क्षेत्रीय

Blog single photo

ਕੇੰਦਰ ਦੇ ਤਿੰਨ ਖੇਤੀ ਅਰਡੀਨੈਂਸਾਂ ਦਾ ਵਿਰੋਧ , 15 ਸਤੰਬਰ ਨੂੰ ਵਪਾਰੀ ਅਤੇ ਕਿਸਾਨ ਕਰਣਗੇਂ ਸੜਕਾਂ ਜਾਮ....

12/09/2020

ਚੰਡੀਗੜ੍ਹ 12  ਸਤੰਬਰ( ਹਿ ਸ ):   ਕੇਂਦਰ ਸਰਕਾਰ ਦੇ ਤਿੰਨ ਖੇਤੀ ਆਰਡੀਨੈਂਸਾਂ ਵਿਰੁੱਧ ਹੁਣ ਪੰਜਾਬ ਦੇ ਵਪਾਰੀ ਅਤੇ ਕਿਸਾਨ ਇਕਜੁੱਟ ਹੋ ਗਏ ਹਨ। ਆਉਣ ਵਾਲੀ 15 ਸਤੰਬਰ ਨੂੰ ਪੰਜਾਬ ਵਿਚ ਕਿਸਾਨ ਅਤੇ ਵਪਾਰੀ ਅਤੇ ਉਨ•ਾਂ ਦੇ ਕਰਮਚਾਰੀ ਸੜਕਾਂ 'ਤੇ ਜਾਮ ਲਾਉਣਗੇਂ ਅਤੇ ਜਾਮ ਦੌਰਾਨ ਸੜਕਾਂ 'ਤੇ ਕੋਈ ਵਾਹਨ ਨਹੀ ਚੱਲਣ ਦਿੱਤਾ ਜਾਵੇਗਾ। ਫੈਡਰੇਸ਼ਨ ਆਫ਼ ਆੜ•ਤੀ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਨੇ ਇਸਨੂੰ ਤਸਦੀਕ ਕਰਦਿਆ ਕਿਹਾ ਕਿ ਇਸ ਦਿਨ , 15 ਸਤੰਬਰ ਨੂੰ ਸੂਬੇ ਭਰ ਵਿਚ ਆੜ•ਤੀ ਰੋਸ ਵਜੋਂ ਕੋਈ ਕਾਰੋਬਾਰ ਨਹੀਂ ਕਰਣਗੇਂ ਅਤੇ ਕਿਸਾਨਾਂ ਦੇ ਪ੍ਰਦਰਸ਼ਨ ਵਿਚ ਹਿੱਸਾ ਲੈਣਗੇਂ। ਉਨ•ਾਂ ਇਹ ਵੀ ਦੱਸਿਆ ਕਿ ਕਿਸਾਨ ਜੱਥੇਬੰਦੀਆਂ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਸਤਨਾਮ ਸਿੰਘ ਬਹਿਰੂ ਨੇ ਉਨ•ਾਂ ਪਾਸੋਂ ਕਿਸਾਨ ਅੰਦੋਲਨ ਲਈ ਸਹਿਯੋਗ ਮੰਗਿਆ ਸੀ , ਜਦਕਿ ਵਪਾਰੀ ਪਹਿਲਾਂ ਤੋਂ  ਹੀ ਅੰਦੋਲਨ ਲਈ ਤਿਆਰ ਬੈਠੇ ਸਨ।
ਸੂਬੇ ਦੇ ਕਿਸਾਨ ਇਸ ਸਮੇਂ ਅੰਦੋਲਨ ਕਰ ਰਹੇ ਹਨ ਅਤੇ ਜੇਲ• ਭਰੋਂ ਅੰਦੋਲਨ ਜਾਰੀ ਹੈ । ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਇਸ ਸਮੇਂ ਗੁਆਢੀਂ ਸੂਬੇ ਹਰਿਆਣਾ ਦੇ ਅੰਦੋਲਨਕਾਰੀ ਕਿਸਾਨਾਂ ਨਾਲ ਵੀ ਮਿਲ ਚੁੱਕਿਆ ਹੈ। ਦੂਜੇ ਪਾਸੇ ਪੰਜਾਬ ਵਿਚ  ਕਿਸਾਨਾਂ ਦੇ ਇਸ ਸੰਘਰਸ਼ ਵਿਚ ਵਪਾਰੀਆਂ ਨੇ ਵੀ ਸਮੱਰਥਨ ਦੇ ਦਿੱਤਾ ਹੈ। ਸੂਬੇ ਭਰ ਦੇ ਆੜ•ਤੀ, ਉਨ•ਾਂ ਦੇ ਕੋਲ ਕੰਮ ਕਰਦੇ ਮਜਦੂਰ ਅਤੇ ਹੋਰ ਕਰਮਚਾਰੀ, ਅਕਾਊਂਟੈਂਟ ਆਦਿ ਵੀ ਸੜਕ ਜਾਮ ਵਿਚ ਸ਼ਾਮਲ ਹੋਣਗੇਂ। ਜਿਕਰਯੋਗ ਹੈ ਕਿ ਸੂਬੇ ਵਿਚ ਇਸ ਸਮੇਂ 22 ਹਜ਼ਾਰ ਤੋਂ ਵੱਧ ਆੜ•ਤੀ ਹਨ ਜਦਕਿ ਉਨ•ਾਂ ਕੋਲ  ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਤਿੰਨ ਲੱਖ ਤੋਂ ਜਿਆਦਾ ਹੈ। ਕੀਤੇ ਫੈਸਲੇ ਅਨੁਸਾਰ, ਆੜ•ਤੀ ਅਤੇ ਕਰਮਚਾਰੀ ਆਪੋਂ ਆਪਣੇ ਖੇਤਰਾਂ ਦੀਆਂ ਮੁੱਖ ਸੜਕਾਂ 'ਤੇ ਜਾਮ ਲਾਉਣਗੇਂ ਅਤੇ ਇਹ ਜਾਮ ਦੁਪਹਿਰ 12 ਵਜੇ ਤੋਂ 2 ਵਜੇ ਤਕ ਦਾ ਹੋਵੇਗਾ। ਇਸਦੇ ਲਈ ਵਪਾਰੀ ਆਗੂਆ ਨੇ ਸੜਕਾਂ ਜਾਮ ਦੀ ਮੁਕੰਮਲ ਸਫਲਤਾ ਲਈ ਲਾਮਬੰਦੀ ਜਾਰੀ ਰੱਖੀ ਹੋਈ ਹੈ। ਰੋਸ ਪ੍ਰਦਰਸ਼ਨ ਵਾਲੇ ਦਿਨ ਵਪਾਰੀ ਆਪਣਾ ਕਾਰੋਬਾਰ ਠੱਪ ਰੱਖਣਗੇਂ । ਮੰਡੀਆ ਵਿਚ ਇਨ•ਾਂ ਦਿਨਾਂ ਦੌਰਾਨ ਬਾਸਮਤੀ 1509 ਦੀ ਆਮਦ ਹੋ ਰਹੀ ਹੈ।  ਕਿਸਾਨਾਂ ਨੂੰ ਇਸ ਦਿਨ ਮੰਡੀਆਂ ਵਿਚ ਫਸਲਾਂ ਨਾ ਲਿਆਉਣ ਲਈ ਵੀ ਕਿਹਾ ਜਾ ਰਿਹਾ ਹੈ।

ਹਿੰਦੁਸਥਾਨ  ਸਮਾਚਾਰ/ ਨਰਿੰਦਰ ਜੱਗਾ / ਕੁਸਮ 


 
Top