व्यापार

Blog single photo

80 ਰੁਪਏ ਪਹੁੰਚਿਆ ਪਿਆਜ, ਬਾਹਰੋਂ ਮੰਗਾਂ ਕੇ ਕਰਾਂਗੇ ਕੀਮਤਾਂ 'ਤੇ ਕੰਟ੍ਰੋਲ : ਪਾਸਵਾਨ

06/11/2019

ਨਵੀਂ ਦਿੱਲੀ, 06 ਨਵੰਬਰ (ਹਿ.ਸ)। ਪਿਆਜ ਦੀਆਂ ਵੱਧਦੀਆਂ ਕੀਮਤਾਂ ਨਾਲ ਆਮ ਆਦਮੀ ਦੀ ਰਸੋਈ ਦਾ ਬਜਟ ਵਿਗੜ ਰਿਹਾ ਹੈ। ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਮੰਗ ਅਤੇ ਸਪਲਾਈ ਵਿਚ ਸੰਤੁਲਨ ਨਹੀਂ ਹੋਣ ਕਰਕੇ ਕੀਮਤਾਂ ਵਧੀਆਂ ਹਨ। ਕੇਂਦਰੀ ਖੁਰਾਕ ਅਤੇ ਸਪਲਾਈ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਇਸ ਮਹੀਨੇ ਦੇ ਆਖਿਰ ਤੱਕ ਪਿਆਜ ਦੀਆਂ ਕੀਮਤਾਂ ਕੰਟ੍ਰੋਲ ਹੋ ਜਾਣਗੀਆਂ। ਉਨ੍ਹਾਂ ਨੇ ਵਧੀਆਂ ਹੋਈਆਂ ਕੀਮਤਾਂ ਲਈ ਬੀਤੇ ਦਿਨੀਂ ਪਏ ਭਾਰੀ ਮੀਂਹ ਅਤੇ ਕੁਝ ਸੂਬਿਆਂ ਵਿਚ ਆਏ ਹੜ੍ਹ ਨੂੰ ਜਿੰਮੇਦਾਰ ਠਹਿਰਾਇਆ। ਪਾਸਵਾਨ ਨੇ ਇਹ ਵੀ ਕਿਹਾ ਕਿ ਤੁਰਕੀ, ਅਫਗਾਨਿਸਤਾਨ ਤੋਂ ਪਿਆਜ ਬਰਾਮਦ ਕਰਨ ਲਈ ਵੀ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਵੇਲ੍ਹੇ ਦਿੱਲੀ-ਐੱਨਸੀਆਰ ਵਿਚ ਪਿਆਜ 80 ਤੋਂ 100 ਰੁਪਏ ਫੀ ਕਿੱਲੋ ਵਿਕ ਰਿਹਾ ਹੈ। 

ਅੰਕੜਿਆਂ ਮੁਤਾਬਕ, ਪਿਆਜ ਦੀਆਂ ਕੀਮਤਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਵਿਚ ਤਕਰੀਬਨ 3 ਗੁਣਾ ਵਾਧਾ ਹੋਇਆ ਹੈ। ਨਵੰਬਰ 2018 ਵਿਚ ਖੁਦਰਾ ਬਾਜਾਰ ਵਿਚ ਪਿਆਜ ਦਾ ਰੇਟ 30-35 ਰੁਪਏ ਸੀ। ਦਿੱਲੀ ਹੀ ਨਹੀਂ, ਸਗੋਂ ਦੇਸ਼ ਭਰ ਦੇ ਹੋਰਨਾਂ ਖੇਤਰਾਂ ਵਿਚ ਵੀ ਪਿਆਜ ਦੀਆਂ ਕੀਮਤਾਂ ਬਹੁਤ ਜਿਆਦਾ ਹਨ। ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਪਿਆਜ ਦੀਆਂ ਕੀਮਤਾਂ ਵਿਚ ਨਰਮੀ ਆ ਸਕਦੀ ਹੈ, ਕਿਉਂਕਿ ਮਹਾਰਾਸ਼ਟਰ, ਰਾਜਸਥਾਨ ਅਤੇ ਕਰਨਾਟਕਾਂ ਤੋਂ ਨਵੀਂ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ। ਹਾਲਾਂਕਿ, ਬੇਮੌਸਮੀ ਮੀਂਹ ਦੀ ਵਜ੍ਹਾ ਨਾਲ ਇਨ੍ਹਾਂ ਨੂੰ ਉਪਭੋਗਤਾ ਖੇਤਰਾਂ ਤੱਕ ਲਿਆਉਣ ਵਿਚ ਪਰੇਸ਼ਾਨੀ ਹੋ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਨਿੱਜੀ ਵਪਾਰੀਆਂ ਨੇ ਸਰਕਾਰ ਨੂੰ ਦੱਸਿਆ ਹੈ ਕਿ ਬਾਹਰੋਂ ਮੰਗਾਏ ਗਏ ਪਿਆਜ ਦੇ 80 ਕੰਟੇਨਰ ਭਾਰਤੀ ਬੰਦਰਗਾਹਾਂ ਤੱਕ ਪਹੁੰਚ ਚੁੱਕੇ ਹਨ ਅਤੇ 100 ਕੰਟੇਨਰਾਂ ਨੂੰ ਸਮੁੰਦਰ ਦੇ ਰਾਸਤਿਓਂ ਭਾਰਤ ਭੇਜਿਆ ਜਾ ਰਿਹਾ ਹੈ। 

ਹਿੰਦੁਸਥਾਨ ਸਮਾਚਾਰ/ਕੁਸੁਮ


 
Top