खेल

Blog single photo

ਰੋਹਿਤ ਸੌ ਟੀ-20 ਕੋਮਾਂਤਰੀ ਮੈਚ ਖੇਡਣ ਵਾਲੇ ਪਹਿਲੇ ਭਾਰਤੀ ਮਰਦ ਕ੍ਰਿਕੇਟਰ ਬਣੇ

08/11/2019ਨਵੀਂ ਦਿੱਲੀ 08 ਨਵੰਬਰ (ਹਿ.ਸ)। ਬਾਂਗਲਾਦੇਸ਼ ਖਿਲਾਫ ਰਾਜਕੋਟ ਵਿਚ ਖੇਡੇ ਜਾ ਰਹੇ ਤਿੰਨ ਟੀ-20 ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿਚ ਮੈਦਾਨ ਤੇ ਉੱਤਰਦੇ ਹੀ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਇਤਿਹਾਸਕ ਉਪਲੱਬਧੀ ਹਾਸਿਲ ਕਰ ਲਈ ਹੈ। ਰੋਹਿਤ ਭਾਰਤ ਵੱਲੋਂ 100 ਟੀ -20 ਕੋਮਾਂਤਰੀ ਮੈਚ ਖੇਡਣ ਵਾਲੇ ਪਹਿਲੇ ਮਰਦ ਕ੍ਰਿਕੇਟਰ ਬਣ ਗਏ ਹਨ। 

ਹਾਲਾਂਕਿ ਰੋਹਿਤ ਤੋਂ ਪਹਿਲਾਂ ਮਹਿਲਾ ਟੀ-20 ਕ੍ਰਿਕੇਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਇਕੋ ਇਕ ਭਾਰਤੀ ਮਹਿਲਾ ਕ੍ਰਿਕੇਟਰ ਹੇ, ਜਿਨ੍ਹਾਂ ਨੇ 100 ਟੀ-20 ਕੋਮਾਂਤਰੀ ਮੈਚ ਖੇਡੇ ਹਨ। 

ਰੋਹਿਤ ਸ਼ਰਮਾ ਤੋਂ ਇਲਾਵਾ, ਸਾਬਕਾ ਕਪਤਾਨ ਵਿਕੇਟ ਕੀਪਰ ਬੱਲੇਬਾਜ ਮਹੇਂਦਰ ਸਿੰਘ ਧੋਨੀ ਨੇ 98 ਟੀ-20 ਕੋਮਾਂਤਰੀ ਮੈਚ ਖੇਡੇ ਹਨ। ਪਾਕਿਸਤਾਨ ਦੇ ਸ਼ੋਏਬ ਮਲਿਕ ਇਕੋ ਇਕ ਅਜਿਹੇ ਪੁਰਸ਼ ਕ੍ਰਿਕੇਟਰ ਹਨ, ਜਿਨ੍ਹਾਂ ਨੇ 100 ਤੋਂ ਵੱਧ ਟੀ-20 ਕੋਮਾਂਤਰੀ ਮੈਚ ਖੇਡੇ ਹਨ। ਸ਼ੋਏਬ ਨੇ 111 ਟੀ-20 ਕੋਮਾਂਤਰੀ ਮੈਚ ਖੇਡੇ ਹਨ।  

ਹਿੰਦੁਸਥਾਨ ਸਮਾਚਾਰ/ਕੁਸੁਮ 
Top