क्षेत्रीय

Blog single photo

ਵਧੀਕ ਡਿਪਟੀ ਕਮਿਸ਼ਨਰ ਨੇ ਲਿਆ ਵਿਕਾਸ ਕਾਰਜਾਂ ਦਾ ਜਾਇਜ਼ਾ,ਮੁਸ਼ਕਿਲਾਂ ਨੂੰ ਮੌਕੇ ਤੇ ਨਿਪਟਾਇਆ....///

10/09/2020

ਬਠਿੰਡਾ 10 ਸਤੰਬਰ (ਹਿਸ) ਪਿੰਡਾਂ ਨੂੰ ਵਿਕਾਸ ਦੀ ਲੀਹ ਤੇ ਪਾਉਣ ਲਈ ਤੇ ਜਨਤਕ ਸਮੱਸਿਆਵਾਂ ਦੇ ਨਿਪਟਾਰੇ ਲਈ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਰਮਵੀਰ ਸਿੰਘ ਨੇ ਪਿੰਡ ਮਾਣਕਖਾਨਾ,ਚਨਾਰਥਲ, ਸੁੱਖਾ ਸਿੰਘ ਵਾਲਾ, ਯਾਤਰੀ ਅਤੇ ਟਾਹਲਾ ਸਾਹਿਬ ਪਿੰਡਾਂ ਦਾ ਦੌਰਾ ਕਰਕੇ ਸਮੱਸਿਆਵਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ । ਇਸ ਸਮੇਂ ਉਨਾਂ ਨਾਲ ਮੌਜੂਦ ਵਿਭਾਗਾਂ ਦੇ ਅਧਿਕਾਰੀਆਂ ਨੇ ਸਰਕਾਰੀ ਸਕੀਮਾਂ ਬਾਰੇ ਅਤੇ ਪਿੰਡਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਮੂਹਿਕ ਪਖਾਨੇ ਬਣਾਉਣ , ਪ੍ਰਧਾਨ ਮੰਤਰੀ ਆਦਰਸ ਗ੍ਰਾਮ ਯੋਜਨਾ, ਜਲ ਹੀ ਜੀਵਨ , ਮਨਰੇਗਾ ਤਹਿਤ ਹੋਣ ਵਾਲੇ ਕੰਮਾਂ ਬਾਰੇ ਗ੍ਰਾਮ ਪੰਚਾਇਤਾਂ ਨੂੰ ਜਾਣੂ ਕਰਵਾਇਆ 'ਤੇ ਇਹਨਾ ਸਕੀਮਾਂ ਅਧੀਨ ਗ੍ਰਾਮ ਪੰਚਾਇਤਾਂ ਦੀ ਮੰਗ ਅਨੁਸਾਰ ਗ੍ਰਾਂਟ ਜਾਰੀ ਕਰਨ ਦੀਆਂ ਹਦਾਇਤਾਂ ਵੀ ਕੀਤੀਆ ਗਈਆ। ਜਲ ਵਿਭਾਗ ਦੇ ਐੱਸਡੀਓ ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਮਾਣਕ ਖਾਨਾ ਨੂੰ ਜਨਤਕ ਪਖਾਨਿਆਂ ਲਈ 3 ਲੱਖ ਰੁਪਏ, ਠੋਸ ਕੂੜਾ ਪ੍ਰਬੰਧਨ ਲਈ 35 ਹਜ਼ਾਰ, ਬਾਰਸ਼ ਦੇ ਪਾਣੀ ਦੀ ਸੰਭਾਲ ਲਈ 1ਲੱਖ 70 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ, ਇਸ ਤਰਾਂ ਹੀ ਪਿੰਡ ਯਾਤਰੀ ,ਚਨਾਰਥਲ, ਸੁੱਖਾ ਸਿੰਘ ਵਾਲਾ ਅਤੇ ਪਿੰਡ ਟਾਹਲਾ ਸਾਹਿਬ ਨੂੰ ਜਨਤਕ ਪਖਾਨੇ ਬਣਾਉਣ, ਕੂੜਾ ਕਰਕਟ ਦੇ ਪ੍ਰਬੰਧਨ ਲਈ ਗ੍ਰਾਂਟਾਂਮੌਕੇ ਤੇ ਜਾਰੀ ਕੀਤੀਆਂ ਗਈਆਂ । ਪਿੰਡ ਮਾਣਕਖਾਨਾ ਦੀ ਅਗਾਂਹਵਧੂ ਸਰਪੰਚ ਸੈਸਨਦੀਪ ਕੌਰ ਨੇ ਆਧੁਨਿਕ ਕਿਸਮ ਦਾ ਖੇਡ ਮੈਦਾਨ , ਸਕੂਲ ਦੀ ਨਵੀਂ ਇਮਾਰਤ ਬਣਾਉਣ ਅਤੇ ਗਲੀਆਂ ਵਿੱਚ ਮਿੰਨੀ ਸੀਵਰੇਜ ਪਾਉਣ ਦੀ ਮੰਗ ਅਧਿਕਾਰੀਆਂ ਅੱਗੇ ਰੱਖੀ । ਇਸ ਸਮੇਂ ਬੀਡੀਪੀਓ ਗੁਰਤੇਗ ਸਿੰਘ , ਏ ਪੀ ਓ ਸੁਖਵੀਰ ਸਿੰਘ,ਜੇਈ ਮਨਦੀਪ ਸਿੰਘ,ਜੇਈ ਕਮਲਜੀਤ ਸਿੰਘ,ਗੁਰਮੇਲ ਸਿੰਘ ਪੀਓ ਵੀ ਹਾਜ਼ਰ ਸਨ। ਹੋਰਨਾਂ ਤੋਂ ਇਲਾਵਾ ਸਰਪੰਚ ਮਲਕੀਤ ਖਾਨ ਰਾਏ ਖਾਨਾ, ਸਰਪੰਚ ਲਛਮਣ ਸਿੰਘ ਯਾਤਰੀ, ਸਰਪੰਚ ਜਸਪਾਲ ਕੌਰ ਸੁੱਖਾ ਸਿੰਘ ਵਾਲਾ, ਪੰਚ ਛੌਟਾ ਸਿੰਘ,ਹਰਬੰਸ ਸਿੰਘ,ਰਣਜੀਤ ਕੌਰ , ਚਰਨਜੀਤ ਕੌਰ , ਟਰਾਂਸਪੋਰਟਰ ਜਗਸੀਰ ਸਿੰਘ ਸਿੱਧੂ , ਕਿਸਾਨ ਆਗੂ ਲਖਵੀਰ ਸਿੰਘ ਆਦਿ ਹਾਜ਼ਰ ਸਨ । 
ਹਿੰਦੁਸਥਹਨ ਸਮਾਚਾਰ/ਪੀਐਸ ਮਿੱਠਾ/ ਨਰਿੰਦਰ ਜੱਗਾ 


 
Top