क्षेत्रीय

Blog single photo

ਭਾਰਤ-ਬਾਂਗਲਾਦੇਸ਼ ਸਰੱਹਦ ਤੋਂ ਬੀਐੱਸਐੱਫ ਨੇ ਫੜੇ 9 ਘੁੱਸਪੈਠੀਏ

09/10/2019

ਕੋਲਕਾਤਾ, 09 ਅਕਤੂਬਰ (ਹਿ.ਸ)। ਪੱਛਮੀ ਬੰਗਾਲ ਨਾਲ ਲਗਦੀ ਭਾਰਤ-ਬਾਂਗਲਾਦੇਸ਼ ਸਰੱਹਦ 'ਤੇ ਤਾਇਨਾਤ ਬਾਰਡਰ ਸਿਕਊਰਟੀ ਫੋਰਸ (ਬੀਐੱਸਐੱਫ) ਦੇ ਜਵਾਨਾਂ ਨੇ ਬੁੱਧਵਾਰ ਨੂੰ ਕਈ ਸਰੱਹਦੀ ਇਲਾਕਿਆਂ ਵਿਚ ਕਾਰਵਾਈ ਕਰ 9 ਘੁੱਸਪੈਠੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਉੱਤਰ 24 ਪਰਗਨਾ ਅਤੇ ਨਦਿਆ ਜਿਲ੍ਹੇ ਦੇ ਸਰੱਹਦੀ ਇਲਾਕਿਆਂ ਵਿਚ ਕਾਰਵਾਈ ਕਰ ਘੁੱਸਪੈਠੀਆਂ ਨੂੰ ਫੜਿਆ ਹੈ। ਇਨ੍ਹਾਂ ਵਿਚ 5 ਬਾਂਗਲਾ ਦੇਸ਼ੀ ਅਤੇ ਚਾਰ ਭਾਰਤੀ ਘੁਸਪੈਠੀਏ ਸ਼ਾਮਲ ਹਨ। ਬੀਐੱਸਐੱਫ ਵੱਲੋਂ ਦੱਸਿਆ ਗਿਆ ਕਿ ਬਾਰਡਰ ਆਉਟਪੋਸਟ (ਬੀਓਪੀ) ਘੋਜਾਡਾਂਗਾ ਵਿਚ ਬਸ਼ੀਰਹਾਟ ਥਾਣੇ ਦੇ ਤਹਿਤ ਬੀਐੱਸਐੱਫ ਦੇ ਜਵਾਨਾਂ ਨੇ ਚਾਰ ਬਾਂਗਲਾਦੇਸ਼ੀ ਨਾਗਰਿਕਾਂ ਨੂੰ ਗੈਰ ਕਨੂੰਨੀ ਤਰੀਕੇ ਨਾਲ ਸਰੱਹਦ ਪਾਰ ਕਰਨ ਦੇ ਇਲਜਾਮ ਹੇਠ ਫੜਿਆ। ਇਸ ਤੋਂ ਇਲਾਵਾ ਇਕ ਬਾਂਗਲਾਦੇਸ਼ ਨਾਗਰਿਕ ਨੂੰ ਸਵਰੂਪ ਨਗਰ ਥਾਣੇ ਦੇ ਤਹਿਤ ਬੀਓਪੀ ਤਰਾਲੀ ਤੋਂ ਫੜਿਆ ਗਿਆ ਹੈ। ਤਿੰਨ ਭਾਰਤੀ ਨਾਗਰਿਕਾਂ ਨੂੰ ਬੀਓਪੀ ਰਾਜਾ ਨਗਰ ਤੋਂ ਫੜਿਆ ਗਿਆ, ਜੋ ਰਾਨੀ ਨਗਰ ਪੁਲਿਸ ਥਾਣਾ ਖੇਤਰ ਵਿਚ ਪੈਂਦਾ ਹੈ। 

ਬੀਓਪੀ ਘੋਜਾਡਾਂਗਾ ਦੇ ਇਲਾਕੇ ਵਿਚ ਇਕ ਵਾਰ ਮੁੜ ਕਾਰਵਾਈ ਕਰਦਿਆਂ ਪੁਲਿਸ ਨੇ ਇਕ ਭਾਰਤੀ ਨਾਗਰਿਕ ਨੂੰ ਦਬੋਚ ਲਿਆ। ਇਨ੍ਹਾਂ ਸਾਰੇ ਲੋਕਾਂ ਨੇ ਦੱਸਿਆ ਹੈ ਕਿ ਵੱਖ-ਵੱਖ ਸਰੱਹਦੀ ਖੇਤਰਾਂ ਵਿਚ ਮੌਜੂਦ ਦਲਾਲਾਂ ਦੀ ਮਦਦ ਨਾਲ ਇਨ੍ਹਾਂ ਲੋਕਾਂ ਨੇ ਸਰੱਹਦ ਪਾਰ ਕੀਤੀ ਸੀ। ਬੀਐੱਸਐੱਫ ਨੇ ਦੱਸਿਆ ਹੈ ਕਿ ਸਰੱਹਦ ਤੇ ਇਸ ਸਾਲ ਹੁਣ ਤੱਕ 278 ਭਾਰਤੀ ਅਤੇ 1214 ਬਾਂਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਇਨ੍ਹਾਂ ਲੋਕਾਂ ਨੇ ਗੈਰ ਕਨੂੰਨੀ ਤਰੀਕੇ ਨਾਲ ਸਰੱਹਦ ਪਾਰ ਕੀਤੀ ਸੀ।

ਹਿੰਦੁਸਥਾਨ ਸਮਾਚਾਰ/ਓਮ ਪ੍ਰਕਾਸ਼/ਕੁਸੁਮ


 
Top