ट्रेंडिंग

Blog single photo

ਸ਼੍ਰੀਨਗਰ : ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਦੋ ਮਾਸੂਮ ਬੱਚੇ

26/03/2020ਸ਼੍ਰੀਨਗਰ,
26 ਮਾਰਚ (ਹਿ.ਸ.)। ਵੀਰਵਾਰ ਨੂੰ ਸ਼੍ਰੀਨਗਰ ਵਿੱਚ ਕੋਰੋਨਾ ਵਾਇਰਸ ਟੈਸਟ ਵਿੱਚ ਦੋ
ਬੱਚੇ ਪਾਜੀਟਿਵ ਪਾਏ ਗਏ ਹਨ। ਇਨ੍ਹਾਂ ਦੋਵਾਂ ਨਵੇਂ ਮਾਮਲਿਆਂ ਦੇ ਆਉਣ ਨਾਲ ਜੰਮੂ-ਕਸ਼ਮੀਰ
ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 13 ਹੋ ਗਈ ਹੈ। ਦੋ ਸੰਕਰਮਿਤ
ਬੱਚਿਆਂ ਵਿਚੋਂ ਇਕ ਸੱਤ ਸਾਲ ਦਾ ਹੈ ਅਤੇ ਦੂਸਰਾ ਅੱਠ ਮਹੀਨੇ ਦਾ ਹੈ।

ਦਰਅਸਲ,
ਇਨ੍ਹਾਂ ਬੱਚਿਆਂ ਦੇ ਦਾਦਾ-ਦਾਦੀ ਹਾਲ ਹੀ ਵਿੱਚ ਸਊਦੀ ਅਰਬ ਦੀ ਯਾਤਰਾ ਤੋਂ ਸ਼੍ਰੀਨਗਰ ਦੇ
ਨਾਟੀਪੋਰਾ ਵਿੱਚ ਉਨ੍ਹਾਂ ਦੇ ਘਰ ਵਾਪਸ ਪਰਤੇ ਸਨ। ਇਨ੍ਹਾਂ ਦੋਵਾਂ ਤੋਂ ਹੀ ਬੱਚੇ
ਸੰਕਰਮਿਤ ਹੋਏ ਹਨ। ਦੋਵਾਂ ਬੱਚਿਆਂ ਨੂੰ ਜਵਾਹਰ ਲਾਲ ਨਹਿਰੂ ਮੈਮੋਰੀਅਲ ਹਸਪਤਾਲ
ਰੇਨਾਵਾੜੀ ਦੇ ਆਈਸੋਲੇਟ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ
ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਸ੍ਰੀਨਗਰ ਦੇ ਇਕ ਹਸਪਤਾਲ ਵਿਚ ਕੋਰੋਨਾ
ਵਾਇਰਸ ਕਾਰਨ 65 ਸਾਲਾ ਵਿਅਕਤੀ ਦੀ ਮੌਤ ਹੋ ਗਈ। ਸ੍ਰੀਨਗਰ ਵਿੱਚ ਕੋਰੋਨਾ ਵਾਇਰਸ ਕਾਰਨ
ਹੋਈ ਮੌਤ ਦਾ ਇਹ ਪਹਿਲਾ ਕੇਸ ਹੈ।

ਸ੍ਰੀਨਗਰ ਵਿੱਚ ਵੀਰਵਾਰ ਨੂੰ ਕੋਰੋਨਾ ਵਾਇਰਸ
ਦੇ ਦੋ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਕਸ਼ਮੀਰ ਵਾਦੀ ਵਿੱਚ ਇਸ ਨਾਲ ਪੀੜਤ ਮਰੀਜ਼ਾਂ
ਦੀ ਗਿਣਤੀ 10 ਹੋ ਗਈ ਹੈ, ਜਦੋਂਕਿ ਜੰਮੂ ਵਿੱਚ ਹੁਣ ਤੱਕ ਤਿੰਨ ਮਰੀਜ਼ ਇਸ ਬਿਮਾਰੀ ਨਾਲ
ਜੂਝ ਚੁੱਕੇ ਹਨ। ਇਸੇ ਤਰ੍ਹਾਂ ਲੱਦਾਖ ਵਿੱਚ 13 ਲੋਕ ਇਸ ਬਿਮਾਰੀ ਤੋਂ ਸੰਕਰਮਿਤ ਹਨ।


ਹਿੰਦੁਸਥਾਨ ਸਮਾਚਾਰ/ਬਲਵਾਨ ਸਿੰਘ/ਕੁਸੁਮ


 
Top