व्यापार

Blog single photo

ਐੱਸਬੀਆਈ ਕਾਰਡਸ ਦਾ ਆਈਪੀਓ ਸਬਸਕ੍ਰਿਪਸ਼ਨ ਲਈ 2 ਮਾਰਚ ਨੂੰ ਖੁੱਲੇਗਾ

20/02/2020ਨਵੀਂ ਦਿੱਲੀ, 20 ਫਰਵਰੀ (ਹਿ.ਸ.)। ਜਨਤੱਕ ਖੇਤਰ ਅਤੇ ਦੇਸ਼ ਦੇ ਸਭ ਤੋਂ ਵੱਡਾ ਬੈਂਕ, ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਕਾਰਡਸ ਦਾ ਸ਼ੁਰੂਆਤੀ ਪਬਲਿਕ ਆਫਰਿੰਗਜ਼ (ਆਈਪੀਓ) 2 ਮਾਰਚ ਨੂੰ ਸਬਸਕ੍ਰਿਪਸ਼ਨ ਲੈਣ ਲਈ ਖੁੱਲ੍ਹਣਗੇ, ਜਦਕਿ ਆਈਪੀਓ ਲਈ ਬੋਲੀ ਲਗਾਉਣ ਦੀ ਪ੍ਰਕਿਰਿਆ 5 ਮਾਰਚ ਨੂੰ ਬੰਦ ਹੋਵੇਗੀ। ਇਹ ਜਾਣਕਾਰੀ ਵੀਰਵਾਰ ਨੂੰ ਕੰਪਨੀ ਨੇ ਦਿੱਤੀ। ਨਿਵੇਸ਼ਕਾਂ ਨੂੰ ਇਸ ਤੋਂ ਬਹੁਤ ਬੰਪਰ ਰਿਟਰਨ ਦੀ ਉਮੀਦ ਹੈ।

ਐਸਬੀਆਈ ਕਾਰਡਸ ਦਾ ਇਹ ਆਈਪੀਓ ਤਕਰੀਬਨ 9 ਹਜ਼ਾਰ ਕਰੋੜ ਰੁਪਏ (1.25 ਬਿਲੀਅਨ ਡਾਲਰ) ਦਾ ਹੋਵੇਗਾ। ਦਰਅਸਲ, ਐਸਬੀਆਈ ਕਾਰਡਸ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕ੍ਰੈਡਿਟ ਕਾਰਡ ਕੰਪਨੀ ਹੈ, ਜਿਸ ਦੀ ਮਾਰਕੀਟ ਹਿੱਸੇਦਾਰੀ 18 ਪ੍ਰਤੀਸ਼ਤ ਹੈ। ਕੰਪਨੀ ਦੇ ਪ੍ਰੌਸਪੇਕਟਸ ਵਿਚ ਦਿੱਤੀ ਜਾਣਕਾਰੀ ਮੁਤਾਬਕ, ਐਸਬੀਆਈ ਕਾਰਡਸ ਲਗਭਗ 500 ਕਰੋੜ ਰੁਪਏ ਦੇ ਨਵੇਂ ਸ਼ੇਅਰ ਜਾਰੀ ਕਰੇਗੀ ਅਤੇ 13.05 ਕਰੋੜ ਦੇ ਸ਼ੇਅਰ ਵੇਚਣਗੇ. ਇਸ ਦੇ ਨਾਲ ਹੀ ਆਈਪੀਓ ਦਾ ਪ੍ਰਾਈਜ਼ ਬੈਂਡ 750 ਰੁਪਏ ਪ੍ਰਤੀ ਸ਼ੇਅਰ ਤੋਂ 755 ਰੁਪਏ ਪ੍ਰਤੀ ਸ਼ੇਅਰ ਹੋਣ ਦੀ ਉਮੀਦ ਹੈ। ਸਟੇਟ ਬੈਂਕ ਦੀ ਐਸਬੀਆਈ ਕਾਰਡਾਂ ਵਿਚ ਲਗਭਗ 76 ਪ੍ਰਤੀਸ਼ਤ ਹਿੱਸੇਦਾਰੀ ਹੈ, ਜਦਕਿ ਬਾਕੀ ਹਿੱਸੇਦਾਰੀ ਕਾਰਲਾਈਲ ਸਮੂਹ ਕੋਲ ਹੈ।

ਜਿਕਰਯੋਗ ਹੈ ਕਿ ਕੋਟਕ ਮਹਿੰਦਰਾ ਕੈਪੀਟਲ, ਐਕਸਿਸ ਕੈਪੀਟਲ, ਡੀਐਸਪੀ ਮੇਰੀਲ ਲਿੰਚ, ਨੋਮੁਰਾ ਵਿੱਤੀ ਸਲਾਹਕਾਰ, ਐਸਐਸਬੀਸੀ ਸਿਕਓਰਟੀਜ ਅਤੇ ਐਸਬੀਆਈ ਕੈਪੀਟਲ ਮਾਰਕਿਟ ਨੂੰ ਆਈਪੀਓ ਦਾ ਪ੍ਰਬੰਧਨ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਹਿੰਦੁਸਥਾਨ ਸਮਾਚਾਰ/ਪ੍ਰਜੇਸ਼ ਸ਼ੰਕਰ/ਕੁਸੁਮ 


 
Top