂ ਵਿਚ ਫਿਲਮੀ ਅਤੇ ਗੈਰ-ਫਿਲਮੀ ਗਾਨੇ ਗਾਏ ਪਰ ਉਨ੍ਹਾਂ ਦੀ ਪਛਾਣ ਭਾਰਤੀ ਸਿਨੇਮਾ ਵਿਚ ਇਕ ਪਲੇ ਬੈਕ ਸਿੰਗਰ ਦੇ ਰੂਪ ਵਿਚ ਰਹੀ ਹੈ। ਉਨ੍ਹਾਂ ਨੂੰ ਭਾਰਤ ਰਤਨ, ਪਦਮਵਿਭੂਸ਼ਣ, ਦਾਦਾ ਸਾਹੇਬ ਫਾਲਕੇ, ਰਾਜੀਵ ਗਾਂਧੀ ਸਦਭਾਵਨਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਹਿੰਦੁਸਥਾਨ ਸਮਾਚਾਰ/ਸੁਸ਼ੀਲ ਬਘੇਲ/ਕੁਸੁਮ 


 
Top