मनोरंजन

Blog single photo

ਪੇਟਿੰਗ ਬਣਾਉਣ 'ਚ ਮਸ਼ਰੂਫ ਹਨ ਸੱਲੂ ਭਾਈ, ਫੈਨਸ ਤੋਂ ਮਿਲ ਰਹੀਆਂ ਹਨ ਤਾਰੀਫਾਂ

19/03/2020ਪ੍ਰਸ਼ੰਸਕਾਂ
ਵਿਚ ਭਾਈਜਾਨ ਦੇ ਨਾਮ ਨਾਲ ਮਸ਼ਹੂਰ ਸਲਮਾਨ ਖਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ
ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਸਲਮਾਨ ਖਾਨ ਸ਼ਾਨਦਾਰ ਪੇਟਿੰਗਸ ਬਣਾਉਂਦੇ ਹੋਏ
ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਲਮਾਨ ਖਾਨ ਦੇ
ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਸਲਮਾਨ ਖਾਨ ਨੇ ਇਸ ਵੀਡੀਓ ਨੂੰ ਆਪਣੇ
ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸਲਮਾਨ ਪੇਟਿੰਗਸ ਬਣਾਉਣ 'ਚ ਰੁੱਝੇ
ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿਚ ਉਹ ਚਾਰਕੋਲ ਨਾਲ ਪੇਂਟਿੰਗ ਬਣਾ ਰਹੇ ਹਨ। ਵੀਡੀਓ
ਵਿਚ ਸਲਮਾਨ ਨੇ ਕੁਝ ਮਿੰਟਾਂ ਵਿਚ ਇਕ ਔਰਤ ਅਤੇ ਆਦਮੀ ਦੀ ਇਕ ਸ਼ਾਨਦਾਰ ਪੇਂਟਿੰਗ ਤਿਆਰ
ਕੀਤੀ ਹੈ। ਵੈਸੇ ਸਲਮਾਨ ਖਾਨ ਦੀ ਪੇਂਟਿੰਗ ਦਾ ਇਹ ਸ਼ੋਂਕ ਬਹੁਤ ਪੁਰਾਣਾ ਹੈ। ਉਨ੍ਹਾਂ ਨੇ
ਫਿਲਮ 'ਬਜਰੰਗੀ ਭਾਈਜਾਨ' ਦੀ ਸ਼ੂਟਿੰਗ ਦੌਰਾਨ ਪੇਂਟਿੰਗ ਵੀ ਬਣਾਈ ਸੀ।

ਸਲਮਾਨ
ਖਾਨ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਹੋਰ ਮਸ਼ਹੂਰ ਹਸਤੀਆਂ ਅੱਜ ਕੱਲ ਕੋਰੋਨਾ ਵਾਇਰਸ
ਕਾਰਨ ਘਰ ਰਹਿ ਕੇ ਆਪਣੇ ਸ਼ੌਕ ਦਾ ਆਨੰਦ ਲੈ ਰਹੀਆਂ ਹਨ। ਸਲਮਾਨ ਖਾਨ ਜਲਦ ਹੀ ਫਿਲਮ
'ਰਾਧੇ' 'ਚ ਦਿਸ਼ਾ ਪਟਾਨੀ ਦੇ ਨਾਲ ਨਜ਼ਰ ਆਉਣਗੇ।

ਹਿੰਦੁਸਥਾਨ ਸਮਾਚਰ/ਕੁਸੁਮ


 
Top