राष्ट्रीय

Blog single photo

ਅੱਯੁਧਿਆ 'ਤੇ ਫੈਸਲੇ ਤੋਂ ਪਹਿਲਾਂ ਸੀਜੇਆਈ ਨੇ ਵੰਡਿਆ ਕੰਮ

07/11/2019

ਨਵੀਂ ਦਿੱਲੀ, 07 ਨਵੰਬਰ (ਹਿ.ਸ.)। ਅੱਯੁਧਿਆ, ਸਬਰੀਮਾਲਾ ਅਤੇ ਆਰਟੀਆਈ ਸਮੇਤ ਕਈ ਅਹਿਮ ਮਾਮਲਿਆਂ ਦੀ ਸੁਣਵਾਈ ਕਰ ਰਹੇ ਚੀਫ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਰਿਟਾਇਰ ਹੋਣ ਵਾਲੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਨਵੇਂ ਚੀਫ ਜਸਟਿਸ ਨਿਯੁਕਤ ਹੋਏ ਐੱਸਏ ਬੋਬਡੇ ਨੂੰ ਅਹਿਮ ਮਾਮਲਿਆਂ ਦੀ ਲਿਸਟਿੰਗ ਦਾ ਕੰਮ ਦੇ ਦਿੱਤਾ ਹੈ। ਚੀਫ ਜਸਟਿਸ ਕੋਲ ਹੁਣ ਸਿਰਫ ਪੰਜ ਦਿਨ ਹੀ ਕੰਮ ਕਰਨ ਦੇ ਬਚੇ ਹਨ। 

ਸੀਜੇਆਈ ਰੰਜਨ ਗੋਗੋਈ ਨੇ ਜਸਟਿਸ ਬੋਬਡੇ ਦੇ ਸਾਹਮਣੇ ਦਿੱਲੀ ਦੀ ਤੀਸ ਹਜਾਰੀ ਕੋਰਟ ਵਿਚ ਪੁਲਿਸ ਅਤੇ ਵਕੀਲਾਂ ਵਿਚਾਲੇ ਹੋਈ ਹਿੰਸਕ ਝੜਪ ਦੀ ਮੀਡੀਆ ਕਵਰੇਜ ਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਛੇਤੀ ਸੁਣਵਾਈ ਲਈ ਮੇਨਸ਼ਨ ਕੀਤਾ। ਜਸਟਿਸ ਬੋਬਡੇ ਨੇ ਪਟੀਸ਼ਨਕਰਤਾ ਨੂੰ ਦਿੱਲੀ ਹਾਈਕੋਰਟ ਜਾਣ ਦੀ ਸਲਾਹ ਦਿੱਤੀ। ਪਰ ਪਟੀਸ਼ਨਕਰਤਾ ਨੇ ਕਿਹਾ ਕਿ ਮੀਡੀਆ ਵਕੀਲਾਂ ਨੂੰ ਬਦਨਾਮ ਕਰ ਰਿਹਾ ਹੈ, ਇਸ ਲਈ ਇਸ ਪਟੀਸ਼ਨ 'ਤੇ ਛੇਤੀ ਸੁਣਵਾਈ ਹੋਵੇ। ਉਸ ਤੋਂ ਬਾਅਦ ਜਸਟਡਿਸ ਐੱਸਏ ਬੋਬਡੇ ਨੇ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ। 

ਹਿੰਦੁਸਥਾਨ ਸਮਾਚਾਰ/ਸੰਜੇ/ਕੁਸੁਮ


 
Top