अंतरराष्ट्रीय

Blog single photo

ਸੰਯੁਕਤ ਰਾਸ਼ਟਰ 'ਚ ਭਾਰਤ ਨੇ ਚੀਨ ਨੂੰ ਮੁੜ ਦਿੱਤੀ ਮਾਤ, ECOSOC 'ਚ ਅਗਲੇ ਚਾਰ ਸਾਲ ਤੱਕ ਪੱਕੀ ਕੀਤੀ ਥਾਂ

15/09/2020ਵਾਸ਼ਿੰਗਟਨ, 15 ਸਤੰਬਰ (ਹਿ.ਸ)। ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਚੀਨ ਨੂੰ ਪਛਾੜਦਿਆਂ ਆਰਥਿਕ ਅਤੇ ਸਮਾਜਿਕ ਕੌਂਸਲ (ਈਕੋਸੋਕ) ਨਾਲ ਜੁੜੇ ਕਮਿਸ਼ਨ ਵਿਚ ਜਗ੍ਹਾ ਬਣਾ ਲਈ ਹੈ। ਇਹ ਕਮਿਸ਼ਨ ਔਰਤਾਂ ਦੀ ਸਥਿਤੀ 'ਤੇ ਕੰਮ ਕਰਦਾ ਹੈ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ ਐਸ ਤਿਰੁਮੂਰਤੀ ਨੇ ਦਿੱਤੀ ਹੈ।

ਤਿਰੁਮੂਰਤੀ ਨੇ ਕਿਹਾ, ਭਾਰਤ ਨੇ ਵੱਕਾਰੀ ਈਕੋਸੋਕ ਵਿਚ ਇਕ ਸੀਟ ਹਾਸਲ ਕੀਤੀ ਹੈ। ਇਹ ਦੱਸਦਾ ਹੈ ਕਿ ਭਾਰਤ ਨੂੰ ਔਰਤਾਂ ਦੀ ਸਥਿਤੀ (CSW) ਬਾਰੇ ਕਮਿਸ਼ਨ ਦਾ ਮੈਂਬਰ ਚੁਣਿਆ ਗਿਆ ਹੈ। ਇਹ ਔਰਤਾਂ ਪ੍ਰਤੀ ਸਾਡੀ ਵਚਨਬੱਧਤਾ ਬਾਰੇ ਕਿਸ ਤਰ੍ਹਾਂ ਦੀ ਹੈ ਅਤੇ ਔਰਤ ਸਸ਼ਕਤੀਕਰਨ ਪ੍ਰਤੀ ਕਿੰਨਾ ਕੰਮ ਕਰ ਰਹੇ ਹਾਂ। ਅਸੀਂ ਇਸ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ।

ਦੱਸ ਦੇਈਏ ਕਿ ਇਸ ਸਾਲ ਪ੍ਰਸਿੱਧ ਬੀਜਿੰਗ ਵਿਸ਼ਵ ਸੰਮੇਲਨ ਦੀ 25 ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਅਤੇ ਇਸ ਦੌਰਾਨ ਚੀਨ ਨੂੰ ਵੀ ਇੱਕ ਝਟਕਾ ਝੱਲਣਾ ਪਿਆ ਹੈ। ਅਗਲੇ ਚਾਰ ਸਾਲਾਂ ਤੱਕ ਭਾਰਤ ਇਸ ਕਮਿਸ਼ਨ ਦਾ ਮੈਂਬਰ ਬਣੇਗਾ।

ਕਮਿਸ਼ਨ ਵਿਚ ਇਹ ਸੀਟ ਹਾਸਲ ਕਰਨ ਲਈ ਭਾਰਤ, ਚੀਨ ਅਤੇ ਅਫਗਾਨਿਸਤਾਨ ਵਿਚਾਲੇ ਮੁਕਾਬਲਾ ਹੋਇਆ ਸੀ। ਭਾਰਤ ਅਤੇ ਅਫਗਾਨਿਸਤਾਨ ਨੂੰ 54 ਚੋਂ ਜ਼ਿਆਦਾਤਰ ਮੈਂਬਰਾਂ ਨੇ ਸਮਰਥਨ ਦਿੱਤਾ, ਜਦੋਂ ਕਿ ਚੀਨ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਆਖਰਕਾਰ ਭਾਰਤ ਨੇ ਇਹ ਸੀਟ ਜਿੱਤੀ।

ਹਿੰਦੁਸਥਾਨ ਸਮਾਚਾਰ/ਕੁਸੁਮ


 
Top