क्षेत्रीय

Blog single photo

ਰੱਖੜੀ ਦਾ ਤਿਉਹਾਰ ਵੱਖਰੇ ਢੰਗ ਨਾਲ ਮਨਾਇਆ

01/08/2020

ਬਠਿੰਡਾ 1 ਅਗਸਤ (ਹਿਸ ) ਸਮਾਜ ਸੇਵੀ ਵੀਨੂੰ ਗੋਇਲ ਦੀ ਟੀਮ ਦੁਆਰਾ ਡਾਇਮੰਡ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਹਰ ਸਾਲ ਰੱਖੜੀ ਦਾ ਤਿਉਹਾਰ ਬੜੇ ਵੱਖਰੇ ਢੰਗ ਨਾਲ ਮਨਾਇਆ ਜਾਂਦਾ ਹੈ । ਇਸ ਵਾਰ ਕੋਵਿਡ-19 ਦੇ ਚੱਲਦੇ ਲਾਕਡਾਊਨ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਅੱਜ ਪੋਸਟ ਆਫਿਸ ਬਾਜਾਰ ਵਿੱਚ ਸਮਾਜ ਸੇਵੀ ਵੀਨੂੰ ਗੋਇਲ ਤੇ ਉਹਨਾਂ ਦੇ ਨਾਲ ਮਹਿਲਾਵਾਂ ਨੇ ਸਫਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਬਠਿੰਡਾ ਦੇ ਸਾਰੇ ਉੱਚਅਧਿਕਾਰੀਆਂ ਤੇ ਹੋਰ ਸਫਾਈ ਕਰਮਚਾਰੀਆਂ ਦੇ ਰੱਖੜੀ ਬੰਨ ਤੇ ਮਿਠਾਈ ਖਵਾ ਕੇ ਕਰੋਨਾ ਯੋਧਿਆਂ ਦਾ ਦਿਲ ਤੋ ਧੰਨਵਾਦ ਕੀਤਾ ।
ਇਸ ਮੌਕੇ ਤੇ ਮਹਿਲਾ ਮੋਰਚਾ ਦੀ ਪ੍ਰਧਾਨ ਮਮਤਾ ਜੈਨ , ਯਾਮਿਨੀ ਦੱਤ, ਮੈਡਮ ਪਰਮਿੰਦਰ ਕੌਰ (ਬੀਜੇਪੀ ਮਹਿਲਾ ਮੋਰਚਾ ਸੈਕਟਰੀ ਪੰਜਾਬ) , ਸੋਨੀਆ ਉਬਰਾਏ , ਅੰਜੂ ਗੁਲਾਟੀ , ਵਿਮਲ ਬੰਸਲ , ਅੰਜਨਾ ਰਾਣੀ , ਸਾਰੀਆਂ ਮਹਿਲਾਵਾਂ ਨੇ ਕਰੋਨਾ ਯੋਧਿਆ ਦੇ ਰੱਖੜੀ ਬੰਨੀ । ਸਮਾਜ ਸੇਵੀ ਵੀਨੂੰ ਗੋਇਲ ਨੇ ਸਫਾਈ ਕਰਮਚਾਰੀ ਯੂਨਿਅਨ ਦੇ ਪ੍ਰਧਾਨ ਵੀਰ ਭਾਨ ਦੇ ਰੱਖੜੀ ਬੰਨ ਕੇ ਉਹਨਾਂ ਦੀ ਸਾਰੀ ਟੀਮ ਦਾ ਸੁਅਗਤ ਕੀਤਾ । ਯੂਨੀਅਨ ਦੇ ਪ੍ਰਧਾਨ ਜਨਰਲ ਸੈਕਟਰੀ ਵਿੱਕੀ ਕੁਮਾਰ ਚੇਅਰਮੈਨ ਔਲਾ ਰਾਮ , ਅਰਜਨ , ਰਾਮਚਰਨ , ਮੋਹਨ ਲਾਲ ਮੀਤ ਪ੍ਰਧਾਨ ਤੇ ਹੋਰ ਲੋਕ ਵੀ ਹਾਜਰ ਸੀ ।ਇਸ ਮੌਕੇ ਹਾਜਰ ਵਿਅਕਤੀਆਂ ਨੇ ਵੀਨੂੰ ਗੋਇਲ ਤੇ ਉਨਾਂ ਦੀ ਟੀਮ ਦਾ ਧੰਨਵਾਦ ਕੀਤਾ। 

ਹਿੰਦੁਸਥਾਨ ਸਮਾਚਾਰ/ਪੀਐਸ ਮਿੱਠਾ/ਨਰਿੰਦਰ ਜੱਗਾ


 
Top